ਐਸ.ਏ.ਐਸ ਨਗਰ 16 ਅਗਸਤ :ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ, ਸ੍ਰੀ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਮੌਕੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਮੁਹਾਲੀ ਵੱਲੋਂ ਸੈਕਟਰ-68 ਵਿਖੇ ਮੇਨ ਮਾਰਕੀਟ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਤੇ ਸਿਹਤ ਮੰਤਰੀ ਸਰਦਾਰ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ । ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਖੂਨਦਾਨ ਕੈਂਪ ਵਿਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ ।
ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ, ਕਿਰਤ, ਇੰਨਵੈਸਟਮੈਂਟ ਪ੍ਰੋਤਸਾਹਨ, ਅਤੇ ਲੇਬਰ ਵਿਭਾਗ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਮੁਹਾਲੀ ਵੱਲੋਂ ਅੱਜ ਵਿਸ਼ੇਸ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਦੇ ਜਨਮ ਦਿਹਾੜੇ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਖ਼ੂਨਦਾਨ ਇੱਕ ਮਹਾਨਦਾਨ ਹੈ, ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਿੱਤੇ ਖੂਨ ਦੀ ਇੱਕ ਇੱਕ ਬੂੰਦ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਬਚ ਸਕਦੀ। ਹਰ ਸਿਹਤ ਮੰਤਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਜੋ ਖ਼ੂਨ ਦਾ ਹੋਰ ਕੋਈ ਵਿਕਲਪ ਨਹੀਂ ਹੈ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਵੱਲੋਂ ਵੀ ਲੋਕਾਂ ਨੂੰ ਸ੍ਰੀ ਅਰਵਿੰਦਰ ਕੇਜਰੀ ਵਾਲ ਦੇ ਜਨਮ ਦਿਨ ਦੀਅਂ ਵਧਾਈਆਂ ਦਿੱਤੀਆਂ। ਇਸ ਖੂਨਦਾਨ ਕੈਂਪ ਵਿੱਚ 76 ਬਲੱਡ ਡੋਨਰਾਂ ਵੱਲੋਂ ਖੂਨਦਾਨ ਕੀਤਾ ਗਿਆ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਵੱਲੋਂ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਮੁਹਾਲੀ ਮੈਡਮ ਪ੍ਰੋਭਜੋਤ ਕੌਰ, ਜਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ ਸ੍ਰੀ ਗੁਰਪ੍ਰਤੀ ਸਿੰਘ ਬੈਂਸ, ਸੰਨੀ ਆਹਲੂਵਾਲੀ ਸਕੱਤਰ ਪੰਜਾਬ,ਸੁਭਾਸ ਸ਼ਰਮਾਂ ਜਿਲ੍ਹਾ ਸਕੱਤਰ ਮੁਹਾਲੀ, ਵਨੀਤ ਵਰਮਾ ਪ੍ਰਧਾਨ ਵਪਾਰ ਮੰਡਲ ਪੰਜਾਬ, ਜਸਪਾਲ ਸਿੰਘ ਜਿਲ੍ਹਾ ਪ੍ਰਧਾਨ ਟਰੇਡ ਵਿੰਗ ਅਤੇ ਹੋਰ ਵਲੰਟੀਅਰ ਵੀ ਹਾਜਰ ਸਨ।
No comments:
Post a Comment