ਐਸ.ਏ.ਐਸ ਨਗਰ 14 ਮਈ : ਖੇਤੀਬਾੜੀ ਵਿਭਾਗ ਪੰਜਾਬ ਅਧੀਨ ਚੱਲ ਰਹੀ ਆਤਮਾ ਸਕੀਮ ਵਿੱਚ ਕੰਮ ਕਰ ਰਹੇ ਸਟਾਫ ਦੀ ਪਿਛਲੇ 2 ਮਹਿਨੇ ਦੀ ਤਨਖਾਹ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਸਾਪਾ ਯੂਨੀਅਨ ਵੱਲੋਂ ਮਿਤੀ 11/05/2022 ਮੋਹਾਲੀ ਫੇਜ-6 ਖੇਤੀ ਭਵਨ ਵਿੱਚ ਅਣਮਿੱਥੇ ਸਮੇਂ ਲਈ ਚੱਲ ਰਹੇ ਰੋਸ ਪ੍ਰਦਰਸ਼ਨ ਕਰ ਰਹੀ ਮਹਿਲਾ ਮਨਦੀਪ ਕੌਰ ਬੀਟੀਐੱਮ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਉਮਰ ਸੱਠ ਸਾਲ ਵਾਸੀ ਬਠਿੰਡਾ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ
ਜ਼ਿਕਰਯੋਗ ਹੈ ਕਿ ਮਨਦੀਪ ਕੌਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਘਰ ਵਿੱਚ ਮਾਤਾ ਦੀ ਦੇਖਭਾਲ ਕਰਨ ਵਾਲੇ ਮਨਦੀਪ ਕੌਰ ਹੀ ਸਨ ਪਿਛਲੇ ਤਿੰਨ ਦਿਨਾਂ ਤੋਂ ਮਨਦੀਪ ਕੌਰ ਆਪਣੀਆਂ ਹੱਕੀ ਮੰਗਾਂ ਵਾਸਤੇ ਦਿਨ ਰਾਤ ਚੱਲ ਰਹੇ ਸ਼ਾਂਤੀ ਮਈ ਧਰਨੇ ਵਿੱਚ ਸ਼ਾਮਲ ਸਨ ਜਿਸ ਸਬੰਧੀ ਉਨ੍ਹਾਂ ਦੀ ਮਾਤਾ ਬਹੁਤ ਫ਼ਿਕਰਮੰਦ ਸਨ। ਮਿਤੀ 13-05-2022 ਦੀ ਰਾਤ ਨੂੰ ਸਦਮੇ ਵਜੋਂ ਉਨ੍ਹਾਂ ਦੀ ਤਬੀਅਤ ਵਿਗੜ ਗਈ,ਆਰਥਿਕ ਤੰਗੀ ਵਜੋਂ ੳਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕੀਆ।ਜਿਸ ਕਾਰਨ ਵਜੋਂ ੳਹਨਾਂ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਸ ਘਟਨਾ ਦੇ ਜ਼ਿੰਮੇਵਾਰ ਖੇਤੀਬਾਡ਼ੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ।
No comments:
Post a Comment