ਵੱਖ-ਵੱਖ ਵਿਸ਼ਿਆਂ ’ਚ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਉਚੇਰੀ ਸਿੱਖਿਆ ’ਚ ਜਾਣ ਲਈ ਵਿਦਿਆਰਥੀਆਂ ਦਾ ਕੀਤਾ ਜਾਵੇਗਾ ਮਾਰਗਦਰਸ਼ਨ
ਖਰੜ, 18 ਜੂਨ : ਸ਼ਹਿਰ ਚੰਡੀਗੜ੍ਹ ’ਚ ਕੁੱਲ ਦਾਖ਼ਲਾ ਅਨੁਪਾਤ ਵਧਾਉਣ, ਸਕੂਲ ਛੱਡਣ ਦੀ ਦਰ ਘਟਾਉਣ, ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਸਮੇਤ ਕਰੀਅਰ ਕਾਊਂਸਲਿੰਗ ਸੇਵਾਵਾਂ ’ਤੇ ਕੀਤਾ ਜਾਵੇਗਾ ਧਿਆਨ ਕੇਂਦਰਤ: ਸ. ਸਤਨਾਮ ਸਿੰਘ ਸੰਧੂ ਡੱਡੂਮਾਜਰਾ ਕਾਲੋਨੀ ਦੇ ਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਸਕੂਲੀ ਦਿਆਰਥੀਆਂ ਦੀ ਪ੍ਰਭਾਵਿਤ ਹੋਈ
ਸਿੱਖਿਆ ਨੂੰ ਮੁੜ ਉਚੇ ਪੱਧਰ ’ਤੇ ਲਿਜਾਣ ਅਤੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸਬੰਧੀ ਮਾਰਗ ਦਰਸ਼ਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਵੈਲਅਰ ਟਰੱਸਟ ਵੱਲੋਂ ਅੱਜ ‘ਸ਼ਿਕਸ਼ਿਤ ਸ਼ਹਿਰ-ਵਿਕਸਤ ਸ਼ਹਿਰ’ ਦੇ ਬੈਨਰ ਹੇਠ ਵਿਸ਼ੇਸ਼ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।ਸਿੱਖਿਆ ਵਿਭਾਗ ਚੰਡੀਗੜ੍ਹ ਦੇ ਸਹਿਯੋਗ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਸੈਕਟਰ-38 ਵੈਸਟ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਡੱਡੂਮਾਜਰਾ ਕਾਲੋਨੀ) ਤੋਂ ਕੀਤੀ ਗਈ।ਮੁਹਿੰਮ ਦੇ ਆਗ਼ਾਜ਼ ਮੌਕੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਸੀਯੂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਬਿਨੋਏ ਕੁਮਾਰ ਭੱਟਾਚਾਰਜੀ ਉਚੇਚੇ ਤੌਰ ’ਤੇ ਹਾਜ਼ਰ ਸਨ।
No comments:
Post a Comment