ਐਸ.ਏ.ਐਸ ਨਗਰ 16 ਅਗਸਤ : ਡਿਪਟੀ ਕਮਿਸ਼ਨਰ,ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਅਤੇ ਵਿਸ਼ਵਾਸ਼ ਫਾਊਡੇਸ਼ਨ ਵਲੋ ਆਜ਼ਾਦੀ ਦਿਵਸ ਮੌਕੇ ਸਾਂਝੇ ਤੌਰ ਤੇ ਫੇਜ-5 ਦੀ ਮਾਰਕੀਟ ਅਤੇ ਗ੍ਰਾਮ ਪੰਚਾਇਤ ਪਿੰਡ ਭੁਖੜੀ ਵਿਖੇ ਖੂਨਦਾਨ ਕੈਂਪ ਲਗਾਏ ਗਏ। ਬਲੱਡ ਸੈਂਟਰ ਮੇਹਰ ਹਸਪਤਾਲ, ਜੀਰਕਪੁਰ ਦੀ ਡਾਕਟਰਾ ਦੀ ਟੀਮ ਵੱਲੋਂ 43 ਅਤੇ ਏ.ਐਮ.ਕੇਅਰ ਹਸਪਤਾਲ ਦੀ ਟੀਮ ਵੱਲੋ 40 ਯੂਨਿਟ ਬਲੱਡ ਇਕੱਤਰ ਕੀਤੇ ਗਏ। ਇਸ ਮੌਕੇ ਬੋਲਦਿਆਂ ਸਕੱਤਰ, ਜਿਲਾ ਰੈਡ ਕਰਾਸ ਸ਼ਾਖਾ ਕਮਲੇਸ਼ ਕੁਮਾਰ ਕੋਸ਼ਲ ਨੇ ਆਖਿਆ ਕਿ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਮਹਾਦਾਨ ਹੈ,
ਸਾਡੇ ਵਲੋ ਦਿੱਤੇ ਖੂਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਬਚ ਸਕਦੀ ਹੈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਬਲੱਡ ਬੈਂਕਾਂ ਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਵੱਧ ਤੋ ਵੱਧ ਖੂਨਦਾਨ ਕੈਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸ਼ਾਖਾ ਵਲੋ ਵਿਸ਼ਵਾਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਸ ਸਾਲ ਦੌਰਾਨ ਹੁਣ ਤੱਕ 904 ਬਲੱਡ ਯੂਨਿਟ ਇਕੱਤਰ ਕੀਤੇ ਜਾ ਚੁੱਕੇ ਹਨ। ਅੰਤ ਚ ਖੂਨਦਾਨੀਆ ਨੂੰ ਵਿਸ਼ੇਸ਼ ਤੌਰ ਬੈਜਜ, ਸਰਟੀਫਿਕੇਟ ਅਤੇ ਮੋਮੈਟੋ ਦੇ ਕੇ ਸਨਮਾਨਤ ਕੀਤਾ ਗਿਆ।
No comments:
Post a Comment