SBP GROUP

SBP GROUP

Search This Blog

Total Pageviews

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਇੱਕ 32 ਬੋਰ ਪਿਸਟਲ, 5 ਜਿੰਦਾ ਰੋਂਦ ਅਤੇ ਬਰਿਜਾ ਗੱਡੀ ਕੀਤੀ ਬਰਾਮਦ

ਐਸ.ਏ.ਐਸ ਨਗਰ 11 ਅਗਸਤ : 
ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਮਿਤੀ 06-08-2022 ਨੂੰ ਥਾਣਾ ਸਦਰ ਖਰੜ ਦੇ ਏਰੀਆ ਵਿੱਚੋ ਮੁੱਖਬਰੀ ਦੇ ਆਧਾਰ ਤੇ ਗੈਂਗਸਟਰ ਸੰਪਤ ਨਹਿਰਾ ਦੇ ਗੈਂਗ ਮੈਂਬਰ ਵਿਕਾਸ ਉੱਰਫ ਲੱਕੀ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਡਾਲੀ ਥਾਣਾ ਸਦਰ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਸਮੇਤ ਨਜਾਇਜ ਅਸਲੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਵਿਕਾਸ ਉੱਰਫ ਲੱਕੀ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਮਾਹ ਜਨਵਰੀ 2022 ਵਿੱਚ ਆਪਣੇ ਸਾਥੀ (1) ਗੁਰਵਿੰਦਰ ਸਿੰਘ ਉਰਫ ਬੰਟੀ ਉਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਹਿਡਾਲੀ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੂਪਨਗਰ ਉਮਰ ਕਰੀਬ 22 ਸਾਲ, (ਗ੍ਰਿਫਤਾਰ) (2) ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਬਹਿਡਾਲੀ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੂਪਨਗਰ ਉਮਰ ਕਰੀਬ 24 ਸਾਲ (ਗ੍ਰਿਫਤਾਰ) ਨਾਲ ਮਿਲ ਕੇ ਮੋਰਿੰਡਾ ਖਰੜ ਰੋਡ ਤੇ ਗੰਨ ਪੁਆਇੰਟ ਤੇ ਬਰੀਜਾ ਗੱਡੀ ਦੀ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜੋ ਦੋਸ਼ੀ ਉਕਤ ਪਾਸੋ ਹੇਠ ਲਿਖੇ ਅਨੁਸਾਰ ਮੁੱਕਦਮਾ ਵਿੱਚ ਬ੍ਰਾਮਦਗੀ ਕੀਤੀ ਗਈ ਹੈ:-




ਮੁਕੱਦਮਾ ਨੰਬਰ 159 ਮਿਤੀ 06-08-2022 ਅ/ਧ 25-54-59 Arms Act ਥਾਣਾ ਸਦਰ ਖਰੜ

ਗ੍ਰਿਫਤਾਰ ਦੋਸ਼ੀ:-
 
1. ਵਿਕਾਸ ਉੱਰਫ ਲੱਕੀ ਪੁੱਤਰ ਜੰਗਬਹਾਦਰ ਵਾਸੀ ਪਿੰਡ ਬਡਾਲੀ ਥਾਣਾ ਸਦਰ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ
2. ਜਸ਼ੀਨ ਅਖਤਰ ਵਾਸੀ ਨਕੋਦਰ, ਜਿਲ੍ਹਾ ਜਲੰਧਰ
3. ਗੁਰਪ੍ਰੀਤ ਸਿੰਘ ਉਰਫ ਗੁਰੀ ਵਾਸੀ ਚਤਾਮਲੀ, ਜਿਲ੍ਹਾ ਰੂਪਨਗਰ
4. ਗੁਰਵਿੰਦਰ ਸਿੰਘ ਉਰਫ ਬੰਟੀ ਉਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਹਿਡਾਲੀ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੂਪਨਗਰ
5. ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਬਹਿਡਾਲੀ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੂਪਨਗਰ

ਬ੍ਰਾਮਦਗੀ:-
1) ਇੱਕ ਪਿਸਟਲ 32 ਬੋਰ ਸਮੇਤ 5 ਰੋਦ ਜਿੰਦਾ
2) ਇੱਕ ਗੱਡੀ ਮਾਰਕਾ ਬਰੀਜਾ ਨੰਬਰ HR05-AW-4543 (ਮੋਰਿੰਡਾ-ਖਰੜ ਰੋਡ ਤੋ ਖੋਹ ਕੀਤੀ)

ਟਰੇਸ ਕੀਤਾ ਮੁੱਕਦਮਾ:
ਮੁੱਕਦਮਾ ਨੰਬਰ 22 ਮਿਤੀ 30-01-2022 ਅ/ਧ 323,384,379-B,34 IPC ਥਾਣਾ ਸਦਰ ਖਰੜ
-------------

No comments:


Wikipedia

Search results

Powered By Blogger