ਐਸ.ਏ.ਐਸ. ਨਗਰ 20 ਜੁਲਾਈ : ਸੁਪਰੀਮ
ਕੋਰਟ ਆਫ਼ ਇੰਡੀਆ ਵੱਲੋਂ “ਸਮਰੁਤੀ ਤੁਕਾਰਾਮ ਬਡਾਡੇ ਬਨਾਮ ਸਟੇਟ ਆਫ਼ ਮਹਾਂਰਾਸ਼ਟਰ
ਅਤੇ ਹੋਰ” ਰਾਹੀਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿਚ ਜਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਬਾਲ ਆਸ਼ਰਮਾਂ, ਸਕੂਲਾਂ ਅਤੇ ਕਚਹਿਰੀ
ਕੰਪਲੈਕਸ ਵਿਖੇ ਟਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ।
ਜਾਣਕਾਰੀ ਦਿੰਦੇ
ਹੋਏ ਸ੍ਰੀ ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ
ਦੱਸਿਆ ਕਿ ਟਰੇਨਿੰਗ ਪ੍ਰੋਗਰਾਮ ਵਿਚ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦੇ
ਮੈਂਬਰ, ਸਰਕਾਰੀ ਵਕੀਲਾਂ ਅਤੇ ਪੌਕਸੋ ਕੇਸਾਂ ਵਿਚ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ
ਨੇ ਭਾਗ ਲਿਆ ।
ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਗਵਾਹੀ ਸਬੰਧੀ ਜਾਰੀ
ਦਿਸ਼ਾ ਨਿਰਦੇਸ਼ਾਂ ਅਨੁਸਾਰ ਕ੍ਰਿਮੀਨਲ ਕੇਸਾਂ ਵਿਚ ਕਮਜ਼ੋਰ ਅਸੁਰੱਖਿਅਤ ਗਵਾਹਾਂ ਦੀ
ਗਵਾਹੀ ਲਈ ਜਿਲ੍ਹਾ ਕਚਹਿਰੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਇੱਕ ਵੱਖਰੇ ਕਮਰੇ
‘ਚਾਈਲਡ/ਵਲਨਰੇਬਲ ਵਿਟਨੈਸ ਰੂਮ’ ਦੀ ਸੁਵਿਧਾ ਰੱਖੀ ਗਈ ਹੈ। ਉਨ੍ਹਾਂ ਨੂੰ ਇਹ ਵੀ ਜਾਣੂ
ਕਰਵਾਇਆ ਗਿਆ ਕਿ ਇਹ ਦਿਸ਼ਾ ਨਿਰਦੇਸ਼ ਸਿਰਫ ਬੱਚਿਆਂ ਦੀ ਗਵਾਹੀ ਤੱਕ ਹੀ ਸੀਮਿਤ ਨਹੀਂ
ਹਨ ਬਲਕਿ ਸੈਕਸੁਅਲ ਹਮਲਿਆਂ ਦੇ ਨਿਰਪੱਖ ਗਵਾਹਾਂ, ਭਾਰਤੀ ਦੰਡਾਵਲੀ ਨਿਯਮ ਦੇ ਸੈਕਸ਼ਨ
377 ਅਧੀਨ ਉਮਰ ਅਤੇ ਲਿੰਗ ਨਿਰਪੱਖ ਜਿਨਸੀ ਹਮਲੇ ਅਤੇ ਦਿਮਾਗੀ ਤੌਰ ਤੇ ਕਮਜ਼ੋਰ
ਵਿਅਕਤੀਆਂ ਲਈ ਵੀ ਹਨ । ਇਸ ਤੋਂ ਇਲਾਵਾ ਅਦਾਲਤ ਦੇ ਹੁਕਮਾਂ ਅਨੁਸਾਰ ਕੋਈ ਵੀ ਗਵਾਹ
ਉਪਰੋਕਤ ਕਮਰੇ ਵਿਚ ਗਵਾਹੀ ਦਰਜ ਕਰਵਾ ਸਕਦਾ ਹੈ ।
ਇਸ ਮੌਕੇ ਤੇ ਉਨ੍ਹਾਂ ਵੱਲੋਂ
ਟਰੇਨਿੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਮੈਂਬਰਾਂ,ਅਧਿਕਾਰੀਆਂ ਨੂੰ ‘ਚਾਈਲਡ,ਵਲਨਰੇਬਲ
ਵਿਟਨੈਸ ਰੂਮ’ ਦਿਖਾਇਆ ਗਿਆ ਅਤੇ ਗਵਾਹੀ ਲਿਖਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ।

No comments:
Post a Comment