ਖਰੜ, 11 ਮਈ : ਪੰਜਾਬ ਦੇ ਮੁਖ ਮੰਤਰੀ ਸ. ਭਗਵੰਤ ਮਾਨ ਸਰਕਾਰ ਵਲੋਂ ਆਮ ਜਨਤਾ ਨੂੰ ਪੁੱਛ ਕੇ ਬਜਟ ਬਣਾਉਣ ਸਬੰਧੀ ਲੋਕ ਪੱਖੀ ਇਤਿਹਾਸਕ ਫੈਸਲੇ ਕੀਤੇ ਜਾ ਰਹੇ ਹਨ, ਜਿਸ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹੋ ਕੇ ਆਪ ਪਾਰਟੀ ਦੀ ਸਰਕਾਰ ਨੂੰ ਅੱਗੇ ਵਧਣ ਲਈ ਹੁਲਾਰਾ ਦੇ ਰਹੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਮੁਹਾਲੀ ਵਿਖੇ ਵਿੱਤ ਮੰਤਰੀ ਦੁਆਰਾ ਸੱਦੇ ਇਜਲਾਸ ‘ਜਨਤਾ ਬਜਟ’ ਵਿਚ ਆਪਣੇ ਸੰਬੋਧਨ ਦੋਰਾਨ ਕੀਤਾ। ਉਨਾਂ ਕਿਹਾ ਕਿ ਖਰੜ ਹਲਕਾ ਮੇਰਾ ਪਰਿਵਾਰ ਹੈ, ਪੰਜਾਬ ਦੇ ਬਹੁਤ ਸਾਰੇ ਲੋਕ ਵੱਖ ਵੱਖ ਜ਼ਿਲ੍ਹਿਆਂ ਤੋਂ ਆ ਕੇ ਵਸੇ ਹੋਏ ਹਨ, ਮੇਰੀ ਗੁਜ਼ਾਰਿਸ਼ ਹੈ ਕਿ ਉਨ੍ਹਾਂ ਨੂੰ ਵੀ ਮੋਹਾਲੀ\ ਚੰਡੀਗੜ੍ਹ ਦੀ ਤਰਜ਼ ਤੇ ਇਕ ਚੰਗਾ ਮਾਹੌਲ ਦਿਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ, ਸਮਾਲ ਸਕੇਲ ਇੰਡਸਟਰੀ, ਲਾਰਜ ਸਕੇਲ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿਤਾ ਜਾਵੇ ਤਾਂ ਜੋ ਪੰਜਾਬ ਵਿਚ ਅਨੇਕਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਹੋ ਸਕਣ। ਮੈਡਮ ਮਾਨ ਨੇ ਕਿਹਾ ਕਿ ਸਰਕਾਰ ਨੇ 50 ਦਿਨਾਂ ਵਿਚ ਉਹ ਇਤਿਹਾਸਕ ਫੈਸਲੇ ਲਏ ਹਨ ਜੋ ਦੂਸਰੀਆਂ ਸਰਕਾਰਾਂ ਪੂਰੇ ਕਾਰਜਕਾਲ ਦੌਰਾਨ ਵੀ ਨਹੀਂ ਕਰ ਪਾਉਂਦੀਆਂ।


No comments:
Post a Comment