ਰੈਡ ਕਰਾਸ ਸੁਸਾਇਟੀ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ : ਵਧੀਕ ਡਿਪਟੀ ਕਮਿਸ਼ਨਰ
ਐਸ.ਏ.ਐਸ ਨਗਰ 27 ਮਈ : ਡਿਪਟੀ
ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ
ਜਿਲ੍ਹੇ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ)
ਸ੍ਰੀਮਤੀ ਅਮਨਿੰਦਰ ਕੋਰ ਬਰਾੜ ਨੂੰ ਸ੍ਰੀ ਅਮਨਦੀਪ ਪੁੱਤਰ ਸ੍ਰੀ ਰਾਮ ਰਤਨ, ਮਕਾਨ ਨੰ:
1051, ਕਲੋਨੀਛੱਜੂ ਮਾਜਰਾ, ਐਸ.ਏ.ਐਸ.ਨਗਰ ਵਲੋਂ ਨਿੱਜੀ ਤੌਰ ਤੇ ਮਿਲ ਕੇ ਬੇਨਤੀ ਕੀਤੀ
ਗਈ ਸੀ ਕਿ ਉਸਦੀ ਬੇਟੀ ਅਕਾਂਸ਼ਾ ਨੂੰ ਦੋਨੋਂ ਕੰਨਾਂ ਤੋਂ ਘੱਟ ਸੁਣਦਾ ਹੈ ਅਤੇ ਉਸ ਕੋਲ
ਆਮਦਨ ਦਾ ਕੋਈ ਸਾਧਨ ਨਹੀਂ ਜਿਸ ਨਾਲ ਉਹ ਆਪਣੀ ਬੇਟੀ ਨੂੰ ਕੰਨਾਂ ਦੀ ਮਸ਼ੀਨ ਖ੍ਰੀਦ ਕੇ
ਨਹੀ ਦੇ ਸਕੇ। ਵਧੀਕ ਡਿਪਟੀ ਕਮਿਸ਼ਨਰ ਦੀ ਸ਼ਿਫਾਰਿਸ ਉਪਰੰਤ ਜਿਲ੍ਹਾ ਰੈਡ ਕਰਾਸ ਵਲੋਂ
ਅਕਾਂਸ਼ਾ ਸਪੁੱਤਰੀ ਸ੍ਰੀ ਅਮਨਦੀਪ ਨੂੰ ਕੰਨਾਂ ਦੀ ਮਸ਼ੀਨ ਮੁਫਤ ਮੁਹੱਈਆਂ ਕਰਵਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਸੁਸਾਇਟੀ ਵੱਲੋ ਚਲਾਈਆਂ ਜਾ ਰਹੀਆਂ ਗਤੀ-ਵਿਧੀਆਂ ਬਾਰੇ ਜਾਣਕਾਰੀ ਦਿੱਦਿਆਂ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ।ਇਸੇ ਦੋਰਾਨ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਕਮਲੇਸ ਕੁਮਾਰ ਨੇ ਦੱਸਿਆ ਕਿ ਅਕਾਂਸ਼ਾ, ਛੇਵੀ ਕਲਾਸ ਵਿੱਚ ਪੜ ਰਹੀ ਹੈ ਉਹ ਪੜਨ ਵਿੱਚ ਬਹੁਤ ਹੁਸਿਆਰ ਹੈ। ਜਿਸ ਕਰਕੇ ਉਸਨੂੰ ਰੈਡ ਕਰਾਸ ਵਲੋਂ ਕੰਨਾਂ ਦੀ ਮਸ਼ੀਨ ਮੁਹੱਈਆਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਰੈਡ ਕਰਾਸ ਵਲੋਂ ਜਿਲ੍ਹਾ ਐਸ.ਏ.ਐਸ.ਨਗਰ ਦੇ ਲੋੜਵੰਦ ਅਤੇ ਗਰੀਬ ਹੈਡੀਕੈਪਡਵਿਅਕਤੀਆਂ, ਜਿਨ੍ਹਾਂ ਕੋਲ ਕੋਈ ਆਮਦਨ ਦਾ ਸਾਧਨ ਨਾ ਹੋਵੇ, ਨੂੰ ਟ੍ਰਾਈਸਾਈਕਲ, ਵੀਹਲ ਚੇਅਰ, ਕੰਨਾ ਦੀ ਸੁਣਨ ਵਾਲੀ ਮਸੀਨ ਆਦਿ ਮੁਫਤ ਮੁਹੱਈਆਂ ਕਰਵਾਏ ਜਾਂਦਾ ਹਨ। ਇਹ ਸਮਾਨ ਲੈਣ ਲਈ ਲੋੜਵੰਦ ਜਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ.ਨਗਰ ਨਾਲ ਸੰਪਰਕ ਕਰਨ ਕਰ ਸਕਦੇ ਹਨ।
No comments:
Post a Comment