ਐਸ.ਏ.ਐਸ ਨਗਰ 07 ਜੁਲਾਈ : ਸ੍ਰੀ
ਹਰਪਾਲ ਸਿੰਘ,ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਅਧੀਨ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,
ਐਸ.ਏ.ਐਸ. ਨਗਰ ਦੀ ਤਿਮਾਹੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਸ਼੍ਰੀਮਤੀ
ਅਮਨਿੰਦਰ ਕੌਰ ਬਰਾੜ ਵਧੀਕ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਸ਼੍ਰੀ ਅਵਤਾਰ ਸਿੰਘ, ਵਧੀਕ
ਜਿਲ੍ਹਾ ਅਤੇ ਸ਼ੈਸ਼ਨ ਜੱਜ-1, ਐਸ.ਏ.ਐਸ.ਨਗਰ, ਸ੍ਰੀ ਬਲਜਿੰਦਰ ਸਿੰਘ, ਚੀਫ਼ ਜੁਡੀਸ਼ੀਅਲ
ਮੈਜਿਸਟੇ੍ਰਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਸ਼੍ਰੀ
ਵਿਨੀਤ ਕੁਮਾਰ ਨਾਰੰਗ, ਸਿਵਲ ਜੱਜ (ਸੀਨੀਅਰ ਡਵੀਜਨ), ਐਸ.ਏ.ਐਸ. ਨਗਰ, ਸ਼੍ਰੀ ਸੰਜੀਵ
ਬਤੱਰਾ, ਜਿਲ੍ਹਾ ਅਟਾਰਨੀ, ਐਸ.ਏ.ਐਸ. ਨਗਰ, ਸ਼੍ਰੀ ਪ੍ਰੀਤ ਕੰਵਲ ਸਿੰਘ, ਜਿਲ੍ਹਾ ਲੋਕ
ਸੰਪਰਕ ਅਫਸਰ, ਐਸ.ਏ.ਐਸ.ਨਗਰ, ਸ਼੍ਰੀ ਗੁਰਵਿੰਦਰ ਸਿੰਘ, ਡੀ.ਐਸ.ਪੀ., ਐਸ.ਏ.ਐਸ. ਨਗਰ ਅਤੇ
ਸ਼੍ਰੀ ਸਨੇਹਪ੍ਰੀਤ ਸਿੰਘ, ਪ੍ਰਧਾਨ ਬਾਰ ਐਸੋਸੀਏਸ਼ਨ, ਐਸ.ਏ.ਐਸ. ਨਗਰ, ਸ਼੍ਰੀ ਅਜੈਬ
ਸਿੰਘ, ਮੈਂਬਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਅਤੇ ਸ਼੍ਰੀ
ਐਸ.ਕੇ.ਸਿਨਹਾ, ਮੈਂਬਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਨੇ ਸਿ਼ਰਕਤ
ਕੀਤੀ ।
ਇਸ ਮੀਟਿੰਗ ਦੌਰਾਨ ਜਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਪਿਛਲੀ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਦਾ
ਮੁਲਾਂਕਣ ਕੀਤਾ ਗਿਆ । ਸ੍ਰੀ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਮੀਟਿੰਗ
ਵਿਚ ਹਾਜ਼ਰ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਪਿਛਲੀ ਤਿਮਾਹੀ ਦੌਰਾਨ 249 ਵਿਅਕਤੀਆਂ ਨੂੰ
ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ । ਜ਼ੁਡੀਸ਼ੀਅਲ ਅਧਿਕਾਰੀਆਂ ਵਲੋਂ 110 ਕੇਸ
ਮੀਡੀਏਸ਼ਨ ਸੈਂਟਰ ਨੂੰ ਭੇਜੇ ਗਏ ਤਾਂ ਜੋ ਪਾਰਟੀਆਂ ਨੂੰ ਆਪਸੀ ਸਹਿਮਤੀ ਨਾਲ ਕੇਸਾਂ ਦਾ
ਨਿਬੇੜਾ ਕਰਨ ਦਾ ਮੌਕਾ ਦਿੱਤਾ ਜਾ ਸਕੇ। ਇੱਥੇ ਇਹ ਵੀ ਦੱਸਿਆ ਗਿਆ ਕਿ ਵੱਖ ਵੱਖ ਕਿਸਮ ਦੇ
ਕੇਸਾਂ ਨੂੰ ਆਪਸੀ ਸਮਝੌਤੇ ਰਾਹੀਂ ਨਿਪਟਾਉਣ ਲਈ ਮਿਤੀ 13.08.2022 ਨੂੰ ਕੌਮੀ ਲੋਕ
ਅਦਾਲਤ ਲਗਾਈ ਜਾ ਰਹੀ ਹੈ ਜਿਸ ਵਿਚ ਲੈਂਡ ਐਕੁਈਜ਼ੀਸ਼ਨ, ਸ਼ਿਕਾਇਤਾਂ/ਸਥਾਈ ਲੋਕ ਅਦਾਲਤ
(ਜ਼.ਉ.ਸ.) ਵਿੱਚ ਦਾਇਰ ਪਟੀਸ਼ਨ, ਐਮ.ਏ.ਸੀ.ਟੀ.ਕਲੇਮ ਪਟੀਸ਼ਨ ਅਤੇ ਐਕੁਈਜ਼ੀਸ਼ਨ, ਪਰਿਵਾਰਿਕ
ਮਸਲੇ, ਕਿਰਤੀ ਝਗੜੇ, ਟੈ੍ਰਫਿਕ ਚਲਾਨ, ਕੰਪਾਊਡੇਬਲ ਓਫੈਨਸਿਜ, ਬਿਜਲੀ ਐਕਟ ਤਹਿਤ ਦਰਜ
ਐਫ.ਆਈ.ਆਰਜ਼, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਤਹਿਤ ਦਾਇਰ ਸਿ਼ਕਾਇਤਾਂ,
ਰਿਕਵਰੀ ਸੂਟ, ਪ੍ਰੀ-ਲਿਟੀਗੇਟਿਵ ਕੇਸ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਕੇਸ ਵਿਚਾਰੇ
ਜਾਣਗੇ ।
Menu Footer Widget
Thursday, July 7, 2022
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਦੀ ਤਿਮਾਹੀ ਮੀਟਿੰਗ ਜਿਲ੍ਹਾ ਸੈਸ਼ਨਜ਼ ਜੱਜ ਦੀ ਪ੍ਰਧਾਨਗੀ ਹੇਠ ਹੋਈ
Subscribe to:
Post Comments (Atom)
SBP GROUP
Search This Blog
Total Pageviews
Wikipedia
Search results


No comments:
Post a Comment