ਖਰੜ 21 June : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਭਾਜਪਾ ਮੰਡਲ ਖਰੜ ਵਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਗੁੱਗਾ ਮੇੜੀ ਖਰੜ ਵਿਖੇ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਦੀ ਅਗਵਾਈ ਅਤੇ ਭਾਰਤ ਸਵਾਭਿਮਾਨ ਟਰੱਸਟ ਦੇ ਜਿਲ੍ਹਾ ਪ੍ਰਭਾਰੀ ਨਿਰਮਲ ਕੁਮਾਰ ਚੋਹਾਨ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਜੱਗੀ ਔਜਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਯੋਗਾ ਅਚਾਰੀਆ ਡਾਕਟਰ ਸ਼ਿਵ ਕੋਸ਼ਲ ਅਤੇ ਭਾਰਤ ਸਵਾਭਿਮਾਨ ਟਰੱਸਟ ਦੇ ਯੋਗਾ ਅਚਾਰੀਆ ਅੰਗਰੇਜ਼ ਸਿੰਘ ਨੇ ਲੋਕਾਂ ਨੂੰ ਯੋਗਾ ਕਰਵਾਇਆ ਅਤੇ ਯੋਗਾ ਦੇ ਫਾਇਦੇ ਸਮਝਾਏ।
ਇਸ ਮੌਕੇ ਬੋਲਦਿਆਂ ਨਰਿੰਦਰ ਰਾਣਾ ਨੇ ਦੱਸਿਆ ਕਿ 27 ਸਤੰਬਰ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਮਹਾਸਭਾ ਵਿੱਚ ਵਿਸ਼ਵ ਭਰ ਵਿੱਚ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ । ਸੰਯੁਕਤ ਰਾਸ਼ਟਰ ਮਹਾਸਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ 11 ਦਸੰਬਰ 2014 ਨੂੰ, ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਨੂੰ ਮਾਨਤਾ ਦੇ ਨਾਲ ਘੋਸ਼ਿਤ ਕਰ ਦਿੱਤਾ ਅਤੇ ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ। ਇਸ ਮੌਕੇ ਜੱਗੀ ਔਜਲਾ ਨੇ ਕਿਹਾ ਕਿ ਯੋਗਾ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਫਿੱਟ ਰੱਖਦਾ ਹੈ। ਇਸ ਮੌਕੇ ਪਵਨ ਮਨੋਚਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਮੰਡਲ ਤਹਿਤ ਛੇ ਅੱਲਗ ਅਲੱਗ ਥਾਵਾਂ ਤੇ ਯੋਗਾ ਕਰਕੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਯੋਗਾ ਮਹਾਂਉਤਸਵ ਦੇ ਤੌਰ ਤੇ ਮਨਾਇਆ ਗਿਆ ।
ਇਸ ਮੌਕੇ ਜਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ, ਜਿਲ੍ਹਾ ਕਨਵੀਨਰ ਹਿਮਾਚਲੀ ਸੈੱਲ ਰਾਮ ਗੋਪਾਲ, ਮੰਡਲ ਜਨਰਲ ਸਕੱਤਰ ਡਾ ਯੋਗੇਸ਼ ਧਵਨ, ਕਾਂਤਾ ਸਿੰਗਲਾ, ਡਾ ਸੁਖਬੀਰ ਰਾਣਾ, ਸੁਰਿੰਦਰ ਕੌਰ ਢਿੱਲੋਂ, ਰੁਪਾ ਸ਼ਾਰਦਾ, ਪ੍ਰਦੀਪ ਜੋਸ਼ੀ, ਰਜੇਸ਼ ਸ਼ਰਮਾ, ਮੰਜੂ ਰਾਠੌਰ, ਚੈਰੀ ਮਨੋਚਾ, ਸ਼ਸੀ ਕੋਡਲ, ਰਵਿੰਦਰ ਰਾਣਾ ਆਦਿ ਹਾਜ਼ਰ ਸਨ।
No comments:
Post a Comment