ਖਰੜ 05 June:- ਖਰੜ ਵਿਖੇ ਸਮਾਜ ਸੇਵੀ ਸੰਸਥਾ ਵੱਲੋਂ ਖਰੜ ਦੇ ਵੱਖ-ਵੱਖ ਜਗ੍ਹਾ ਉੱਤੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਏ ਗਏ ਅਤੇ 50 ਤੋ ਵੱਧ ਬੂਟੇ ਲੋਕਾਂ ਨੂੰ ਬੂਟੇ ਵੰਡੇ ਗਏ। ਇਸ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਕੁੱਝ ਸਮਾਜ ਸੇਵੀ ਸੰਸਥਾ ਅਤੇ ਖਰੜ ਨਗਰ ਕੌਂਸਲ ਦੇ ਕੌਂਸਲਰ ਵਨੀਤ ਜੈਨ ਬਿੱਟੂ, ਰਜਿੰਦਰ ਸਿੰਘ ਨੰਬਰਦਾਰ, ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਪਤੀ ਪਰਮਿੰਦਰ ਸਿੰਘ ਲੌਂਗੀਆ, ਪ੍ਰਸਿੱਧ ਕਲਾਕਾਰ ਮਦਨ ਸ਼ੌਂਕੀ ਦੇ ਸਹਿਯੋਗ ਦੇ ਨਾਲ ਬੂਟੇ ਲਗਾਉਣ ਦਾ ਸ਼ੁਭ ਕਾਰਜ ਆਰੰਭ ਅਰੰਭਿਆ ਗਿਆ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਪ੍ਰਸਿੱਧ ਕਲਾਕਾਰ ਮਦਨ ਸ਼ੌਂਕੀ , ਰਜਿੰਦਰ ਨੰਬਰਦਾਰ, ਵਨਿਤਾ ਜੈਨ (ਬਿੱਟੂ ), ਪਰਮਿੰਦਰ ਸਿੰਘ ਲੌਗਿਆ ਨੇ ਵਿਸਥਾਰ ਨਾਲ ਦੱਸਿਆ ਕਿ ਧਰਤੀ ਦੇ ਆਵੋ ਹਵਾ ਤੇ ਵਾਤਾਵਰਨ ਸੰਭਾਲਣ ਲਈ ਹਰ ਇਕ ਵਿਅਕਤੀ ਨੂੰ ਹਰ ਸਾਲ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਰੁੱਖ ਸਾਨੂੰ ਛਾਂ , ਫਲ ਤੇ ਜ਼ਰੂਰਤ ਲਈ ਲੱਕੜ ਤਾਂ ਦਿੰਦੇ ਹੀ ਹਨ ਏਸ ਤੋਂ ਵੀ ਵਧ ਕੇ ਇਹ ਖੁਦ ਇਨਸਾਨ ਲਈ ਘਾਤਕ ਕਾਰਬਨ ਡਾਇਆਕਸਾਈਡ ਗੈਸ ਲੈ ਕੇ ਸਾਨੂੰ ਸ਼ੁੱਧ ਆਕਸੀਜਨ ਗੈਸ ਦਿੰਦੇ ਹਨ ਜੋ ਇਨਸਾਨ ਦੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ। ਰੁੱਖ ਮੀਂਹ ਪਵਾਉਣ ਲਈ ਵੀ ਬਹੁਤ ਜਰੂਰੀ ਹਨ ਜਿਸ ਨਾਲ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸਹਾਇਤਾ ਮਿਲਦੀ ਹੈ। ਉਘੇ ਸਮਾਜ ਸੇਵੀਆਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਇਕ ਰੁੱਖ-ਸੌ ਸੁੱਖ ਦਾ ਨਾਅਰਾ ਬੁਲੰਦ ਕਰੀਏ ਤੇ ਜਿੱਥੇ ਕਿਥੇ ਥਾ ਮਿਲੇ ਉਥੇ ਰੁੱਖ ਲਗਾਈਏ ਤੇ ਉਸ ਨੂੰ ਪਾਣੀ ਪਾ ਕੇ ਹਿਫ਼ਾਜ਼ਤ ਕਰਕੇ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣ ਦਾ ਪ੍ਰਣ ਕਰੀਏ। ਇਸ ਮਨੁੱਖਤਾ ਦੇ ਭਲੇ ਦੇ ਮਾਹਨ ਕਾਰਜ ਨੂੰ ਨੇਪਰੇ ਚਾੜਨ ਸਬੰਧੀ ਹੋਈ ਮੀਟਿੰਗ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਸ਼ਾਮਲ ਹੋਏ। ਜਿਹਨਾਂ ਵਿਚ ਹੋਰਨਾਂ ਤੋਂ ਇਲਾਵਾ ਅਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਪੰਡਿਤ ਸ਼ਿਵ ਕੁਮਾਰ, ਰਾਕੇਸ ਸੇਠੀ, ਮੋਹਿਤ ਕੁਮਾਰ, ਗੁਰਮੇਲ ਸਿੰਘ, ਅਭਿਸ਼ੇਕ (ਗੋਲਡੀ), ਕੁਨਾਲ ਸ਼ਰਮਾ, ਪਰਵੇਸ਼ ਜੈਨ, ਨੀਤਿਨ ਜੈਨ, ਟਿਟੂ ਜੈਨ ਆਦਿ ਸ਼ਾਮਲ ਸਨ।
No comments:
Post a Comment