ਮੁਹਾਲੀ, 08 ਜੁਲਾਈ : ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਭਾਈਵਾਲ ਜਥੇਬੰਦੀਆਂ ਦੇ ਪ੍ਰਧਾਨ ਸਹਿਬਾਨਾਂ ਦੀ ਹਾਜ਼ਰੀ ਵਿੱਚ ਅੱਜ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਜੋ ਬਹੁਤ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਪੰਜਾਬ ਵਿਚੋਂ ਵੋਟਾਂ ਬਟੋਰਨ ਲਈ ਕੀਤੇ ਸੀ ਉਨ੍ਹਾਂ ਦੀ ਹਕੀਕਤ ਇਕ-ਇਕ ਕਰਕੇ ਮਿਤੀ 18/07/2022 ਦਿਨ ਸੋਮਵਾਰ ਨੂੰ ਦੱਸਣਗੇ ਅਤੇ ਹਲਕਾ ਮੋਹਾਲੀ ਦੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਦੇ ਦਫਤਰ ਦੇ ਨੇੜੇ ਸੈਕਟਰ 79-80 ਦੀਆਂ ਲਾਈਟਾਂ ਨੇੜੇ ਪੰਜਾਬ ਸਰਕਾਰ ਦਾ ਫੂਕਣਗੇ ਪੁਤਲਾ।
ਸਰਦਾਰ ਕੁੰਬੜਾ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਪੁਲੀਸ ਦੇ
ਰਿਸ਼ਵਤ ਸਬੰਧੀ ਕੇਸ ਆਧੂਰੇ ਪਏ ਹਨ ਜਿਨ੍ਹਾਂ ਦੇ ਸਬੰਧੀ ਕਈ ਵਾਰ ਐਸਐਸਪੀ ਮੋਹਾਲੀ ਦੇ
ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਜਿਸ ਤੇ ਮਿਤੀ 27/5/2022 ਨੂੰ ਦੋ ਡਿਪਟੀ ਸੁਪਰਡੈਂਟ
ਤੇ ਇਕ ਇੰਸਪੈਕਟਰ ਨੇ ਸਾਰੇ ਕੇਸਾਂ ਦਾ ਨਿਪਟਾਰਾ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ
ਸੀ। ਪਰ ਲੱਗਭੱਗ ਡੇਢ ਮਹੀਨਾ ਬੀਤਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਤੇ ਹੁਣ ਪੁਲਿਸ
ਅਫਸਰ ਕਹਿੰਦੇ ਹਨ ਡਿਪਟੀ ਬਦਲ ਗਏ ਹਨ। ਇਕ ਪਾਸੇ ਦਾ ਪਿਛਲੇ ਦਿਨੀਂ ਇਹ ਏਡੀਜੀਪੀ ਥਾਣਾ
ਫੇਜ਼-8 ਅਤੇ ਥਾਣਾ ਮਟੌਰ ਦਾ ਦੌਰਾ ਕਰਕੇ ਫੋਟੋਆਂ ਲਗਵਾਈਆਂ ਗਈਆਂ ਅਤੇ ਖਬਰਾਂ ਦਿੱਤੀਆਂ
ਗਈਆਂ ਪਰ ਇਨ੍ਹਾਂ ਥਾਣਿਆਂ ਵਿਚ ਪੁਲਿਸ ਅਫਸਰਾਂ ਦੇ ਖਿਲਾਫ ਸਾਲਾਂ-ਬੱਧੀ ਭ੍ਰਿਸ਼ਟਾਚਾਰ
ਦੀਆਂ ਦਰਖ਼ਾਸਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ।
2.
ਜੇਕਰ ਗੱਲ ਨਗਰ ਨਿਗਮ ਮੋਹਾਲੀ ਦੀ ਕਰੀਏ ਤਾਂ ਨਗਰ ਨਿਗਮ ਮੁਹਾਲੀ ਵਿੱਚ ਬਿਲਡਿੰਗ
ਇੰਸਪੈਕਟਰਾਂ ਨੇ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ ਹੋਇਆ ਹੈ। ਜਿਸ ਕਰਕੇ ਮੋਟੀਆਂ ਰਕਮਾਂ
ਲੈ ਕੇ ਬਹੁਤ ਵੱਡੀਆਂ ਵੱਡੀਆਂ ਬਹੁ ਮੰਜ਼ਲੀ ਇਮਾਰਤਾਂ ਬਣ ਰਹੀਆਂ ਹਨ। ਪਿੰਡ-ਕੁੰਭੜਾ ਤੇ
ਸੋਹਾਣਾ ਦੇ ਗਰੀਬ ਲੋਕਾਂ ਦੇ ਮਕਾਨ ਢਹਿ-ਢੇਰੀ ਹੋਣ ਦੇ ਕਿਨਾਰੇ ਪਹੁੰਚੇ ਹੋਏ ਹਨ। ਪੀੜਤਾ
ਨੇ ਇੱਕ ਸਾਲ ਤੋਂ ਵੱਧ ਤੋਂ ਤਨਖਾਹਾਂ ਦਿੱਤੀਆਂ ਹੋਈਆਂ ਹਨ ਪਰ ਭ੍ਰਿਸ਼ਟ ਅਫ਼ਸਰ ਨਗਰ
ਨਿਗਮ ਮੋਹਾਲੀ ਵਿਚ ਕੋਈ ਸੁਣਵਾਈ ਨਹੀਂ ਕਰਦੇ। ਪਹਿਲਾਂ ਇਹ ਸਾਰੇ ਮੁਸ਼ਕਲਾਂ ਲੈ ਕੇ ਨਗਰ
ਨਿਗਮ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਸ ਸਮੇਂ ਦੇ ਕਮਿਸ਼ਨਰ ਕਮਲ ਗਰਗ ਸਾਹਿਬ ਨੇ
10 ਦਿਨ ਦਾ ਸਮਾਂ ਮੰਗਿਆ ਸੀ ਪਰ ਇਹ ਨਵੀਂ ਆਈ ਕਮਿਸ਼ਨਰ ਮੈਡਮ ਨਵਜੋਤ ਕੌਰ ਨੂੰ ਪੀੜਤ
ਮਿਲੇ ਜਿਨ੍ਹਾਂ ਨੂੰ ਮਿਲਣਾ ਹੀ ਬਹੁਤ ਮੁਸ਼ਕਲ ਹੈ ਕਿਉਂਕਿ ਇਹਨਾਂ ਦੀ ਬੋਲਚਾਲ ਦਾ ਵਤੀਰਾ
ਹੀ ਬਹੁਤ ਮਾੜਾ ਹੈ।
ਉਪਰੋਕਤ ਨੂੰ ਦੇਖਦੇ ਹੋਏ ਪੁਲਸ
ਜ਼ਿਲਾ ਮੋਹਾਲੀ ਅਤੇ ਨਗਰ ਨਿਗਮ ਮੋਹਾਲੀ ਦੇ ਸਤਾਏ ਹੋਏ ਲੋਕ ਮਿਤੀ 18/07/2022 ਦਿਨ
ਸੋਮਵਾਰ ਨੂੰ ਆਪਣੇ ਕੇਸਾਂ ਸਬੰਧੀ ਸਾਰੇ ਸਬੂਤ ਲੈ ਕੇ ਇਸ ਰੋਸ਼ ਪ੍ਰਦਰਸ਼ਨ ਵਿਚ ਸ਼ਾਮਲ
ਹੋਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਮੀਡੀਆ ਸਾਹਮਣੇ ਸਬੂਤਾਂ ਸਹਿਤ ਉਹ ਤੱਥ ਪੇਸ਼
ਕੀਤੇ ਜਾ ਸਕਣ।
ਇਸ ਮੌਕੇ ਹਾਜ਼ਰ ਸਵਿੰਦਰ ਸਿੰਘ
ਲੱਖੋਵਾਲ ਪ੍ਰਧਾਨ ਸਮਾਜ ਭਲਾਈ ਫਰੰਟ ਪੰਜਾਬ, ਕਿਰਪਾਲ ਸਿੰਘ ਖਰੜ, ਅਵਤਾਰ ਸਿੰਘ
ਮੱਕੜੀਆਂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਅਮਰ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ
ਮੈਂਬਰ ਕੁੰਭੜਾ, ਗੁਰਮੀਤ ਕੌਰ ਧਰਮਗੜ੍ਹ, ਰਜਿੰਦਰ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ,
ਗੁਰਮੇਲ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ,
ਲਵਪ੍ਰੀਤ ਸਿੰਘ, ਮਨਿੰਦਰ ਸਿੰਘ, ਸੁਰਿੰਦਰ ਕੌਰ,ਰਜਨੀ, ਪਰਮਿੰਦਰ ਕੌਰ ਲਖਵੀਰ ਸਿੰਘ
ਬਡਾਲਾ,ਪਾਲ ਸਿੰਘ


No comments:
Post a Comment