ਐਸ.ਏ.ਐਸ.ਨਗਰ 20 ਮਈ : ਮਾਣਯੋਗ ਮੁੱਖ ਖੇਤੀਬਾੜੀ ਅਫ਼ਸਰ ਡਾ ਰਾਜੇਸ਼ ਕੁਮਾਰ ਰਹੇਜਾ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾਂ ਦੀ ਅਗਵਾਈ ਹੇਠ ਪਿੰਡ ਸਕਰੂਲਾਂਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਝੋਨੇ ਵਿੱਚ ਸਿੱਧੀ ਬਿਜਾਈ ਬਾਰੇ ਡਾ. ਜਗਦੀਪ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਝੋਨੇੇ ਦੀ ਸਿੱਧੀ ਬਿਜਾਈ ਵਾਸਤੇ ਕਿਸਾਨਾਂ ਨੂੰ ਤਰ ਵਤਰ ਤਕਨੀਕ ਅਪਨਾਉਣ ਲਈ ਆਖਿਆ।
ਸਿੱਧੀ ਬਿਜਾਈ ਵਾਸਤੇ ਜੂਨ ਦਾ ਪਹਿਲਾ ਪੰਦਰਵਾੜਾ, ਪਰਮਲ ਕਿਸਮਾਂ ਲਈ ਅਤੇ ਦੂਜਾ ਪੰਦਰਵਾੜਾ ਬਾਸਮਤੀ ਕਿਸਮਾਂ ਲਈ ਅਨੁਕੂਲ ਹੈ। ਸਿੱਧੀ ਬਿਜਾਈ ਵਾਸਤੇ ਲੱਕੀ ਸੀਡ ਡਰਿੱਲ ਦੀ ਵਰਤੋਂ ਅਤੇ ਸ਼ਾਮ ਦੇ ਸਮੇਂ ਬਿਜਾਈ ਅਤੇ ਨਾਲ ਹੀ ਪੈਂਡਾਮੈਥਰਿਨ 30%ਇਕ ਲਿਟਰ ਦਵਾਈ 200ਲਿਟਰ ਪਾਣੀ ਇੱਕ ਏਕੜ ਦੇ ਹਿਸਾਬ ਨਾਲ ਸਪਰੇ ਕਰਨ ਦੀ ਸਲਾਹ ਦਿੱਤੀ । ਸਰਕਾਰ ਵੱਲੋਂ ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ, ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇਗੀ। ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ, ਬੀਜ ਦੀ ਸੋਧ , ਸਿੱਧੀ ਬਿਜਾਈ ਵਿੱਚ ਪਾਣੀ ਦੀ ਬੱਚਤ ਕਿਵੇਂ ਕਰ ਸਕਦੇ ਹਾਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਹਰਚੰਦ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਕਿਸਾਨ ਇਕਬਾਲ ਸਿੰਘ ,ਅਵਤਾਰ ਸਿੰਘ ਅਤੇ ਹੋਰ ਵੀ ਕਿਸਾਨ ਹਾਜ਼ਰ ਸਨ
No comments:
Post a Comment