ਮੈਡਮ ਮਾਨ ਵੱਲੋਂ “FEEL THE THURST” ਮੁਹਿਮ ਦੀ ਸ਼ੁਰੁਆਤ
ਖਰੜ, 23 ਮਈ : ਦੋਆਬਾ
ਗਰੁੱਪ ਆਫ਼ ਕਾਲਜਜ ਖਰੜ ਦੇ ਵਿਿਦਆਰਥੀਆਂ ਵਲੋਂ ਬੇਜ਼ੁਬਾਨ ਪੰਛੀ ਅਤੇ ਪਸ਼ੂਆਂ ਨੂੰ ਤਪਦੀ
ਗਰਮੀ ਵਿਚ ਪਾਣੀ ਦੀ ਸਮੱਸਿਆਂ ਤੋਂ ਨਿਜਾਤ ਦਿਵਾਉਣ ਲਈ ਪਿਆਸ ਨੂੰ ਮਹਿਸੂਸ ਕਰਨਾ (‘FEEL
THE THURST’) ਮੁਹਿਮ ਦੀ ਸ਼ੁਰੁਆਤ ਕੀਤੀ ਗਈ। ਇਸ ਦੋਰਾਨ ਹਲਕਾ ਖਰੜ
ਦੀ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਨੇ ਇਸਦੀ ਸੁਰੂਆਤ ਖਰੜ ਸਥਿਤ ਆਪ ਪਾਰਟੀ ਦੇ ਮੁੱਖ
ਦਫਤਰ ਤੋਂ ਮਿੱਟੀ ਦੇ ਕਸੋਰੇ ਰੱਖ ਕੇ ਕੀਤੀ।ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਗਰਮੀਆਂ ਦੇ
ਮੌਸਮ ਵਿਚ ਮਨੁੱਖ ਦੇ ਨਾਲ-ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਮਨੁੱਖ
ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ੁਬਾਨ ਪੰਛੀ ਅਤੇ ਪਸ਼ੂਆਂ ਨੂੰ ਤਪਦੀ ਗਰਮੀ
ਵਿਚ ਪਾਣੀ ਲਈ ਭਟਕਣਾ ਪੈਂਦਾ ਹੈ। ਪਾਣੀ ਨਾ ਮਿਲੇ ਤਾਂ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ
ਹਨ।
ਉਨਾ ਕਿਹਾ ਕਿ ਪੰਛੀ ਵਾਤਾਵਰਨ ਦਾ ਗਹਿਣਾ ਹਨ, ਗਰਮੀ ਦੇ ਮੱਦੇਨਜਰ ਇੰਨਾਂ ਦੀ
ਦੇਖਭਾਲ ਸਾਡੀ ਜਿੰਮੇਵਾਰੀ ਹੈ।ਇਸ ਸਮੇਂ ਦੋਆਬਾ ਕਾਲਜ ਦੇ ਵਿਿਦਆਰਥੀਆਂ ਨੇ ਮੁਹਿੰਮ ਨੂੰ
ਅਗੇ ਵਧਾਉਣ ਲਈ ਸਹਿਯੋਗ ਦਿਤਾ।ਅਤੇ ਬੇਨਤੀ ਕੀਤੀ ਕਿ ਅਸੀਂ ਸਭ ਇਸ ਮੁਹਿਮ ਵਿਚ ਆਪਣਾ
ਯੋਗਦਾਨ ਪਾਈਏ ਅਤੇ ਆਪਣੀਆਂ ਛੱਤਾਂ ਉਪਰ ਜਾਂ ਕਿਸੇ ਉੱਚੀ ਜਗ੍ਹਾ ਤੇ ਪਾਣੀ ਦੇ ਕਟੋਰੇ
ਰੱਖੀਏ । ਇਸ ਸਮੇਂ ਡਾਇਰੈਕਟਰ ਦੋਆਬਾ ਗਰੁੱਪ ਆਫ਼ ਕਾਲਜ ਡਾ. ਸੰਦੀਪ ਸ਼ਰਮਾ, ਅੰਸ਼ੁਲ ਗੁਪਤਾ, ਅਹਿਮਦ ਖਾਨ ਵਿਿਦਆਰਥੀ ਅਤੇ ਆਪ ਵਲੰਟੀਅਰ ਹਾਜ਼ਰ ਸਨ।
No comments:
Post a Comment