ਐਸ.ਏ.ਐਸ ਨਗਰ, 20 ਜੁਲਾਈ : ਜੰਗਲਾਤ ਖੇਤਰ ਨੂੰ ਵਧਾਉਣ ਅਤੇ ਨਾਗਰਿਕਾਂ ਵਿੱਚ ਹਰਿਆਵਲ ਪ੍ਰਤੀ ਚੇਤਨਾ ਪੈਦਾ ਕਰਨ ਲਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬੂਟੇ
ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿਖੇ ਵਣ ਮੰਡਲ ਵਿਭਾਗ ,ਸਮੂਹ ਨਗਰ ਕੌਸਲਾਂ ਅਤੇ ਨਗਰ ਨਿਗਮ
ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ "ਆਜ਼ਾਦੀ ਕਾ 75ਵਾਂ ਅੰਮ੍ਰਿਤ
ਮਹਾਉਤਸਵ"ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਨੇ ਜ਼ਿਲ੍ਹੇ ਦੇ ਅਧੀਨ ਪੈਂਦੇ ਖੇਤਰ ਵਿੱਚ
75 ਨਾਨਕ ਬਗੀਚੀਆਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ।
ਇਸ ਮੁਹਿੰਮ
ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤਲਵਾੜ ਨੇ ਦੱਸਿਆ ਕਿ ਇਸ ਬਰਸਾਤ ਦੇ ਮੌਸਮ ਦੌਰਾਨ 2
ਲੱਖ ਬੂਟੇ ਲਗਾਉਣ ਦਾ ਟੀਚਾ ਰੱਖਦਿਆਂ ਜ਼ਿਲ੍ਹੇ ਭਰ ਹੁਣ ਤੱਕ ਵੱਖ-ਵੱਖ ਪਿੰਡਾਂ ਅਤੇ
ਸ਼ਹਿਰਾਂ ਵਿੱਚ ਮਿੱਥੇ ਟੀਚੇ ਦੇ ਸਨਮੁੱਖ 33 ਫੀਸਦੀ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਹੋਰ
ਬੂਟੇ ਲਗਾਉਣ ਸਬੰਧੀ ਕੰਮ ਲਗਾਤਾਰ ਜਾਰੀ ਹੈ। । ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰ ਵਿੱਚ
ਇਹ ਬੂਟੇ ਪਿੰਡ ਦੀ ਸਾਂਝੀ ਜ਼ਮੀਨ ’ਤੇ ਲਗਾਏ ਗਏ ਹਨ ਜਦੋਂਕਿ ਅਜਿਹੀ ਸ਼ਾਮਲਾਟ ਜ਼ਮੀਨ
’ਤੇ ਵੀ ਬੂਟੇ ਲਾਏ ਜਾਣਗੇ ਜਿਨ੍ਹਾਂ ਦੀ ਅਜੇ ਨਿਲਾਮੀ ਨਹੀਂ ਹੋਈ।
ਮੀਟਿੰਗ
ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਸਲ ਅਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ
ਕੀਤੀ ਕਿ ਬੂਟੇ ਲਗਾਉਣ ਲਈ ਮਿੱਥੇ ਗਏ ਟਿੱਚੇ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਸਾਲ ਬੂਟੇ ਲਗਾਉਣ ਵਿੱਚ ਲੱਕੜ ਦੀਆਂ ਕਿਸਮਾਂ ਜਿਵੇਂ ਸ਼ੀਸ਼ਮ,
ਸਾਗਵਾਨ ਅਤੇ ਫਲਦਾਰ ਕਿਸਮਾਂ ਅਮਰੂਦ, ਜਾਮੁਨ, ਅੰਬ, ਬੇਲ ਅਤੇ ਫੁੱਲਾਂ ਵਾਲੀਆਂ ਕਿਸਮਾਂ
ਦੇ ਬੂਟੇ ਲਗਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ
ਬੂਟੇ ਲਗਾਉਣ ਦੀ ਮੁਹਿੰਮ ਵਿੱਚ ਐਨ.ਜੀ.ਓ ਅਤੇ ਹੋਰ ਵਲੰਟੀਅਰਜ਼ ਵੀ ਆਪਣਾ ਯੋਗਦਾਰ ਪਾ
ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ
ਪੂਜਾ.ਐਸ.ਗਰੇਵਾਲ ਨੇ ਨਗਰ ਕੌਸਲਾ ਅਤੇ ਨਗਰ ਨਿਗਮਾ ਦੀ ਭਾਗੀਦਾਰੀ ਤੇ ਚਾਣਨਾ ਪਾਉਂਦੇ
ਹੋਏ ਦੱਸਿਆ ਗਿਆ ਕਿ ਹੁਣ ਤੱਕ ਡੇਰਾਸਾਸੀ, ਖਰੜ, ਕੁਰਾਲੀ, ਬਨੂੜ, ਨਵਾਂਗਰਾਓ, ਜ਼ੀਰਕਪੁਰ
ਅਤੇ ਲਾਲੜੂ ਦੀਆਂ ਮਿਉਂਸਪਲ ਕਮੇਟੀਆਂ ਦੇ ਵੱਖ-ਵੱਖ ਖੇਤਰਾਂ ਵਿੱਚ 9740 ਬੂਟੇ ਅਤੇ 6
ਨਾਨਕ ਬਗੀਚੀਆਂ ਲਗਾਈਆਂ ਗਈਆਂ ਹਨ ਅਤੇ ਐਸ.ਏ.ਐਸ.ਨਗਰ ਦੇ ਨਗਰ ਨਿਗਮ ਖੇਤਰ ਵਿੱਚ ਵੀ
ਵੱਡੀ ਸੰਖਿਆ ਪੌਦੇ ਅਤੇ 3 ਨਾਨਕ ਬਗੀਚੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਅਤੇ ਹੋਰ ਨਾਨਕ
ਬਗੀਚੀਆਂ ਲਾਗਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ
ਮੁਹਿੰਮ ਵਿੱਚ ਖਡੂਰ ਸਾਹਿਬ ਫਾਊਂਡੇਸ਼ਨ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਅਤੇ ਉਨ੍ਹਾਂ
ਵੱਲੋਂ ਇਸ ਵਿਸ਼ੇਸ਼ ਮੁਹਿੰਮ ਦੌਰਾਨ ਬੂਟੇ ਲਗਾਉਣ ਲਈ ਖਰੜ ਅਤੇ ਕੁਰਾਲੀ ਦੇ ਅਧਿਕਾਰ
ਖੇਤਰ ਵਿੱਚ ਆਉਂਦੇ ਖੇਤਰ ਦੀ ਜ਼ਿੰਮੇਵਾਰੀ ਲਈ ਗਈ ਹੈ।
Menu Footer Widget
Wednesday, July 20, 2022
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਵਿੱਚ ਹਰਿਆਲੀ ਨੂੰ ਵਧਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੀ ਅਧਿਕਾਰੀਆ ਨਾਲ ਸਮੀਖਿਆ ਮੀਟਿੰਗ
Subscribe to:
Post Comments (Atom)
SBP GROUP
Search This Blog
Total Pageviews
Wikipedia
Search results

No comments:
Post a Comment