SBP GROUP

SBP GROUP

Search This Blog

Total Pageviews

ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਸਿਟੀਜ਼ਨ ਵੈਲਫੇਅਰ ਕਲੱਬ ਖਰੜ੍ਹ ਅਤੇ ਕ੍ਰਿਸਚਨ ਵੈਲੇਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖਰੜ੍ਹ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਖਰੜ੍ਹ, 14 ਜੂਨ  2022 ਨੂੰ ਸਟੇਟ ਬਲੱਡ ਟਰਾਂਸਫਿਊਜ਼ਨ ਕੋਸਲ, ਪੰਜਾਬ ਵੱਲੋ ਜਾਰੀ ਦਿਸਾ ਨਿਰਦੇਸ ਹੇਠ ਵਿਸਵ ਖੂਨਦਾਨੀ ਦਿਵਸ ਮੌਕੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਹੇਠ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਖੂਨਦਾਨ ਲਹਿਰ ਵਿੱਚ ਸਹਿਯੋਗ ਦੇਣ ਵਾਲੀਆਂ ਵੱਖ 2 ਸਮਾਜ ਸੇਵੀ ਸੰਸਥਾਂਵਾਂ ਦਾ ਮਾਣ-ਸਤਿਕਾਰ ਕਰਨ ਹਿੱਤ ਵਿਸੇਸ ਸਨਮਾਨ ਸਮਾਰੋਹ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਿਹਤ ਵਿਭਾਗ ਰੂਪਨਗਰ ਦੁਆਰਾ ਲਾਇਨਜ ਕਲੱਬ ਉਮੰਗ ਖਰੜ੍ਹ, ਜਿਲ੍ਹਾ ਮੁਹਾਲੀ ਨੂੰ ਖੂਨਦਾਨ ਲਹਿਰ ਵਿੱਚ ਵਿਸੇਸ ਯੋਗਦਾਨ ਪਾਉਣ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।


 ਜੋ ਕਿ ਇਹ ਸਨਮਾਨ ਸ੍ਰੀ ਅਮਨਦੀਪ , ਪ੍ਰੋਜੈਕਟ ਕੋਆਰਡੀਨੇਟਰ , ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਪ੍ਰਾਪਤ ਕੀਤਾ ਗਿਆ । ਜੋ ਕਿ ਇਸ ਸੰਸਥਾਂ ਵੱਲੋ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜਾਂ ਨੂੰ ਖੂਨ ਮੁਹੱਇਆ ਕਰਵਾਇਆ ਜਾਂਦਾ  ਰਿਹਾ ਹੈ ਅਤੇ ਕਲੱਬ ਦੇ ਨੁਮਾਇੰਦੀਆਂ ਵੱਲੋ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿੱਚ ਇਹ ਲਹਿਰ ਐਂਵੇ ਹੀ ਚੱਲਦੀ ਰਹੇਗੀ। ਸ੍ਰੀ ਸੁਭਾਸ ਅਗਰਵਾਲ ਵੱਲੋ ਦੱਸਿਆ ਗਿਆ ਹੈ ਕਿ ਵਿਸਵ ਖੂਨਦਾਨੀ ਦਿਵਸ ਨੂੰ ਸਮਰਪਿਤ ਮਿਤੀ 26/06/2022 ਨੂੰ ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਸਿਟੀਜ਼ਨ ਵੈਲਫੇਅਰ ਕਲੱਬ ਖਰੜ੍ਹ ਅਤੇ ਕ੍ਰਿਸਚਨ ਵੈਲੇਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖਰੜ੍ਹ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਮੌਕੇ ਕਲੱਬ ਵੱਲੋ ਰੇਗੂਲਰ ਸਵੈ-ਇਛੁੱਕ ਖੂਨਦਾਨੀਆਂ ਨੂੰ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਸਵੈ-ਇਛੁੱਕ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਅਪੀਲ ਕੀਤੀ ਜਾਂਦੀ ਹੈ।

No comments:


Wikipedia

Search results

Powered By Blogger