ਪਾਣੀ ਨੂੰ ਅਜਾਈਂ ਨਾ ਜਾਣ ਦਿੱਤਾ ਜਾਵੇ : ਬਚਤ ਲਈ ਪਹਿਲ ਕਰਨ ਦੀ ਜ਼ਰੂਰਤ : ਕੁਲਵੰਤ ਸਿੰਘ
ਮੋਹਾਲੀ 28 ਮਈ : ਮੁਹਾਲੀ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਕੁਰੜਾ ਵਿਖੇ ਖੁਦ ਮੁਖਤਿਆਰ ਸਿੰਘ ਦੇ ਖੇਤਾਂ ਵਿੱਚ ਟਰੈਕਟਰ ਚਲਾਇਆ । ਇਸ ਮੌਕੇ ਤੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਪਿੰਡਾਂ ਦੇ ਪੰਚ -ਸਰਪੰਚ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਇਸ ਮੌਕੇ ਤੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਮੁਖਤਿਆਰ ਸਿੰਘ ਵੱਲੋਂ ਪਹਿਲ ਕੀਤੀ ਗਈ ਹੈ ਅਤੇ ਅਜਿਹਾ ਹੀ ਮੇਰੀ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਲਈ ਅੱਗੇ ਆਉਣ ਤਾਂ ਕਿ ਘੱਟੋ ਘੱਟ 20 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਜਾ ਸਕੇ ।
ਕੁਲਵੰਤ ਸਿੰਘ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਡਿੱਗਦਾ ਜਾ ਰਿਹਾ ਹੈ ਅਤੇ ਇਸ ਦੇ ਲਈ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਕਿ ਪਾਣੀ ਅਜਾਈਂ ਨਾ ਜਾਣ ਦਿੱਤਾ ਜਾਵੇ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਕਿਸਾਨ ਭਰਾਵਾਂ ਦੇ ਹਿੱਤਾਂ ਨੂੰ ਧਿਆਨ ਗੋਚਰੇ ਰੱਖ ਕੇ ਹੀ ਕਦਮ ਉਠਾਏ ਜਾ ਰਹੇ ਹਨ ਅਤੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ । ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਚਾਵਾਂ ਅਤੇ ਮਿਹਨਤ ਨਾਲ ਪਾਲੀ ਹੋਈ ਫਸਲ ਨੂੰ ਸਮੇਂ ਸਿਰ ਮੰਡੀਆਂ ਵਿੱਚੋਂ ਚੁੱਕਿਆ ਜਾਵੇਗਾ ਅਤੇ ਫਸਲਾਂ ਦਾ ਸਹੀ ਮੁੱਲ ਅਤੇ ਸਮੇਂ ਸਿਰ ਅਦਾਇਗੀ ਨੂੰ ਹਰ ਸੰਭਵ ਯਕੀਨੀ ਬਣਾਉਣਾ ਸਾਡੀ ਪ੍ਰਾਥਮਿਕਤਾ ਰਹੇਗੀ ।
ਇਸ ਮੌਕੇ ਤੇ ਮੁਖਤਿਆਰ ਸਿੰਘ ਭੁਪਿੰਦਰ ਸਿੰਘ ਫੌਜੀ, ਜਸਬੀਰ ਸਿੰਘ ਜੱਸੀ, ਜਸਬੀਰ ਸਿੰਘ ਝਿਊਰਹੇੜੀ, ਜਗਦੀਸ਼ ਸਿੰਘ, ਭੁਪਿੰਦਰ ਸਿੰਘ, ਨਛੱਤਰ ਸਿੰਘ, ਪਰਮਜੀਤ ਸਿੰਘ, ਸਾਬਕਾ ਸਰਪੰਚ ਛੱਜਾ ਸਿੰਘ ਕੁਰੜਾ ,ਛੱਜਾ ਸਿੰਘ ਕੁਰੜੀ, ਜਸਵਿੰਦਰ ਕੌਰ, ਗੁਰਦਿਆਲ ਸਿੰਘ ,ਕੇ ਪੀ ਸਿੰਘ,ਅਵਤਾਰ ਸਿੰਘ ਮਨੌਲੀ, ਸੁਖਦੇਵ ਸਿੰਘ ਪਟਵਾਰੀ, ਛੱਜਾ ਸਿੰਘ ਕੁਰੜੀ , ਅਵਤਾਰ ਸਿੰਘ ਮਨੌਲੀ,
ਕੁਲਦੀਪ ਸਿੰਘ ਸਮਾਣਾ,ਰਣਜੀਤ ਸਿੰਘ ਰਾਣਾ ਜਗਤਪੁਰਾ ਜਸਬੀਰ ਸਿੰਘ ਕੁਰੜੀ, ਹਰਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ , ਨੰਬਰਦਾਰ ਹਰਸੰਗਤ ਸਿੰਘ ਸੋਹਾਣਾ , ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ ।
No comments:
Post a Comment