ਘਰਾਚੋਂ ਦੇ ਹੱਕ ਵਿਚ ਚੋਣ ਪ੍ਰਚਾਰ ਸਿਖਰ ਤੇ
ਮੋਹਾਲੀ 18 ਜੂਨ : ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਸਿਖਰ ਤੇ ਹੈ ਅਤੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਕੁਲਵੰਤ ਸਿੰਘ ਦੇ ਵੱਲੋਂ ਭੇਜੇ ਗਏ ਜਥੇ ਵੱਲੋਂ ਆਪ ਨੇਤਾ ਕੁਲਦੀਪ ਸਿੰਘ ਸਮਾਣਾ ਦੀ ਅਗਵਾਈ ਹੇਠ ਧੂਰੀ ਦੇ ਵਾਰਡ ਨੰਬਰ ਪੰਜ-5 ,6 ਅਤੇ 7 ਵਿਚ ਡੋਰ- ਟੂ -ਡੋਰ ਚੋਣ ਪ੍ਰਚਾਰ ਕੀਤਾ ਗਿਆ '
,ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਨੇਤਾ- ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਹਲਕੇ ਭਰ ਦੇ ਲੋਕਾਂ ਵੱਲੋਂ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕੀ ਖੁਦ ਆ ਕੇ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਡੋਰ -ਟੂ- ਡੋਰ ਮੁਹਿੰਮ ਦੇ ਦੌਰਾਨ ਉਨ੍ਹਾਂ ਨਾਲ ਕਾਫ਼ਲਾ ਜੁੜਦਾ ਜਾਂਦਾ ਹੈ । ਅਤੇ ਇਸ ਕਾਫ਼ਲੇ ਦੇ ਵਿੱਚ ਲੋਕਾਂ ਦੀ ਦੀ ਲਗਾਤਾਰ ਵਧਦੀ ਜਾ ਰਹੀ ਸੰਖਿਆ ਤੋਂ ਹਲਕੇ ਵਿੱਚ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਇੱਕ ਜੇਤੂ ਲਹਿਰ ਚੱਲ ਪਈ ਹੈ। ਜਿਸ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ । ਆਪ ਨੇਤਾ -ਕੁਲਦੀਪ ਸਿੰਘ ਸਮਾਣਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸਪੱਸ਼ਟ ਕਿਹਾ ਕਿ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੱਲੀ ਇਸ ਲਹਿਰ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ- ਅਰਵਿੰਦ ਕੇਜਰੀਵਾਲ ਜੀ ਦੇ ਵੱਲੋਂ ਜੋ ਚੋਣਾਂ ਦੇ ਦੌਰਾਨ ਲੋਕਾਂ ਨਾਲ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ ਅਤੇ ਗਾਰੰਟੀਆਂ ਲਈਅਾਂ ਗਈਅਾਂ ਸਨ। ਉਨ੍ਹਾਂ ਨੂੰ ਪੜਾਅ -ਦਰ- ਪੜਾਅ -ਮੁੱਖ ਮੰਤਰੀ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ । ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਤਰਫੋਂ ਉਨ੍ਹਾਂ ਨੂੰ ਧੂਰੀ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਸਾਡੇ ਲਈ ਇੱਕ ਸੁਖਦ ਸਿਆਸੀ ਅਨੁਭਵ ਹੋ ਨਿੱਬੜਿਆ ਹੈ । ਇਸ ਮੌਕੇ ਤੇ ਡੋਰ ਟੂ ਡੋਰ ਚੋਣ ਪ੍ਰਚਾਰ ਦੇ ਦੌਰਾਨ ਆਪ ਨੇਤਾ -ਕੁਲਦੀਪ ਸਿੰਘ ਸਮਾਣਾ ਦੇ ਨਾਲ ਸਾਬਕਾ ਕੌਂਸਲਰ - ਆਰ ਪੀ ਸ਼ਰਮਾ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੋਰ, ਤਰਲੋਚਨ ਸਿੰਘ ਮਟੋਰ, ਅਕਬਿੰਦਰ ਸਿੰਘ ਗੋਸਲ, ਧੀਰਜ ਕੁਮਾਰ ਗੌਰੀ, ਜਸਪਾਲ ਸਿੰਘ, ਕੈਪਟਨ ਕਰਨੈਲ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਆਪ ਸਮਰਥਕ ਵਰਕਰ ਅਤੇ ਇਲਾਕੇ ਦੇ ਲੋਕੀਂ ਵੀ ਹਾਜ਼ਰ ਰਹੇ ।
No comments:
Post a Comment