SBP GROUP

SBP GROUP

Search This Blog

Total Pageviews

ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਮੌਕੇ 'ਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਨਨੇਸ ਵਣ ਪਰਿਯੋਜਨਾ ਦਾ ਆਯੋਜਨ

ਮੁਹਾਲੀ ਚ ਲਗਾਏ 400 ਪੌਦੇ   

ਐਸ ਏ ਐਸ ਨਗਰ 14 ਅਗਸਤ : ਭਾਰਤ ਦੀ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦਿਵਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ 'ਅਰਬਨ ਟ੍ਰੀ ਕਲੱਸਟਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 'ਵਨਨੇਸ ਵਣ' ਨਾਮ ਦੇ ਇਸ ਪ੍ਰੋਜੈਕਟ ਦਾ ਆਯੋਜਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਭਾਰਤ ਦੇ ਰਾਜਾਂ ਵਿੱਚ ਵਿਸ਼ੇਸ਼ ਸਥਾਨਾਂ 'ਤੇ ਕੀਤਾ ਗਿਆ। ਜਿਸ ਤਹਿਤ ਲੱਖਾਂ ਰੁੱਖ ਲਗਾਏ ਗਏ ਸਨ। ਇਸ ਮਹਾਂ ਮੁਹਿੰਮ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਨੇ ਅਹਿਮ ਭੂਮਿਕਾ ਨਿਭਾਈ। 



ਇਸ ਮੁਹਿੰਮ ਵਿੱਚ  ਸੰਤ ਨਿਰੰਕਾਰੀ ਮਿਸ਼ਨ ਦੀ ਮੁਹਾਲੀ ਬ੍ਰਾਂਚ ਦੀਆਂ ਦੋਨੋਂ ਬ੍ਰਾਂਚਾਂ ਫੇਜ਼ 6 ਅਤੇ ਟੀਡੀਆਈ ਸਿਟੀ  ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ ਸੀ। ਇਸ ਪਰਿਯੋਜਨਾ ਤਹਿਤ ਉਦਯੋਗਿਕ ਖੇਤਰ ਫੇਜ਼-6 ਦੇ ਕਮਲਾ ਪਾਰਕ ਵਿੱਚ 400 ਪੌਦੇ ਲਗਾਏ ਗਏ। 

 ਜਿਸ ਦਾ ਉਦਘਾਟਨ ਸ੍ਰੀਮਤੀ ਸਰਵਜੀਤ ਕੌਰ ਜੀ, ਐਸ. ਡੀ. ਐਮ, ਮੁਹਾਲੀ ਨੇ ਅਪਣੇ ਕਰ ਕਮਲਾਂ ਨਾਲ ਪਹਿਲਾ ਬੂਟਾ ਲਗਾ ਕੇ ਕੀਤਾ 

ਉਨ੍ਹਾਂ ਨਿਰੰਕਾਰੀ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲਗਾਏ ਗਏ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਆਲੇ-ਦੁਆਲੇ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ ਅਤੇ ਸਥਾਨਕ ਤਾਪਮਾਨ 'ਤੇ ਵੀ ਕਾਬੂ ਪਾਇਆ ਜਾਵੇਗਾ। ਸਾਰੇ ਪੌਦੇ ਸਥਾਨਕ ਜਲਵਾਯੂ ਅਤੇ ਭੂਗੋਲਿਕ ਵਾਤਾਵਰਣ ਦੇ ਅਨੁਸਾਰ ਲਗਾਏ ਗਏ ਸਨ। ਪੌਦੇ ਲਗਾਉਣ ਤੋਂ ਬਾਅਦ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ  ਤਿੰਨ ਸਾਲ ਲਗਾਤਾਰ ਉਨ੍ਹਾਂ ਦੀ ਦੇਖਭਾਲ ਕਰਨਗੇ। ਇਸ ਵਿੱਚ ਪੌਦਿਆਂ ਦੀ ਸੁਰੱਖਿਆ, ਖਾਦ ਅਤੇ ਪਾਣੀ ਦੀ ਨਿਰਵਿਘਨ ਵਿਵਸਥਾ ਸ਼ਾਮਲ ਹੈ।

ਅੱਜ ਜਦੋਂ ਧਰਤੀ ਗਲੋਬਲ ਵਾਰਮਿੰਗ ਦੀ ਸਮੱਸਿਆ ਨਾਲ ਜੂਝ ਰਹੀ ਹੈ ਤਾਂ ਅਜਿਹੇ ਸਮੇਂ 'ਚ ਰੁੱਖ ਲਾਉਣ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਸਾਲ 2020 ਤੋਂ, ਕੋਰੋਨਾ ਸੰਕਟ ਨੇ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਅਨਮੋਲ ਤੋਹਫ਼ੇ ਪ੍ਰਾਣ ਵਾਯੂ, ਭਾਵ ਆਕਸੀਜਨ ਦੀ ਮਹੱਤਤਾ ਨੂੰ ਸਮਝਾਇਆ ਹੈ। ਇਸ ਦੇ ਨਾਲ ਹੀ, ਅਸੀਂ ਇਸ ਦੀ ਘਾਟ ਕਾਰਨ ਪੈਦਾ ਹੋਣ ਵਾਲੇ ਸਾਰੇ ਮਾੜੇ ਪ੍ਰਭਾਵਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖ ਦਾ ਜੀਵਨ ਹਵਾ 'ਤੇ ਆਧਾਰਿਤ ਹੈ, ਜੋ ਸਾਨੂੰ ਸਿਰਫ ਇਨ੍ਹਾਂ ਰੁੱਖਾਂ ਰਾਹੀਂ ਹੀ ਮਿਲਦੀ ਹੈ।  

ਇਸ ਅਵਸਰ ਤੇ ਸਥਾਨਕ ਸੰਯੋਜਕ ਡਾ. ਜੇ.ਕੇ. ਚੀਮਾ ਜੀ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਾਲ 21 ਅਗਸਤ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਦੁਆਰਾ ਕੀਤੀ ਸੀ। ਜਿੱਥੇ ਪੂਰੇ ਭਾਰਤ ਵਿੱਚ 350 ਥਾਵਾਂ 'ਤੇ 1,50,000 ਦੇ ਕਰੀਬ ਰੁੱਖ ਲਗਾਏ ਗਏ ਸਨ। ਇਸ ਦੇ ਨਾਲ ਹੀ ਸਤਿਗੁਰੂ ਮਾਤਾ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰਾਣ ਵਾਯੂ ਜੋ ਸਾਨੂੰ ਇਨ੍ਹਾਂ ਰੁੱਖਾਂ ਤੋਂ ਮਿਲਦਾ ਹੈ, ਧਰਤੀ 'ਤੇ ਇਸ ਨੂੰ ਸੰਤੁਲਿਤ ਕਰਨ ਲਈ, ਸਾਨੂੰ ਥਾਂ-ਥਾਂ 'ਤੇ ਜੰਗਲ ਬਣਾਉਣ ਦੀ ਲੋੜ ਹੈ ਤਾਂ ਜੋ ਵਧੇਰੇ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕੇ ਅਤੇ ਵਧੇਰੇ ਸ਼ੁੱਧ ਹਵਾ ਪ੍ਰਾਪਤ ਕੀਤੀ ਜਾ ਸਕੇ। ਜਿਸ ਤਰ੍ਹਾਂ ' ਵਨਨੇਸ ਵਣ' ਦਾ ਸਵਰੂਪ ਅਨੇਕਤਾ ਵਿਚ ਏਕਤਾ ਦਾ ਨਜ਼ਰੀਆ ਪੇਸ਼ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਨੂੰ ਵੀ ਸਾਰੇ ਭੇਦ- ਭਾਵ ਭੁਲਾ ਕੇ ਸ਼ਾਂਤਮਈ ਭਾਵਨਾ ਵਿਚ ਰਹਿ ਕੇ ਸੰਸਾਰ ਨੂੰ ਨਿਖਾਰਦੇ ਚਲੇ ਜਾਣਾ ਹੈ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਇੱਕ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਬਜ਼ੁਰਗਾਂ ਦਾ ਆਸ਼ੀਰਵਾਦ ਸਾਡੇ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਰੁੱਖ ਵੀ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ।            

                                                     ਇਹ ਸਭ ਜਾਣਦੇ ਹਨ ਕਿ ਸੰਤ ਨਿਰੰਕਾਰੀ ਮਿਸ਼ਨ ਇੱਕ ਵਿਸ਼ਵ ਪੱਧਰੀ ਅਧਿਆਤਮਿਕ ਮੰਚ ਹੈ ਜੋ ਸਾਰਿਆਂ ਵਿੱਚ ਪ੍ਰਮਾਤਮਾ ਦੇ ਵਾਸ ਦੇ ਅਧਾਰ ਤੇ ਪਿਆਰ, ਸਹਿਣਸ਼ੀਲਤਾ ਅਤੇ ਏਕਤਾ ਵਿੱਚ ਸਦਭਾਵਨਾ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਕਰਦਾ ਹੈ। ਮਿਸ਼ਨ ਦੁਆਰਾ ਦੇਸ਼ ਭਰ ਵਿੱਚ ਪੌਦੇ ਲਗਾਉਣ ਅਤੇ ਸੰਭਾਲ, ਪਾਣੀ ਦੀ ਸੰਭਾਲ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਵਰਗੀਆਂ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ।

No comments:


Wikipedia

Search results

Powered By Blogger