ਸਮਾਣਾ ਨੇ ਕੀਤੀ ਪਿੰਡ ਗੋਬਿੰਦਗਡ਼੍ਹ ਅਤੇ ਨਗਿਆਰੀ ਵਿਖੇ ਸਮਾਗਮ ਦੌਰਾਨ ਸ਼ਮੂਲੀਅਤ
ਮੋਹਾਲੀ, 04 ਜੂਨ : ਹਰ ਸਾਲ ਦੀ ਤਰ੍ਹਾਂ ਪਿੰਡ ਗੋਬਿੰਦਗਡ਼੍ਹ ਵਿਖੇ ਸੇਵਾਦਾਰ ਦਰਸ਼ਨ ਭਗਤ ਜੀ ਪਿੰਡ ਗੋਬਿਦਗੜ ਦੀ ਅਗਵਾਈ ਹੇਠ ਧਾਰਮਿਕ ਕੱਵਾਲੀਆਂ ਦਾ ਆਯੋਜਨ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਭਰਾ ਅਤੇ ਆਪ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਸ਼ਮੂਲੀਅਤ ਕੀਤੀ । ਪਿੰਡ ਗੋਬਿੰਦਗਡ਼੍ਹ ਅਤੇ ਪਿੰਡ ਨਗਿਆਰੀ ਵਿਖੇ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਦੇ ਭਰਾ ਅਤੇ ਆਪ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਧਾਰਮਿਕ ਥਾਵਾਂ ਤੇ ਨਤਮਸਤਕ ਹੋ ਕੇ ਮਨ ਨੂੰ ਸ਼ਬਦਾਂ ਵਿਚ ਬਿਆਨ ਨਾ ਕੀਤਾ ਜਾ ਸਕਣ ਵਾਲਾ ਸਕੂਨ ਪ੍ਰਾਪਤ ਹੋਇਆ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਥਾਂ ਤੇ ਨਤਮਸਤਕ ਹੋ ਕਿਰਤਾਰਥ ਹੁੰਦੇ ਰਹਿਣਗੇ ।
ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਆਪ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਲਈ ਲਗਾਤਾਰ ਸਾਰਥਿਕ ਯਤਨ ਵੀ ਜਾਰੀ ਹਨ ।ਕੁਲਦੀਪ ਸਿੰਘ ਆਪ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੁਰਾਂ ਵੱਲੋਂ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਸਥਾਰਤ ਰਿਪੋਰਟ ਤਿਆਰ ਕਰਕੇ ਅਗਲੇ ਅਮਲੀ ਜਾਮਾ ਪਹਿਨਾਉਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਆਪ ਦੀ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਬਜਟ ਵਿੱਚ ਇਨ੍ਹਾਂ ਬਾਰੇ ਬਕਾਇਦਾ ਐਲਾਨ ਹੋ ਜਾਣਗੇ । ਪਿੰਡ ਗੋਬਿੰਦਗੜ੍ਹ ਵਿਖੇ ਸਮਾਗਮ ਦੇ ਦੌਰਾਨ ਜੱਸ ਧੀਮਾਨ,
ਸੰਦੀਪ ਧੀਮਾਨ ,
ਵਿਸ਼ਾਲ ਧੀਮਾਨ,
ਰਣਜੀਤ ਧੀਮਾਨ, ਵੀ ਹਾਜ਼ਰ ਸਨ । ਜਦੋਂਕਿ
ਪਿੰਡ ਨੌਗਿਆਰੀ -ਦਰਗਾਹ ਸਈਅਦ ਪੀਰ ਜੀ ਵਿਖੇ ਧਾਰਮਿਕ ਸਮਾਗਮ ਦੇ ਦੌਰਾਨ
ਬਿੱਟੂ ਖਾਂ(ਬਾਬਾ ਜੀ),ਵਕੀਲ ਮਹੁੰਮਦ, ਰੌਸ਼ਨ ਖਾਂ,ਰਹਿਮਦੀਨ ਖਾਂ,ਲਖਵਿੰਦਰ ਲੱਕੀ,ਚੇਤਨ ਸ਼ਰਮਾ,ਸੰਜੀਵ ਸ਼ਰਮਾ ਤੋਂ ੲਿਲਾਵਾ -ਆਰ ਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੋਰ, ਜਾਦਵਿੰਦਰ ਸਿੰਘ ਜਾਦੀ, ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ ।
No comments:
Post a Comment