SBP GROUP

SBP GROUP

Search This Blog

Total Pageviews

ਡਰਾਈਵਿੰਗ ਲਾਇਸੈਂਸ ਬਣਾਉਣ ਆਏ ਲੋਕਾਂ ਨੂੰ ਬੂਟੇ ਵੰਡੇ ਅਤੇ ਵਾਤਾਵਰਣ ਨੂੰ ਸ਼ੁੱਧ ਅਤੇ ਹਰਾ ਭਰਾ ਰੱਖਣ ਲਈ ਕਿਹਾ

ਐਸ ਏ ਐਸ ਨਗਰ 04 ਜੂਨ : ਵਿਸ਼ਵ ਵਾਤਾਵਰਣ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਅਗਵਾਈ ਅਤੇ ਐਸ ਐਸ ਪੀ ਸ੍ਰੀ ਵਿਵੇਕਸ਼ੀਲ ਸੋਨੀ, ਸਕੱਤਰ ਆਰ ਟੀ ਏ ਪ੍ਰਦੀਪ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ   ਮਿਸ਼ਨ ਤੰਦਰੁਸਤ ਪੰਜਾਬ ਅਤੇ ਐੱਨ ਜੀ ਟੀ ਦੀਆਂ ਹਦਾਇਤਾਂ ਅਨੁਸਾਰ ਆਟੋ-ਮੈਟਿਕ ਡਰਾਈਵਿੰਗ ਟੈਸਟ ਟਰੈਕ ਸੈਕਟਰ 82 ਵਿਖੇ ਵਿਸ਼ਵ ਵਾਤਾਵਰਣ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਡਰਾਈਵਿੰਗ ਲਾਇਸੈਂਸ ਬਣਾਉਣ ਆਏ ਲੋਕਾਂ ਨੂੰ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਵੱਖ ਵੱਖ ਕਿਸਮ ਦੇ ਬੂਟੇ ਵੀ ਵੰਡੇ ਗਏ ਅਤੇ ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ



ਵਧੇਰੇ ਜਾਣਕਾਰੀ ਦਿੰਦੇ ਹੋਏ ਮੋਟਰ ਵਹੀਕਲ ਇੰਸਪੈਕਟਰ ਸ. ਰਣਪ੍ਰੀਤ ਸਿੰਘ ਭਉਰਾ  ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਮਨੁੱਖ ਲਈ ਅਹਿਮ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਅਤੇ ਹਰਾ ਭਰਾ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ  । ਉਨ੍ਹਾਂ ਦੱਸਿਆ ਕਿ  ਅੱਜ   ਵਿਭਾਗ ਵੱਲੋ ਆਮ ਲੋਕਾਂ ਲਈ ਮਿੱਠੇ ਪਾਣੀ ਦੀ ਸ਼ਬੀਲ ਵੀ ਲਗਾਈ ਗਈ।


ਇਸ ਮੌਕੇ  ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ, ਮਹਿਲਾ ਸਿਪਾਹੀ ਹਰਜੀਤ ਕੌਰ, ਦਫ਼ਤਰ ਸਕੱਤਰ ਆਰ ਟੀ ਏ ਤੋਂ ਸੁਖਰਾਜ ਮੱਟੂ ਯੂਨੀਅਨ ਸਹਾਇਕ ਆਟੋਮੈਟਿਡ ਟੈਸਟ ਟਰੈਕ ਇੰਚਾਰਜ ਸ੍ਰੀ ਜਗਦੀਸ਼ ਸਿੰਘ ਯੂਨੀਅਨ ਸਹਾਇਕ ਅਤੇ ਡਰਾਈਵਰ ਟੈਸਟ ਟਰੈਕ ਸਮੂਹ ਸਟਾਫ ਹਾਜਰ ਸਨ।

No comments:


Wikipedia

Search results

Powered By Blogger