SBP GROUP

SBP GROUP

Search This Blog

Total Pageviews

ਕਬਜਾ ਕਰਨ ਵਾਲੇ ਲੋਕਾਂ ਵਿਚ ਸਿਆਸਤਦਾਨ, ਅਧਿਕਾਰੀ, ਸੇਵਾਮੁਕਤ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਲ

 ਚੰਡੀਗੜ੍ਹ,14 ਮਈ : CM ਭਗਵੰਤ ਮਾਨ ਪੰਚਾਇਤੀ ਸਮੇਤ ਸਰਕਾਰੀ ਜ਼ਮੀਨਾਂ ਸਬੰਧੀ ਰੋਜ਼ਾਨਾ ਰਿਪੋਰਟ ਤਲਬ ਕਰ ਰਹੇ ਹਨ। ਸ਼ੁੱਕਰਵਾਰ ਤੱਕ ਕਰੀਬ 350 ਕਰੋੜ ਰੁਪਏ ਦੀ 1050 ਏਕੜ ਜ਼ਮੀਨ ਛੁਡਾਈ ਜਾ ਚੁੱਕੀ ਹੈ।CM ਮਾਨ ਨੇ ਇਹ ਚੇਤਾਵਨੀ ਵੀ ਦਿੱਤੀ ਹੋਈ ਹੈ ਕਿ ਕਬਜਾਧਾਰੀ 31 ਮਈ ਤੱਕ ਖੁਦ ਜ਼ਮੀਨ ਖਾਲੀ ਕਰਕੇ ਸਰਕਾਰ ਨੂੰ ਸੌਂਪ ਦੇਣ। ਜੇਕਰ ਅਜਿਹਾ ਨਾ ਹੋਇਆ ਤਾਂ ਸਰਕਾਰ ਪੁਰਾਣੇ ਖਰਚੇ ਵੀ ਵਸੂਲੇਗੀ। ਇਸ ਦੇ ਨਾਲ ਹੀ ਉਨ੍ਹਾਂ 'ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਮੋਹਾਲੀ ਜ਼ਿਲ੍ਹੇ 'ਚ ਬਣੇ ਫਾਰਮ ਹਾਊਸ ਵੀ ਮਾਨ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਹਨ। 


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਉਨ੍ਹਾਂ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਇਹ ਨਾਜਾਇਜ਼ ਪਾਏ ਗਏ ਤਾਂ ਸਰਕਾਰ ਇੱਥੇ ਬੁਲਡੋਜ਼ਰ ਚਲਾ ਦੇਵੇਗੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਹਾਲੀ ਵਿੱਚ ਕਰੀਬ 15 ਹਜ਼ਾਰ ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ।ਕਬਜਾ ਕਰਨ ਵਾਲੇ ਲੋਕਾਂ ਵਿਚ ਸਿਆਸਤਦਾਨ, ਅਧਿਕਾਰੀ, ਸੇਵਾਮੁਕਤ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਲ ਹਨ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਵਾਹੀਯੋਗ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਤੋਂ ਬਾਅਦ ਫਾਰਮ ਹਾਊਸਾਂ ਦਾ ਨੰਬਰ ਲੱਗੇਗਾ।

No comments:


Wikipedia

Search results

Powered By Blogger