ਐਸ.ਏ.ਐਸ ਨਗਰ,20 ਜੂਨ : ਜੀਰਕਪੁਰ ਵਿੱਚ ਸਥਿਤ ਆਇਲੈਟਸ ਇੰਸਟੀਚਿਊਟ "ਇਲਾਇਟਅੱਪ ਅਕੈਡਮੀ" ਦਾ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ । ਇਹ ਸੰਸਥਾ ਤਿੰਨ ਮਹੀਨੇ ਤੋਂ ਲਗਾਤਾਰ ਆਇਲੈਟਸ ਸਿੱਖਿਆ ਦਾ ਕੰਮ ਨਹੀ ਕਰ ਰਹੀ ਸੀ । ਇਸ ਇੰਸਟੀਚਿਊਟ ਦੇ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਤਮੀਲ ਹੋਣ ਦੇ ਬਾਵਜੂਦ ਵੀ ਉਹ ਖੁੱਦ ਜਾਂ ਉਸਦਾ ਕੋਈ ਨੁਮਾਇੰਦਾ ਦਫ਼ਤਰ ਹਾਜ਼ਰ ਨਹੀ ਹੋਇਆ। ਇਸ ਆਈਲੈਟਸ ਇੰਸਟੀਚਿਊਟ ਦੇ ਲਾਇਸੈਂਸ ਦੀ ਮਿਆਦ 9 ਅਗਸਤ 2023 ਤੱਕ ਹੈ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਅਧੀਨ ਆਇਲੈਟਸ ਇੰਸਟੀਚਿਊਟ "ਇਲਾਇਟਅੱਪ ਅਕੈਡਮੀ" ਐਸ.ਸੀ.ਓ ਨੰ:7, ਦੂਜੀ ਮੰਜਿਲ, ਮੇਨ ਮਾਰਕੀਟ, ਪੀਰਮੁਛੱਲਾ,ਐਮ.ਸੀ-
ਜੀਰਕਪੁਰ,ਤਹਿਸੀਲ-
ਡੇਰਾਬਸੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲੈਟਸ ਦੇ ਕੰਮ ਲਈ ਜਾਰੀ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਆਇਲੈਟਸ ਇੰਸਟੀਚਿਊਟ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਆਇਲੈਟਸ ਸਿਖਿਆ ਦਾ ਕੰਮ ਕਰਨ ਵਿੱਚ ਅਸਮਰੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਸੰਸੀ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਲਾਇਸੰਸ ਅਧੀਨ ਕੰਮ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਲਾਇਸੰਸੀ ਨੂੰ ਆਪਣੀ ਸਥਿਤੀ ਸ਼ਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਇਸ ਆਈਲੈਟਸ ਇੰਸਟੀਚਿਊਟ ਤੇ ਅਗਲੀ ਕਾਰਵਾਈ ਉਸ ਵੱਲੋਂ ਨੋਟਿਸ ਦਾ ਜਵਾਬ ਦੇਣ ਉਪਰੰਤ ਕੀਤੀ ਜਾਵੇਗੀ ।
No comments:
Post a Comment