SBP GROUP

SBP GROUP

Search This Blog

Total Pageviews

ਆਮ ਆਦਮੀ ਪਾਰਟੀ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਵਚਨਬੱਧ - ਮੈਡਮ ਅਨਮੋਲ ਗਗਨ ਮਾਨ

ਖਰੜ, 14 ਜੂਨ (ਪੱਤਰ ਪ੍ਰੇਰਕ)-ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ,ਹਲਕਾ ਖਰੜ ਦੀ ਐਮਐਲਏ ਖਰੜ ਮੈਡਮ ਅਨਮੋਲ ਗਗਨ ਮਾਨ ਅਤੇ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਵਲੋਂ ਸੰਗਰੂਰ ਹਲਕੇ ਦੇ ਪਿੰਡ ਰਾਏ ਸਿੰਘ ਵਾਲਾ, ਹਰਕਿਸ਼ਨਪੁਰਾ, ਫੱਗੂਵਾਲਾ, ਹਰਗੋਬਿੰਦਪੁਰਾ ਆਦਿ ਵੱਖ ਵੱਖ ਪਿੰਡਾਂ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨਾਂ ਇਲਾਕੇ ਦੇ ਲੋਕਾਂ ਨੂੰ ਲੋਕ ਸਭਾ ਸੰਗਰੂਰ ਤੋਂ ਆਪ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਲੋਕ ਸਭਾ ਵਿਚ ਭੇਜਣ ਦੀ ਅਪੀਲ ਕੀਤੀ।ਇਸ ਦੌਰਾਨ ਉਨਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਾਂ ਅਤੇ ਹੱਲ ਕਰਵਾਉਣ ਦੇ ਉਪਰਾਲੇ ਵੀ ਕੀਤੇ।


               ਇਸ ਦੌਰਾਨ  ਐਮਐਲਏ ਖਰੜ ਮੈਡਮ ਅਨਮੋਲ ਗਗਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਅਜਿਹੀ ਸਰਕਾਰ ਸਾਬਤ ਹੋਈ ਹੈ, ਜੋ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ।ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ ਤੌਰ 'ਤੇ ਪਿਛਲੀਆਂ ਸਰਕਾਰਾਂ ਚਾਰ ਸਾਲ ਚੁੱਪ ਰਹਿਣ ਤੋਂ ਬਾਅਦ ਹਮੇਸ਼ਾ ਹੀ ਚੋਣ ਵਰ੍ਹੇ ਹੀ ਲੋਕਾਂ ਦੇ ਕੰਮ ਕਰਦੀਆਂ ਸਨ ਜਿਨਾਂ੍ਹ ਵਿੱਚੋਂ ਬਹੁਤ ਸਾਰੇ ਕੰਮ ਅਧਵਾਟੇ ਹੀ ਰਹਿ ਜਾਂਦੇ ਸਨ ਪੰ੍ਰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਲੋਕ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਇਸ ਵੇਲੇ ਕਰੀਬ 27 ਹਜ਼ਾਰ ਨੌਕਰੀਆਂ ਦੇਣਾ, ਭਿ੍ਸ਼ਟਾਚਾਰ ਨੂੰ ਨਕੇਲ ਤੇ ਦਫਤਰਾਂ ਅੰਦਰ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਜਿਸ ਤੋਂ ਪੂਰੇ ਪੰਜਾਬ ਦੀ ਜਨਤਾ ਸੰਤੁਸ਼ਟ ਹੈ ਅਤੇ ਪੂਰੇ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਾਹੁਣ ਲੱਗੇ ਹਨ।ਆਮ ਆਦਮੀ ਪਾਰਟੀ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਕ ਆਮ ਵਲੰਟੀਅਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ, ਜਿਸ ਨੂੰ ਹਲਕਾ ਸੰਗਰੂਰ ਵਿਚੋਂ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਦਿਵਾ ਕੇ ਪਾਰਲੀਮੈਂਟ ਵਿਚ ਭੇਜਿਆ ਜਾਵੇਗਾ। ਗੁਰਮੇਲ ਘਰਾਚੋਂ ਲੋਕਾਂ ਅਤੇ ਹਲਕੇ ਦੇ ਮਸਲੇ ਸੰਸਦ ਵਿਚ ਉਠਾਉਣਗੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਉੱਭਰਨਗੇ।
         ਇਸ ਮੌਕੇ ਪੀਏ ਵਰਿੰਦਰ ਕੌਰ, ਡਾ.ਮਨਿੰਦਰ ਸਿੰਘ, ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਜਸਪਾਲ ਸਿੰਘ, ਰੂਬੀ ਬਰਾੜ,ਜਗਮੀਤ ਸਿੰਘ, ਸੂਰਜ ਭਾਨ ਗੋਇਲ ਸਮੇਤ ਵਰਕਰ ਮੌਜੂਦ ਸਨ।

No comments:


Wikipedia

Search results

Powered By Blogger