ਐਸ.ਏ.ਐਸ. ਨਗਰ, 23 ਦਸੰਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਦੋ ਰੋਜ਼ਾ ਸਾਲਾਨਾ ਡਿਗਰੀ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਦੇ ਤਹਿਤ ਅਦਾਰੇ ਦੇ ਵਿਹੜੇ ਵਿਖੇ ਇਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਕਨਵੋਕੇਸ਼ਨ ਦੇ ਪਹਿਲੇ ਦਿਨ ਸਾਲ 2020-21 ਦੇ ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ 3000 ਤੋਂ ਜ਼ਿਆਦਾ ਡਿਗਰੀਆਂ ਵੰਡੀਆਂ ਗਈਆਂ।
ਇਸ ਸਮਾਰੋਹ ਵਿੱਚ ਸ੍ਰੀ ਸੁਨੀਲ ਗੋਇਲ, ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ, ਸੋਪਰਾ ਸਟੀਰੀਆ ਇੰਡੀਆ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸੋਪਰਾ ਬੈਂਕਿੰਗ ਸਾਫਟਵੇਅਰ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਅਦਾਰੇ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਰ ਅਤੇ ਹੋਰ ਪਤਵੰਤਿਆਂ ਨੇ ਇਸ ਮੌਕੇ ਆਪਣੀ ਹਾਜ਼ਰੀ ਲਗਾਈ।
ਡਿਗਰੀ ਵੰਡ ਸਮਾਰੋਹ ਦੌਰਾਨ ਪੀਟੀਯੂ ਦੇ ਟਾੱਪਰ ਆਏ ਵਿਿਦਆਰਥੀਆਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਪ੍ਰਦਾਨ ਕੀਤੇ ਗਏ। ਇਸ ਦੌਰਾਨ 2020 ਅਤੇ 2021 ਦੇ ਇੰਜੀਨੀਅਰਿੰਗ ਗ੍ਰੈਜੂਏਟਾਂ ਅਤੇ 338 ਮੈਰਿਟ ਪੁਜ਼ੀਸ਼ਨ ਵਾਲਿਆਂ ਨੂੰ ਕੁੱਲ 24 ਸੋਨੇ, 13 ਚਾਂਦੀ ਅਤੇ 14 ਕਾਂਸੀ ਦੇ ਤਗ਼ਮੇ ਵੰਡੇ ਗਏ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸ੍ਰੀ ਸੁਨੀਲ ਗੋਇਲ ਨੇ ਵਿਿਦਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਲਈ ਵਧੇਰੇ ਗਿਣਤੀ ਵਿੱਚ ਮਾਹਰ ਉਦਮੀਆਂ ਦੀ ਜ਼ਰੂਰਤ ਹੈ।ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਸੀਜੀਸੀ ਆਪਣੇ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਰਾਈਜ਼ ਐਸੋਸੀਏਸ਼ਨ ਦੇ ਜ਼ਰੀਏ ਵਿਿਦਆਰਥੀਆਂ ਵਿਚਕਾਰ ਨਵੀਨਤਾ ਅਤੇ ਖੋਜ ਸੰਚਾਰ ਦਾ ਪ੍ਰਸਾਰ ਕਰ ਰਿਹਾ ਹੈ, ਇਹ ਬਹੁਤ ਸਲਾਹੁਣਯੋਗ ਕੰਮ ਹੈ।ਇਸ ਉਪਰਾਲੇ ਦੇ ਜ਼ਰੀਏ ਸੀਜੀਸੀਅਨ ਬਹੁਤ ਸਾਰੀਆਂ ਗਤੀਵਿਧੀਆ ਦਾ ਹਿੱਸਾ ਬਣਦੇ ਹਨ ਜੋ ਕਿ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਵਿਚਕਾਰ ਉਦਮਤਾ ਦੀ ਭਾਵਨਾ ਪੈਦਾ ਕਰਦੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਵਿਸ਼ਵ ਪੱਧਰ ਤੇ ਚੋਟੀ ਦੀਆਂ 10 ਆਈਟੀ ਕੰਪਨੀਆਂ ਵਿੱਚੋਂ 7 ਸੀਈਓ ਭਾਰਤ ਤੋਂ ਹਨ। ਅੱਜ ਦੇ ਨੌਜਵਾਨ ਪੂਰੀ ਤਰ੍ਹਾਂ ਆਤਮਵਿਸ਼ਵਾਸ਼ ਨਾਲ ਭਰਪੂਰ ਹਨ ਅਤੇ ਹੁਣ ਇਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਦੇਸ਼ ਤੋਂ ਹੀ ਗਲੋਬਲ ਕੰਪਨੀਆਂ ਦੀ ਸ਼ੁਰੂਆਤ ਕਰੀਏ। ਚੰਗੀ ਸਿੱਖਿਆ ਅਤੇ ਸੀਜੀਸੀ ਵਰਗੀਆਂ ਸੰਸਥਾਵਾਂ ਜ਼ਰੀਏ ਪ੍ਰਦਾਨ ਕੀਤੇ ਜਾ ਰਹੇ ਮੌਕਿਆਂ ਨਾਲ ਇਹ ਸੁਪਨਾ ਬਹੁਤ ਜਲਦ ਪੂਰਾ ਹੋ ਜਾਵੇਗਾ।
ਇਸੇ ਤਰ੍ਹਾਂ ਡਿਗਰੀ ਵੰਡ ਸਮਾਰੋਹ ਦੇ ਦੂਜੇ ਦਿਨ ਨਾੱਨ ਇੰਜੀਨੀਅਰਿੰਗ ਗ੍ਰੈਜੂਏਟ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਦੇ ਨਾਲ ਹੀ ਗਰੁੱਪ ਸੀਐੱਚਆਰਓ ਜੇਕੇ ਸੰਗਠਨ ਅਤੇ ਨੈਸ਼ਨਲ ਐਚਆਰਡੀ ਨੈੱਟਵਰਕ ਦੇ ਪ੍ਰਧਾਨ ਸ੍ਰੀ ਪ੍ਰੇਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੋ ਦਿਨ ਦੇ ਸਮਾਗਮ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ (2020-2021) ਦੇ ਵਿਿਦਆਰਥੀਆਂ ਨੂੰ ਕੁੱਲ 6000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
No comments:
Post a Comment