Saturday, May 14, 2022

ਬੱਬੀ ਬਾਦਲ ਫਾਊਂਡੇਸ਼ਨ ਨੇ ਧੀਆਂ ਲਈ ਮੁਫ਼ਤ ਸਿਲਾਈ ਕਢਾਈ ਸੈਂਟਰ ਖੋਲ੍ਹੇ .

 ਐਸ.ਏ.ਐਸ ਨਗਰ 14 ਮਈ : ਲੋੜਵੰਦਾਂ ਲੋਕਾਂ ਦੀ ਮਦਦ ਕਰਨ ਨਾਲ ਜਿੱਥੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਹੀ ਜ਼ਰੂਰਤ ਮੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ   ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ ਨੇ ਬੱਬੀ ਬਾਦਲ ਫਾਊਂਡੇਸ਼ਨ ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਧੀਆਂ ਲਈ ਮੁਫ਼ਤ ਸਿਲਾਈ ਕਢਾਈ ਸੈਂਟਰ ਦੀ ਮੁਹਿੰਮ ਤਹਿਤ ਬੜ ਮਾਜਰਾ ਕਲੋਨੀ ਵਿੱਚ ਸੈਂਟਰ ਦਾ ਮੁਆਇਨਾਂ ਕਰਦਿਆਂ ਆਖੇਂ 


 ਉਨਾਂ ਕਿਹਾ ਕਿ  ਸਿਕਲ ਟ੍ਰੇਨਿੰਗ ਅੱਜ ਸਮੇ ਦੀ ਮੁੱਖ ਲੋੜ ਤਾ ਜੋ ਨੋਜਵਾਨ ਵੀਰ ਅਤੇ ਭੈਣਾਂ  ਹੁਨਰ ਨਾਲ ਆਪਣੇ ਭਵਿੱਖ ਨੂੰ ਸੁਰੱਖਿਅਤ ਅਤੇ ਕਾਮਯਾਬ ਬਣਾ ਸਕਣ। ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ  ਫਾਊਂਡੇਸ਼ਨ ਵੱਲੋਂ ਸਮਾਜਿਕ ਕਾਰਜਾਂ ਲਈ  ਵੱਡੇ ਪੱਧਰ ਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਫਾਊਂਡੇਸ਼ਨ ਵੱਲੋਂ ਧੀਆਂ ਨੂੰ ਮੁਫ਼ਤ ਸਿਲਾਈ ਕਢਾਈ ਲਈ ਸੈਂਟਰ ਦੀ ਅਧਿਆਪਕਾ ਗੈਤਰੀ ਦੇਵੀ ਨੂੰ ਮਸ਼ੀਨਾਂ  ਵੀ ਦਿੱਤੀਆਂ ਗਈਆਂ । ਇਸ ਮੌਕੇ ਉਨ੍ਹਾਂ ਨਾਲ ਰਵਿੰਦਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਤਿਵਾੜੀ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਸੋਹਣ ਸਿੰਘ, ਦਲਜੀਤ ਸਿੰਘ, ਬਿੱਟੂ, ਦੀਦਾਰ ਸਿੰਘ ਆਦਿ ਹਾਜ਼ਰ ਸਨ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger