ਐਸ.ਏ.ਐਸ ਨਗਰ 11 ਅਗਸਤ : ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਹਾਲੀ ਵੱਲੋਂ ਆਜ਼ਾਦੀ ਦੇ 75ਵੇਂ ਮਹਾਂਉਤਸਵ ਤਹਿਤ ਯੂਥ ਕਲੱਬਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਸਿੰਘਪੁਰਾ, ਰਾਮਗੜ ਪੁੱਡਾ, ਧਨੋਨੀ, ਕਾਰਕੌਰ ਅਤੇ ਈਸਾਪੁਰ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਉਣ ਦੇ ਮਕਸਦ ਨਾਲ ਨੌਜਵਾਨਾਂ ਵੱਲੋਂ ਸਾਈਕਲ ਰੈਲੀਆਂ, ਮੋਟਰਸਾਈਕਲ ਅਤੇ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਤਿਆਰ ਕੀਤੀ ਰੂਪ ਰੇਖਾ ਅਨੁਸਾਰ ਪੂਰਾ ਦੇਸ਼ 13 ਤੋਂ 15 ਅਗਸਤ 2022 ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਤਿਰੰਗਿਆਂ ਨੂੰ ਲਗਾਉਣ ਜਾ ਰਿਹਾ ਹੈ
ਉਨ੍ਹਾਂ ਕਿਹਾ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਤੇ ਦੇਸ਼ ਭਗਤੀ ਦਾ ਵਾਤਾਵਰਣ ਤਿਆਰ ਕਰਨ ਲਈ ਪੈਦਲ ਰੈਲੀਆਂ, ਸੈਮੀਨਾਰ ਅਤੇ ਘਰ-ਘਰ ਜਾ ਕੇ ਵੀ ਨੌਜਵਾਨ ਵਲੰਟੀਅਰ ਪੂਰੇ ਜ਼ਿਲ੍ਹੇ ਵਿੱਚ ਪੂਰੀ ਸ਼ਿਦਤ ਨਾਲ ਕੰਮ ਕਰ ਰਹੇ ਹਨ । ਯੂਥ ਕਲੱਬਾਂ ਦਾ ਇਸ ਪ੍ਰੋਗਰਾਮ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹੇ ਦੇ ਹੋਰਨਾ ਬਲਾਕਾਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਬੜੀ ਕਾਰਜਸ਼ੀਲਤਾ ਦੇ ਨਾਲ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਰਾਸ਼ਟਰੀ ਯੁਵਾ ਵਲੰਟੀਅਰ ਪੂਜਾ, ਚਰਨਜੀਤ ਕੌਰ, ਗੁਰਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਆਦਿ ਤੋਂ ਇਲਾਵਾ ਵਲੰਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment