ਐਸ.ਏ.ਐਸ.ਨਗਰ 18 ਮਈ : ਜਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਅੱਜ ਆਮ ਲੋਕਾਂ ਨੂੰ ਉਨ੍ਹਾਂ ਦੇ
ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਪਿੰਡ
ਬੜ੍ਹਮਾਜਰਾ ਅਤੇ ਬਲੌਂਗੀ ਵਿਖੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਿਸ ਵਿਚ ਕੁਮਾਰੀ ਮਨਪ੍ਰੀਤ
ਕੌਰ ਅਤੇ ਕੁਮਾਰੀ ਕਾਜਲ, ਪੈਨਲ ਵਕੀਲਾਂ ਨੇ ਭਾਗ ਲਿਆ।
ਸ੍ਰੀ ਬਲਜਿੰਦਰ ਸਿੰਘ,
ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,
ਐਸ.ਏ.ਐਸ. ਨਗਰ ਨੇ ਦੱਸਿਆ ਕਿ ਕੁਮਾਰੀ ਮਨਪ੍ਰੀਤ ਕੌਰ ਅਤੇ ਕੁਮਾਰੀ ਕਾਜਲ ਨੇ ਜੋਤੀ ਸਰੂਪ
ਕੰਨਿਆ ਆਸ਼ਰਮ, ਖਰੜ ਵਿਖੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਨ੍ਹਾਂ ਨੂੰ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਵਕੀਲਾਂ ਦੇ ਪੈਨਲ ਤੇ ਲਿਆ ਗਿਆ
ਹੈ ਤਾਂ ਜੋ ਇਹ ਲੜਕੀਆਂ ਸਮਾਜ ਲਈ ਨਵੀਂ ਉਦਾਹਰਨ ਬਣ ਸਕਣ।
ਇਹਨਾਂ ਵਕੀਲਾਂ ਵੱਲੋਂ ਆਮ ਜਨਤਾ ਨੂੰ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ, ਅਪਰਾਧ ਪੀੜ੍ਹਤ ਮੁਆਵਜ਼ਾ ਸਕੀਮਾਂ ਅਤੇ ਏ.ਡੀ.ਆਰ.ਮੈਕਾਨਿਜ਼ਮ ਸਬੰਧੀ ਜਾਣਕਾਰੀ ਦਿੱਤੀ ਗਈ।
No comments:
Post a Comment