SBP GROUP

SBP GROUP

Search This Blog

Total Pageviews

ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ, ਬੋਲੇ ਪੰਜਾਬ ਅਤੇ ਦੇਸ਼ ਦੇ ਹੱਕਾਂ ਲਈ ਉਠਾਵਾਂਗਾ ਆਵਾਜ਼

ਨਵੀਂ ਦਿੱਲੀ/ਚੰਡੀਗੜ 02 ਮਈ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਰਾਜ ਸਭਾ ਮੈਂਬਰ ਦੇ ਅਹੁਦੇ ਦੀ ਸਹੁੰ ਚੁੱਕੀ। ਰਾਘਵ ਚੱਢਾ ਨੂੰ ਸਹਿਜ ਅਤੇ ਸਰਲ ਨੌਜਵਾਨ ਆਗੂ ਦੇ ਰੂਪ ’ਚ ਜਾਣਿਆ ਜਾਂਦਾ ਹੈ। ਰਚਨਾਤਮਕਤਾ ਅਤੇ ਲਚਕੀਲੇਪਣ ਨੂੰ ਪ੍ਰਣਾਇਆ ਹੋਇਆ ਇਹ ਨੌਜਵਾਨ ਦਿੱਲੀ ਵਿੱਚ ਆਪਣੀ ਛਾਪ ਛੱਡਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਉਸ ਨੂੰ ਨਾ ਕੇਵਲ ਰਾਸ਼ਟਰ ਨਿਰਮਾਣ ਪ੍ਰਤੀ ਆਪਣੇ ਰਾਜਨੀਤਿਕ ਕੌਸ਼ਲ ਨੂੰ ਪੇਸ਼ ਕਰਦਿਆਂ ਦੇਖਿਆ ਜਾਂਦਾ ਹੈ, ਬਲਕਿ ਕਈ ਰਾਜਾਂ ਵਿਸ਼ੇਸ਼ ਰੂਪ ’ਚ ਨਵੀਂ ਦਿੱਲੀ ਅਤੇ ਵੱਡੇ ਪੈਮਾਨੇ ’ਤੇ ਪੰਜਾਬ ’ਚ ਸੰਗਠਨ ਨੂੰ ਮਜ਼ਬੂਤ ਬਣਾਉਣ, ਪਾਰਟੀ ਦੀਆਂ ਮੁਹਿੰਮਾਂ ਨੂੰ ਸੰਚਾਲਤ ਅਤੇ ਉਸਾਰੂ ਕਰਨ ਲਈ ਵੀ ਦੇਖਿਆ ਜਾਂਦਾ ਹੈ। 



ਉਹ ਲੰਮੇ ਸਮੇ ਤੋਂ ਮਿਸ਼ਨ ਭਾਰਤ ਦੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਸਭ ਤੋਂ ਅੱਗੇ ਲਿਆਉਣ ਦੀ ਦਿਸ਼ਾ ’ਚ ਕੰਮ ਕਰਦਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸਭ ਤੋਂ ਨੌਜਵਾਨ ਬੁਲਾਰੇ ਨੂੰ ਰੋਜ਼ਾਨਾ ਟੀ.ਵੀ ਚੈਨਲਾਂ ’ਤੇ ਅਨੁਭਵੀ ਆਗੂਆਂ ਨਾਲ ਬਹਿਸ ਕਰਦਿਆਂ ਦੇਖਿਆ ਜਾ ਸਕਦਾ ਹੈ। ਉਸ ਦੀ ਉਸਾਰੂ ਬਹਿਸ ਨੇ ਉਸ ਨੂੰ ਸੁਰਖੀਆਂ ’ਚ ਲਿਆਂਦਾ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਉਸ ਦੇ ਲਈ ਪਿਆਰ ਦਾ ਐਲਾਨ ਕਰਨ ਵਾਲੇ ਲੋਕਾਂ ਅਤੇ ਜਨਤਾ ਦਾ ਇੱਕ ਪ੍ਰਸੰਸਾਮਈ ਆਧਾਰ ਵੀ ਦਿੰਦਾ ਹੈ। 
ਇਹ ਇੱਕ ਦਿਲਚਸਪ ਕਹਾਣੀ ਹੈ ਕਿ ਚਾਰਟਡ ਅਕਾਊਂਟੈਟ ਦੇ ਰੂਪ ’ਚ ਮਾਨਤਾ ਪ੍ਰਾਪਤ ਕਰਨ ਅਤੇ ਭਾਰਤ ਤੋਂ ਬਾਹਰ ਇੱਕ ਜੀਵਨ ਦੀ ਖੋਜ ਕਰਨ ਵਾਲੇ ਨੌਜਵਾਨ ‘ਸ੍ਰੀ ਰਾਘਵ ਚੱਢਾ’ ਦੀ, ਜਿਹੜਾ ਮਾਡਰਨ ਸਕੂਲ, ਬਾਰਾਖੰਭਾ ’ਚ ਪੜ੍ਹਿਆ ।ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ  ਕਰਨ ਤੋਂ ਬਾਅਦ ਉਸ ਨੇ ਚਾਰਟਡ ਅਕਾਊਟੈਂਸੀ ਦੀ ਵਿਦਿਆ ਹਾਸਲ ਕੀਤੀ। ਪਰ ਉਹ ‘ਆਪ’ ਨਾਲ ਸਹੀ ਸਮੇਂ ’ਤੇ ਆਣ ਜੁੜਿਆ।



ਸਿੱਖਿਆ ਪੂਰੀ ਕਰਨ ਤੋਂ ਤੁਰੰਤ ਬਾਅਦ, ਉਨ੍ਹਾਂ ਗਰਾਂਟ ਥਾਰਨਟਨ ਅਤੇ ਡੇਲਾਇਟ ਜਿਹੀਆਂ ਕੰਪਨੀਆਂ ’ਚ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਗਏ ਅਤੇ ਉਥੇ ਉਸ ਨੇ ਇੱਕ ਬੁਟੀਕ ਵੈਲਥ ਮੈਨੇਜ਼ਮੈਂਟ ਫਾਰਮ ਦੀ ਸਥਾਪਨਾ ਕੀਤੀ। ਇਹ ਉਨਾਂ ਸਾਲਾਂ ਦੇ ਦੌਰਾਨ ਸੀ ਜਦੋਂ ਅੰਨਾ ਅੰਦੋਲਨ ਆਪਣੇ ਅੰਤਿਮ ਦੌਰ ਵਿੱਚ ਸੀ, ਪਾਰਟੀ ਬਣਾਉਣ ਜਾਂ ਨਾ ਬਣਾਉਣ ਦਾ ਫ਼ੈਸਲਾ ਕੀਤਾ ਜਾ ਰਿਹਾ ਸੀ ਅਤੇ ਉਸ ਨੇ ਸ੍ਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ, ਜੋ ਚਾਹੁੰਦੇ ਸਨ ਕਿ ਉਹ ਦਿੱਲੀ ਲੋਕਪਾਲ ਬਿੱਲ ਦਾ ਮਸੌਦਾ ਤਿਆਰ ਕਰਨ ਵਿੱਚ ਸ਼ਾਮਲ ਹੋਣ। ਜੋ ਉਨ੍ਹਾਂ ਸਾਲ 2012 ’ਚ ਪਹਿਲੇ ਕੰਮ ਦੇ ਰੂਪ ਵਿੱਚ ਕੀਤਾ ਸੀ। 
ਆਪਣੇ ਰਾਜਨੀਤਿਕ ਸਫ਼ਰ ਦੇ ਸ਼ੁਰੂ ’ਚ ਉਸ ਨੇ 2019 ਦੀ ਚੋਣ ਅਸਫ਼ਲ ਉਮੀਦਵਾਰ ਵਜੋਂ ਲੜੀ, ਪਰ ਨਵੀਂ ਦਿੱਲੀ ’ਚ ‘ਆਪ’ ਦੇ ਸਾਰੇ ਉਮੀਦਵਾਰਾਂ ’ਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਰੂਪ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਫਰਵਰੀ 2020 ’ਚ ਉਸ ਨੇ ਦਿੱਲੀ ਵਿਧਾਨ ਸਭਾ ਚੋਣਾ ਦੌਰਾਨ ਰਾਜਿੰਦਰ ਨਗਰ ਵਿਧਾਨ ਸਭਾ ਤੋਂ ਚੋਣ ਲੜੀ ਅਤੇ ਭਾਜਪਾ ਦੇ ਉਮੀਦਵਾਰ ਆਰ.ਪੀ. ਸਿੰਘ ਦੇ ਖ਼ਿਲਾਫ਼ 20,058 ਵੋਟਾਂ ਦੇ ਫਰਕ ਨਾਲ ਇੱਕ ਸਲਾਘਾਯੋਗ ਜਿੱਤ ਪ੍ਰਾਪਤ ਕੀਤੀ। ਚੋਣਾ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਜਲ ਬੋਰਡ (ਡੀ.ਜੇ.ਬੀ.) ਦੇ ਉਪ ਚੇਅਰਮੈਨ ਦੇੇ ਵਿਸ਼ੇਸ਼ ਅਹੁਦੇ ਨਾਲ ਨਿਵਾਜਿਆ ਗਿਆ ਅਤੇ ਦਿੱਲੀ ਸਰਕਾਰ ’ਚ ਜਲ ਵਿਭਾਗ ਸੌਂਪਿਆ ਗਿਆ। ਉਨ੍ਹਾਂ ਤੁਰੰਤ ਆਪਣਾ ਕਾਰਜਭਾਰ ਸੰਭਾਲ ਲਿਆ ਅਤੇ ਐਲਾਨ ਕੀਤਾ ਕਿ ਦਿੱਲੀ ਜਲ ਬੋਰਡ ਦੀ ਪ੍ਰਮੁੱਖ ਕੰਮਾਂ ’ਚੋਂ ਸਾਰੇ ਘਰਾਂ ’ਚ 24 ਘੰਟੇ 7 ਦਿਨ ਸ਼ੁੱਧ ਪਾਣੀ ਪਹੁੰਚਾਉਣਾ ਸਭ ਤੋਂ ਅਹਿਮ ਕੰਮ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਨਿਰਧਾਰਤ  ਸਮੇਂ ’ਚ ਯੁਮਨਾ ਦੀ ਸਫਾਈ ਕਰਨਾ ਵੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੇ ਵਿਧਾਇਕ ਰਾਘਵ ਚੱਢਾ ਨਾਲ ਸਿੱਧੇ ਤੌਰ ’ਤੇ ਜੁੜਨ ਲਈ ਰਾਜਿੰਦਰ ਨਗਰ ਵਿਧਾਨ ਖੇਤਰ ’ਚ ਇੱਕ 24 ਘੰਟੇ 7 ਦਿਨ ਹੈਲਪਲਾਇਨ ਵੀ ਸ਼ੁਰੂ ਕੀਤੀ, ਜੋ ਜਲਦੀ ਹੀ ਤਾਲਾਬੰਦੀ ਦੌਰਾਨ ਖੇਤਰ ਦੇ ਵਾਸੀਆਂ ਲਈ ਇੱਕ ‘ਜੀਵਨ ਰੇਖਾ’ ਵਿੱਚ ਬਦਲ ਗਈ, ਜਿਸ ਨੇ ਕਈ ਮੁੱਦਿਆਂ ਦਾ ਹੱਲ ਕੀਤਾ। 
ਯੂਥ ਆਈਕਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਦੀ ਜਾਦੂਮਈ ਅਗਵਾਈ ਵਿੰਚ ਰਾਘਵ ਚੱਢਾ ਨੇ ਸੁਚੱਜੀ ਰਾਜਨੀਤੀ, ਸੱਚੀ ਰਾਜਨੀਤੀ ਅਤੇ ਸਮਾਜ ਸੇਵਾ ਦੇ ਅਦਰਸ਼ਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ। ਪੰਜਾਬ ਰਾਜ ਵਿੱਚ 2022 ’ਚ ਹੋਣ ਵਾਲੀਆ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਇਕਾਈ ਲਈ ਪਾਰਟੀ ਦਾ ਸਹਿ ਪ੍ਰਭਾਰੀ ਵੀ ਨਿਯੁਕਤ ਕੀਤਾ ਗਿਆ। ਪੰਜਾਬ ਚੁਣੌਤੀਪੂਰਨ ਸਮੇਂ ਤੋਂ ਗੁਜਰ ਰਿਹਾ ਹੈ ਅਤੇ ਇੱਕ ਸਾਲ ਤੋਂ ਜ਼ਿਆਦਾ ਸਮੇਂ ’ਚ ਉਹ ਰਾਜ ਲਈ ਸਿੱਖਿਆ ਅਤੇ ਖੁਸ਼ਹਾਲੀ ਨਿਸ਼ਚਿਤ ਕਰਨ ਲਈ ਯਤਨ ਕਰ ਰਹੇ ਹਨ। ਇਨਾਂ ਪ੍ਰਸਥਿਤੀਆਂ ਨੂੰ ਬਦਲਣ ਲਈ ਅਤੇ ਪੰਜਾਬ ਰਾਜ ਨੂੰ ਹਰਾ ਭਰਾ, ਖੁਸ਼ਹਾਲ ਅਤੇ ਸਮਰਿੱਧ ਬਣਾਉਣ ’ਚ ਕਾਮਯਾਬੀ ਹਾਸਲ ਕਰਨ ਲਈ ਉਨ੍ਹਾਂ ਵਿਅਕਤੀਗਤ ਜ਼ਿੰਮੇਵਾਰੀ ਵੀ ਲਈ ਹੈ। 
ਜਿਵੇ ਕਿ ਪਿਆਰ ਨਾਲ ਉਨ੍ਹਾਂ ਨੂੰ ਭਾਰਤ ਦੀ ਬਦਲਦੀ ਰਾਜਨੀਤੀ ਦਾ ਚਿਹਰਾ ਵੀ ਕਿਹਾ ਜਾਂਦਾ ਹੈ , ਉਹ ਦ੍ਰਿੜਤਾ ਨਾਲ ਅਰਵਿੰਦ ਕੇਜਰੀਵਾਲ ਦੇ ਪਦ ਚਿੰਨ੍ਹਾਂ ਅਤੇ ਦਰਸਾਏ ਮਾਰਗ ’ਤੇ ਚੱਲ ਰਹੇ ਹਨ। ਉਹ ਸਖ਼ਸ ਹਨ ‘ਸ੍ਰੀ ਰਾਘਵ ਚੱਢਾ’  ਜਿਨ੍ਹਾਂ ਨੇ ਅਸਲ ’ਚ ਰਾਜਨੀਤੀ ਕਰਨ ਦੇ ਤੌਰ ਤਰੀਕਿਆਂ ਨੂੰ ਬਦਲ ਦਿੱਤਾ ਹੈ।

No comments:


Wikipedia

Search results

Powered By Blogger