SBP GROUP

SBP GROUP

Search This Blog

Total Pageviews

ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੋਬਾਇਲ ਮੈਮੋਗ੍ਰਾਫੀ ਬਸ ਦੀ ਸ਼ੁਰੂਆਤ

 ਮੋਹਾਲੀ, 25 ਮਈ : ਸਥਾਨਕ ਸੋਹਾਣਾ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਟ੍ਰਾਈਸਿਟੀ ਦੀਆਂ ਔਰਤਾਂ ਦੀ ਮੈਮੋਗ੍ਰਾਫ਼ੀ ਲਈ ਅਤਿ ਆਧੁਨਿਕ ਮੋਬਾਇਲ ਮੈਮੋਗ੍ਰਾਫੀ ਬਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦਘਾਟਨ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਆਈ ਹਸਪਤਾਲ ਟਰੱਸਟ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਨੇ ਬੱਸ ਨੂੰ ਝੰਡੀ ਦਿਖਾ ਕੇ ਕੀਤਾ। ਇਸ ਮੌਕੇ ਟਰੱਸਟ ਦੇ ਸਕੱਤਰ ਭਾਈ ਗੁਰਮੀਤ ਸਿੰਘ ਅਤੇ ਸੋਹਾਣਾ ਹਸਪਤਾਲ ਦੇ ਸੀ.ਈ.ਓ. ਡਾਕਟਰ ਗਗਨਦੀਪ ਸਿੰਘ ਹਾਜ਼ਰ ਸਨ।


ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ (ਈ) ਆਈ ਹਸਪਤਾਲ ਟਰੱਸਟ ਸੋਹਾਣਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ 40 ਸਾਲ ਤੋਂ ਵੱਧ ਦੀ ਉਮਰ ਵਾਲੀਆਂ ਮਹਿਲਾਵਾਂ ਨੂੰ ਹੁਣ ਛਾਤੀ ਦੇ ਕੈਂਸਰ ਤੋਂ ਰਾਹਤ ਲੈਣ ਲਈ ਮੈਮੋਗ੍ਰਾਫੀ ਕਰਵਾਉਣ ਆਪਣੇ ਘਰ ਤੋਂ ਦੂਰ ਨਹੀਂ ਜਾਣਾ ਪਵੇਗਾ, ਬਲਕਿ ਇਹ ਸਹੂਲਤ ਉਨਾਂ ਨੂੰ ਆਪਣੇ ਹੀ ਘਰਾਂ ਦੇ ਨਜ਼ਦੀਕ ਮੁਫਤ ਵਿਚ ਮਿਲੇਗੀ। ਉਨਾਂ ਕਿਹਾ ਕਿ ਇਸ ਸਾਲ ਮੋਬਾਇਲ ਯੂਨਿਟ ਰਾਹੀਂ 50000 ਤੋਂ ਵੱਧ ਔਰਤਾਂ ਦੀ ਮੁਫਤ ਜਾਂਚ ਕਰਨ ਦਾ ਟੀਚਾ ਹੈ।

ਹਸਪਤਾਲ ਦੇ ਮੈਡੀਕਲ ਓਨੋਕੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾਕਟਰ ਸੰਦੀਪ ਕੱਕੜ ਨੇ ਕਿਹਾ ਕਿ ਇੱਕ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਟ੍ਰਾਈਸਿਟੀ ਦੀਆਂ ਮਹਿਲਾਵਾਂ ਮੁੰਬਈ ਅਤੇ ਨਵੀਂ ਦਿੱਲੀ ਦੇ ਮੁਕਾਬਲੇ ਛਾਤੀ ਦੇ ਕੈਂਸਰ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨਾਂ ਕਿਹਾ ਕਿ ਭਾਰ ਦਾ ਵਧਣਾ, ਕਸਰਤ ਦੀ ਕਮੀ, ਹਾਰਮੋਨਾਂ ਵਿੱਚ ਤਬਦੀਲੀ, ਗਰਭ ਰੋਕੂ ਗੋਲੀਆਂ ਦੀ ਜਿਆਦਾ ਵਰਤੋਂ,ਦਿਮਾਗੀ ਦਬਾਅ, ਦੇਰ ਰਾਤ ਤੱਕ ਡਿਊਟੀ ਕਰਨਾ ਆਦਿ ਛਾਤੀ ਦੇ ਕੈਂਸਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ। ਉਨਾਂ ਕਿਹਾ ਕਿ ਮੈਮੋਗ੍ਰਾਫ਼ੀ ਬੱਸ ਵਿੱਚ ਇੱਕ ਕੈਂਸਰ ਮਾਹਿਰ ਦੇ ਨਾਲ-ਨਾਲ ਸਮੁੱਚਾ ਟੈਕਨੀਕਲ ਸਟਾਫ਼ ਮੌਜੂਦ ਰਹੇਗਾ।

ਉਨਾਂ ਕਿਹਾ ਕਿ ਭਾਰਤ ਵਿੱਚ ਹਰ ਚਾਰ ਮਿੰਟ ਵਿੱਚ ਇੱਕ ਔਰਤ ਛਾਤੀ ਦੇ ਕੈਂਸਰ ਤੋਂ ਪੀੜਿਤ ਹੋ ਰਹੀ ਹੈ ਅਤੇ ਹਰ 13 ਮਿੰਟ ਵਿੱਚ ਔਰਤ ਦੀ ਇਸ ਕੈਂਸਰ ਕਾਰਨ ਮੌਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਦਾ ਛੇਤੀ ਇਲਾਜ਼ ਹੀ ਜਾਣ ਬਚਾ ਸਕਦਾ ਹੈ। ਉਨਾਂ ਕਿਹਾ ਕਿ ਚੱਲਦੀ ਫਿਰਦੀ ਸਹੂਲਤ ਦੇਣ ਵਾਲਾ ਸੋਹਾਣਾ ਹਸਪਤਾਲ ਟ੍ਰਾਈਸਿਟੀ ਦਾ ਪਹਿਲਾ ਪ੍ਰਾਈਵੇਟ ਹਸਪਤਾਲ ਬਣ ਗਿਆ ਹੈ। ਉਨਾਂ ਕਿਹਾ ਕਿ ਇਸ ਬੱਸ ਵਿੱਚ ਵਿੱਚ ਵੈਬ ਅਧਾਰਿਤ ਰਿਪੋਰਟਿੰਗ ਸਿਸਟਮ ਲਗਾਇਆ ਗਿਆ ਹੈ, ਜਿਸ ਸਦਕਾ ਹਰ ਸਹੂਲਤ ਆਨਲਾਇਨ ਉਪਲਬਧ ਰਹੇਗੀ। ਉਨਾਂ ਕਿਹਾ ਕਿ ਇਸ ਬੱਸ ਵਿੱਚ ਹਰ ਉਹ ਸਹੂਲਤ ਉਪਲਬਧ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਹੈ ਜਿਹੜੀ ਕਿਸੇ ਹਸਪਤਾਲ ਵਿੱਚ ਮੌਜੂਦ ਹੁੰਦੀ ਹੈ। ਇਸ ਵਿੱਚ ਇੱਕ ਛੋਟਾ ਉਡੀਕ ਘਰ, ਪਖਾਨਾ ਅਤੇ ਬਾਕੀ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਮੌਕੇ ਬੋਲਦਿਆਂ ਹਸਪਤਾਲ ਦੇ ਜਨਰਲ ਮੈਨੇਜਰ ਲਲਿਤ ਸ਼ਰਮਾ ਨੇ ਕਿਹਾ ਕਿ ਇਹ ਬੱਸ ਐਤਵਾਰ ਸਮੇਤ ਪੂਰਾ ਹਫ਼ਤਾ ਕੰਮ ਕਰੇਗੀ। ਉਨਾਂ ਕਿਹਾ ਕਿ ਇਸ ਬੱਸ ਦੀਆਂ ਸਫ਼ਲਤਾ ਲਈ ਸਮਾਜ ਸੇਵੀ ਸੰਸਥਾਵਾਂ ਸਮੇਤ ਹੋਰ ਲੋਕਾਂ ਦਾ ਵੀ ਸਹਿਯੋਗ ਲਿਆ ਜਾਵੇਗਾ।

No comments:


Wikipedia

Search results

Powered By Blogger