ਕੁਲਵੰਤ ਸਿੰਘ ਵੱਲੋਂ ਧੂਰੀ ਵਿਖੇ ਚੋਣ ਪ੍ਰਚਾਰ ਜ਼ੋਰਾਂ ਤੇ
ਮੁਹਾਲੀ 21 ਜੂਨ : ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਆਮ ਘਰਾਂ ਦੇ ਕਾਕਿਆਂ ਨੂੰ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਫੈਸਲੇ ਲੈਣ ਦੇ ਸਮਰੱਥ ਬਣਾਇਆ ਹੈ । ਜਦਕਿ ਰਵਾਇਤੀ ਪਾਰਟੀਆਂ ਦੀ ਤਰਫੋਂ ਹਮੇਸ਼ਾਂ ਆਪਣੇ ਸਪੂਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਹੀ ਰਾਜਨੀਤੀ ਦੇ ਖੇਤਰ ਵਿਚ ਅੱਗੇ ਲਿਆਂਦਾ ਹੈ ਅਤੇ ਪੀੜ੍ਹੀ -ਦਰ- ਪੀੜ੍ਹੀ ਇੱਕੋ ਪਰਿਵਾਰ ਸੱਤਾ ਦੀਆਂ ਚਾਬੀਆਂ ਆਪਣੇ ਬਨੇਰੇ ਤੇ ਰੱਖਦਾ ਰਿਹਾ ਹੈ । ਇਹ ਗੱਲ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।
ਵਿਧਾਇਕ ਕੁਲਵੰਤ ਸਿੰਘ ਆਪਣੇ ਵੱਡੇ ਕਾਫਲੇ ਦੇ ਨਾਲ ਧੂਰੀ ਵਿਖੇ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ
ਚੋਣ ਪ੍ਰਚਾਰ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ । ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਮੈਂਬਰ ਪਾਰਲੀਮੈਂਟ', ਫਿਰ ਦੁਬਾਰਾ ਮੈਂਬਰ ਪਾਰਲੀਮੈਂਟ ਅਤੇ ਹੁਣ ਵਿਧਾਇਕ ਬਣਾ ਕੇ ਲੋਕਾਂ ਨੇ ਅਸੈਂਬਲੀ ਵਿਚ ਭੇਜਿਆ ਅਤੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਸਿੰਘ ਮਾਨ ਦੀ ਕਾਬਲੀਅਤ ਦੇ ਆਧਾਰ ਅਤੇ ਬਕਾਇਦਾ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਉਨ੍ਹਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਸੰਬੰਧ ਵਿਚ ਰਾਇ ਲਈ ਅਤੇ ਭਗਵੰਤ ਸਿੰਘ ਮਾਨ ਨੂੰ ਆਪ ਦੀ ਹਾਈਕਮਾਂਡ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ । ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਹਲਕੇ ਦੇ ਲੋਕਾਂ ਨੇ ਪਹਿਲਾਂ ਪੰਜਾਬ ਨੂੰ ਮੁੱਖ ਮੰਤਰੀ ਦਿੱਤਾ ਅਤੇ ਹੁਣ ਵੀ ਆਉਣ ਵਾਲੀ 23 ਜੂਨ ਨੂੰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਜਾਵੇ, ਤਾਂ ਕਿ ਇਕ ਆਮ ਘਰ ਦਾ ਇਕ ਹੋਰ ਵਿਅਕਤੀ ਗੁਰਮੇਲ ਸਿੰਘ ਘਰਾਚੋਂ ਦੇਸ਼ ਦੀ ਪਾਰਲੀਮੈਂਟ ਦੇ ਵਿਚ ਪੰਜਾਬ ਦੇ ਮਸਲੇ ਉਠਾ ਸਕੇ । ਕੁਲਵੰਤ ਸਿੰਘ ਨੇ ਕਿਹਾ ਕਿ ਗੁਰਮੇਲ ਸਿੰਘ ਘਰਾਚੋਂ ਇਕ ਸੰਘਰਸ਼ੀਲ ਵਿਅਕਤੀ ਹਨ । ਕੁਲਵੰਤ ਸਿੰਘ ਨੇ ਦੁਹਰਾਇਆ ਕਿ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਨੂੰ ਪੱਕੇ ਤੌਰ ਤੇ ਪੰਜਾਬ ਵਿੱਚੋਂ ਬੰਦ ਕਰਨ ਦੇ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਭੇਜਿਆ ਜਾਵੇਗਾ ਅਤੇ ਜਿਹਡ਼ੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ, ਨੂੰ ਮੁੜ ਲੀਹ ਉਤੇ ਲਿਆਂਦਾ ਜਾਵੇਗਾ ।ਪਰ ਇਹ ਸਭ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ । ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਹਾਲੇ ਤਿੰਨ ਕੁ ਮਹੀਨੇ ਦਾ ਸਮਾਂ ਹੀ ਹੋਇਆ ਹੈ ਅਤੇ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਪੰਜਾਬ ਪੱਖੀ ਫ਼ੈਸਲਿਆਂ ਨੂੰ ਲਗਾਤਾਰ ਇਕ -ਇਕ ਕਰਕੇ ਲਿਆ ਜਾ ਰਿਹਾ ਹੈ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਆਪ ਵਿਰੋਧੀ ਬਿਆਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ 26 ਹਜ਼ਾਰ ਨੌਕਰੀਆਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਆਪ ਸਰਕਾਰ ਵੱਲੋਂ ਤਿੱਨ ਸੌ ਯੂਨਿਟ ਬਿਜਲੀ ਮੁਆਫ਼ ਕੀਤੇ ਜਾਣ ਦੇ ਐਲਾਨ ਨੂੰ 31 ਜੁਲਾਈ ਤੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ । ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਵੱਲੋਂ ਹੀ ਪਹਿਲਾਂ ਸਹੀ ਮਾਅਨਿਆਂ ਵਿੱਚ ਬਦਲਾਅ ਲਿਆਕੇ ਇਨਕਲਾਬੀ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ ਤੇ ਇਸੇ ਹੱਲਾਸ਼ੇਰੀ ਦੇ ਚੱਲਦਿਆਂ ਹੀ ਪੰਜਾਬ ਵਿੱਚ 92 ਸੀਟਾਂ ਤੇ ਆਪ ਦੇ ਉਮੀਦਵਾਰ ਵਿਧਾਇਕ ਬਣੇ । ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਬਲਰਾਜ ਸਿੰਘ ਗਿੱਲ, ਕੁਲਦੀਪ ਸਿੰਘ- ਸਮਾਣਾ , ਆਰ ਪੀ ਸ਼ਰਮਾ, ,ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਮਟੌਰ , ਹਰਵਿੰਦਰ ਸਿੰਘ ਸੈਣੀ ਕੀ ਹਾਜ਼ਰ ਸਨ ।
No comments:
Post a Comment