ਐਸ.ਆਰ.ਪੀ ਹਰ ਸਾਲ ਘੱਟੋ-ਘੱਟ 1000 ਉਮੀਦਵਾਰਾਂ ਜੋ ਡੀ.ਬੀ.ਈ.ਈ., ਐਸ ਏ ਐਸ ਨਗਰ ਨਾਲ ਰਜਿਸਟਰਡ ਹੋਣਗੇ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ
ਐਸ ਏ ਐਸ ਨਗਰ, 4 ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਐਸ.ਏ.ਐਸ. ਨਗਰ (ਡੀ.ਬੀ.ਈ.ਈ., ਐਸ.ਏ.ਐਸ. ਨਗਰ) ਅਤੇ ਐਸ.ਆਰ.ਪੀ. ਯੂ.ਐਸ. ਲੌਜਿਸਟਿਕਸ ਪ੍ਰਾਈਵੇਟ ਵਿਚਕਾਰ ਇੱਕ ਸਮਝੌਤਾ ਪੱਤਰ ਤੇ (ਐਮਓਯੂ) ਹਸਤਾਖਰ ਕੀਤੇ ਗਏ ਹਨ । ਡੀ.ਬੀ.ਈ.ਈ ਦੀ ਤਰਫੋਂ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਨੇ ਐਮਓਯੂ 'ਤੇ ਦਸਤਖਤ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਬੰਸ ਸਿੰਘ ਐਸ.ਡੀ.ਐਮ., ਐਸ.ਏ.ਐਸ.ਨਗਰ ਨੇ ਦੱਸਿਆ ਕਿ ਇਹ ਸਮਝੌਤਾ ਇੱਕ ਸਾਲ ਦੀ ਮਿਆਦ ਲਈ ਯੋਗ ਹੋਵੇਗਾ। ਐਮਓਯੂ ਦੀਆਂ ਸ਼ਰਤਾਂ ਬਾਰੇ ਦੱਸਦਿਆਂ ਸ੍ਰੀ ਹਰਬੰਸ ਸਿੰਘ ਨੇ ਕਿਹਾ ਕਿ ਹਰ ਸਾਲ ਐਸਆਰਪੀ ਘੱਟੋ ਘੱਟ 1000 ਉਮੀਦਵਾਰਾਂ,ਜੋ ਕਿ ਡੀ.ਬੀ.ਈ.ਈ., ਐਸ.ਏ.ਐਸ. ਨਗਰ ਨਾਲ ਰਜਿਸਟਰਡ ਹੋਣਗੇ, ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ । ਇਸੇ ਤਰ੍ਹਾਂ ਇਹ ਡੀ.ਬੀ.ਈ.ਈ., ਐਸ.ਏ.ਐਸ.ਨਗਰ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਉੱਦਮੀ ਹੁਨਰ ਵਿਕਸਤ ਕਰਨ ਲਈ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕਰੇਗੀ। ਇਸ ਦੇ ਨਾਲ ਹੀ ਐਸ ਆਰ ਪੀ ਕੰਪਨੀ ਡੀ.ਬੀ.ਈ.ਈ., ਐਸ.ਏ.ਐਸ. ਨਗਰ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਲੋੜੀਂਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਨਿਯਮਤ ਸੈਮੀਨਾਰ/ਵੈਬੀਨਾਰ/ਮਾਹਰਾਂ ਨਾਲ ਗੱਲਬਾਤ ਕਰੇਗੀ। ਇਸ ਕੰਪਨੀ ਵੱਲੋਂ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਇੰਟਰਵਿਊ ਦੇ ਹੁਨਰ, ਸੰਚਾਰ ਹੁਨਰ ਅਤੇ ਸਾਫਟ ਸਕਿੱਲ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਸਹਿਮਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ, ਐਸ.ਆਰ.ਪੀ. ਯੂ.ਐਸ. ਲੋਜਿਸਟਿਕਸ ਪ੍ਰਾਈਵੇਟ. ਲਿਮਟਿਡ ਡੀ.ਬੀ.ਈ.ਈ., ਐਸ.ਏ.ਐਸ. ਨਗਰ ਨਾਲ ਰਜਿਸਟਰਡ ਨੌਜਵਾਨਾਂ ਦੀ ਪਲੇਸਮੈਂਟ ਲਈ ਇੰਟਰਵਿਊ ਲਈ ਪਲੇਸਮੈਂਟ ਕੈਂਪ/ਮੇਲਿਆਂ ਦਾ ਆਯੋਜਨ ਵੀ ਕਰੇਗੀ। ਇਹ ਸਟਾਫ ਦੇ ਕੰਮ ਦੇ ਸੱਭਿਆਚਾਰ, ਵਾਤਾਵਰਣ ਅਤੇ ਅਸਲ ਸਮੇਂ ਦੇ ਕੰਮਕਾਜ ਨੂੰ ਸਮਝਣ ਲਈ ਡੀ.ਬੀ.ਈ.ਈ., ਐਸ.ਏ.ਐਸ. ਨਗਰ ਨਾਲ ਰਜਿਸਟਰਡ ਨੌਜਵਾਨਾਂ ਦੇ ਬੈਚ ਵਾਰ ਦੌਰੇ ਦਾ ਵੀ ਪ੍ਰਬੰਧ ਕਰੇਗੀ। ਇਹ ਉਹਨਾਂ ਨੂੰ ਦਫਤਰਾਂ ਵਿੱਚ ਕੰਮ ਕਰਨ ਦਾ ਅਸਲ ਸਮਾਂ ਅਨੁਭਵ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਧਿਰ ਇੱਕ ਦੂਜੇ ਤੋਂ ਇਸ ਐਮਓਯੂ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਕਿਸੇ ਕਿਸਮ ਦੀ ਫੀਸ/ਕਮਿਸ਼ਨ/ਚਾਰਜ ਆਦਿ ਨਹੀਂ ਲਵੇਗੀ।
ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਕੱਲ੍ਹ ਡੀਸੀ ਸ੍ਰੀ ਅਮਿਤ ਤਲਵਾੜ ਨੇ ਐਸ.ਆਰ.ਪੀ ਦੇ ਦਫ਼ਤਰ ਦਾ ਦੌਰਾ ਕੀਤਾ ਜੋ ਕਿ ਲਗਭਗ 1100 ਕਰਮਚਾਰੀਆਂ ਦੇ ਨਾਲ ਅਮਰੀਕਾ ਸਥਿਤ ਇੱਕ ਲੌਜਿਸਟਿਕ ਕੰਪਨੀ ਹੈ। ਐਸਆਰਪੀ ਦਾ ਦਫ਼ਤਰ ਮੋਹਾਲੀ (ਇੰਡਸਟਰੀਅਲ ਏਰੀਆ) ਵਿੱਚ ਸਥਿਤ ਹੈ। ਸ੍ਰੀ ਅਮਿਤ ਤਲਵਾੜ ਨੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ 13 ਨਵੇਂ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸ੍ਰੀ ਅਮਿਤ ਤਲਵਾੜ ਨੇ ਸਮਾਜ ਦੀ ਬਿਹਤਰੀ ਲਈ ਇਸ ਨੇਕ ਕਾਰਜ ਲਈ ਐਸ.ਆਰ.ਪੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਕੀਮ ਵਿੱਚ ਦਿੱਤੀ ਜਾਣ ਵਾਲੀ ਘੱਟੋ-ਘੱਟ ਤਨਖਾਹ 20,000 ਰੁਪਏ ਤੋਂ 50,000 ਰੁਪਏ ਪ੍ਰਤੀ ਮਹੀਨਾ ਹੋਵੇਗੀ।
No comments:
Post a Comment