ਚੰਡੀਗੜ੍ਹ, 18 ਮਈ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਹੋਈ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ।
ਸਰਕਾਰ-ਕਿਸਾਨ ਭਰਾਵਾਂ ਵਿਚਕਾਰ ਮੰਗਾਂ ‘ਤੇ ਸਹਿਮਤੀ ਬਣੀ..’ਆਪ’ ਸਰਕਾਰ ਕਿਸਾਨਾਂ ਦੀ ਸਰਕਾਰ ਹੈ। ਮੀਟਿੰਗ ਵਿੱਚ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਵਿੱਚੋਂ ਸਿਰਫ ਇਕ ਮੰਗ ਰਹਿ ਗਈ ਹੈ, ਜਿਸ ਨੂੰ ਮੁੱਖ ਮੰਤਰੀ ਕੇਂਦਰ ਸਾਹਮਣੇ ਉਠਾਇਆ ਜਾਵੇਗਾ, ਬਾਕੀ ਮੰਗਾਂ ਮੰਨ ਲਈਆਂ ਗਈਆਂ ਹਨ। ਝੋਨਾ ਦੀ ਬਿਜਾਈ ਨੂੰ ਹੁਣ 4 ਦੀ ਬਜਾਏ ਦੋ ਜ਼ੋਨਾਂ ਵਿੱਚ ਹੋਵੇਗੀ। ਪਹਿਲੇ ਜ਼ੋਨ ਵਿੱਚ 14 ਜੂਨ ਅਤੇ ਦੂਜੇ ਜ਼ੋਨ ਵਿੱਚ 17 ਜੂਨ ਤੋਂ ਬਿਜਾਈ ਕੀਤੀ ਜਾ ਸਕਦੀ ਹੈ। ਕਿਹੜੇ ਜ਼ੋਨ ਵਿੱਚ ਕਿਹੜੇ ਜ਼ਿਲ੍ਹੇ ਸ਼ਾਮਲ ਕੀਤੇ ਜਾਣਗੇ ਇਹ ਕਿਸਾਨ ਤੈਅ ਕਰਨਗੇ।
ਮੂੰਗੀ ਦੀ ਫਸਲ ਉਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ, ਜਿਸ ਦਾ ਨੋਟੀਫਿਕੇਸ਼ਨ ਮੁੱਖ ਮੰਤਰੀ ਵੱਲੋਂ ਮੀਟਿੰਗ ਵਿੱਚ ਵਿਖਾਇਆ ਗਿਆ।
No comments:
Post a Comment