ਪਿੰਡਾਂ ਦੇ ਵਾਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ
ਖਰੜ, 18 ਜੂਨ : ਮੁੱਖ
ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ
ਦੇਣ ਲਈ ਵਚਨਬੱਧ ਹੈ।ਗਰਮੀ ਦੇ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ
ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਉਕਤ ਸਬਦਾ ਦਾ ਪ੍ਰਗਟਾਵਾ ਹਲਕਾ ਖਰੜ ਦੀ ਐਮ.ਐਲ.ਏ ਮੈਡਮ
ਅਨਮੋਲ ਗਗਨ ਮਾਨ ਨੇ ਪਿੰਡ ਮਸੌਲ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੇ ਨਵੇਂ
ਲਗਾਏ ਟਿਊਬਵੈੱਲ ਦਾ ਉਦਘਾਟਨ ਮੌਕੇ ਗੱਲਬਾਤ ਕਰਦਿਆਂ ਕੀਤਾ।
ਐਮ.ਐਲ.ਏ ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਕਤ ਮਸੌਲ ਦੇ ਨਾਲ ਲੱਗਦੇ ਪਿੰਡਾਂ ਵਿੱਚ
ਗਰਮੀ ਦੇ ਮੌਸਮ ‘ਚ ਅਕਸਰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਜਾਂਦੀ ਹੈ, ਪਰ ਹੁਣ ਇਹ
ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ।ਹੁਣ ਸਮਾਂ ਆ ਗਿਆ ਹੈ ਕਿ ਇਸ ਹਲਕੇ ਦਾ ਸਰਬਪੱਖੀ
ਵਿਕਾਸ ਕੀਤਾ ਜਾਵੇਗਾ।ਮੈਡਮ ਮਾਨ ਨੇ ਕਿਹਾ ਕਿ ਜਲਦ ਹੀ ਇਲਾਕੇ ਵਿਚ ਚਾਰ ਪੀਣ ਵਾਲੇ ਪਾਣੀ
ਦੇ ਨਵੇਂ ਟਿਊਬਵੈੱਲ ਅਤੇ ਐਸ.ਟੀ.ਪੀ ਲਗਾਏ ਜਾਣਗੇ।
ਇਸ ਸਮੇਂ ਸਰਪੰਚ ਮਸੌਲ ਲੇਖਾ
ਸਿੰਘ, ਸਰਪੰਚ ਟਾਂਡਾ ਸੱਜਣ ਸਿੰਘ, ਮਲਕੀਤ ਸਿੰਘ, ਹਜੂਰਾ ਸਿੰਘ ਨੇ ਆਪੋ ਆਪਣੇ ਪਿੰਡਾਂ
ਦੀਆਂ ਸਮੱਸਿਆਵਾਂ ਤੋਂ ਮੈਡਮ ਮਾਨ ਨੂੰ ਜਾਣੂ ਕਰਵਾਇਆਂ।ਜਿਨਾਂ ਵਿਚ ਮਸੋਲ ਪਿੰਡ ਵਿਚ
ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਪਗਰੇਡ ਕਰਨਾ, ਅਧਿਆਪਕਾਂ ਦੀ ਘਾਟ ਪੂਰੀ ਕਰਨਾ, ਨੈੱਟਵਰਕ
ਦਿੱਕਤ ਦੂਰ ਕਰਨਾ, ਬੱਚਿਆਂ ਲਈ ਸਕੂਲ ਵੈਨ ਦਾ ਪ੍ਰਬੰਧ ਕਰਨਾ ਅਤੇ ਮਸੋਲ ਪਿੰਡ ਦੀ 16
ਕਿੱਲੇ ਜਮੀਨ ਕਿਸੇ ਧਨਾਢ ਵਲੋਂ ਕੀਤਾ ਨਾਜਾਇਜ਼ ਛੁਡਵਾਉਣਾ ਆਦਿ ਸ਼ਾਮਿਲ ਹਨ।ਇਸੇ ਪ੍ਰਕਾਰ
ਟਾਂਡਾ ਤੋਂ ਸਰਪੰਚ ਨੇ ਸੜਕਾਂ ਸਬੰਧੀ ਦਿੱਕਤਾਂ ਦੱਸੀਆਂ।ਉਕਤ ਸਮੱਸਿਆਵਾਂ ਨੂੰ ਮੈਡਮ ਮਾਨ
ਨੇ ਧਿਆਨ ਨਾਲ ਸੁਣਿਆਂ ਅਤੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਿਸਵਾਸ਼ ਦਿਵਾਇਆਂ।ਇਸ
ਸਮੇਂ ਪਿੰਡਾਂ ਦੇ ਵਾਸੀਆਂ ਵਲੋਂ ਸਿਰੋਪਾ ਪਾ ਕੇ ਵਿਧਾਇਕਾਂ ਦਾ ਸਨਮਾਨ ਵੀ ਕੀਤਾ। ਇਸ
ਸਮੇਂ ਐਕਸੀਅਨ ਵਾਟਰ ਸਪਲਾਈ ਗੁਰਜੋਤ ਕੌਰ, ਐਸ.ਡੀ.ੳ ਅਸਿਮਾ ਸ੍ਰੈਆ, ਬੈਨੀਪਾਲ ਟੀਮ,
ਰਘਵੀਰ ਸਿੰਘ ਮੋਦੀ, ਹਜੂਰਾ ਸਿੰਘ, ਕਾਂਤਾ ਰਾਣੀ ਸਮੇਤ ਵਲੰਟੀਅਰ ਹਾਜ਼ਰ ਸਨ।
No comments:
Post a Comment