ਐਸ.ਏ.ਐਸ.ਨਗਰ, 12 ਅਗਸਤ : ਮੱਛੀ ਪਾਲਣ ਵਿਭਾਗ ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹੇ ਵਿਚ ਮੱਛੀ ਪਾਲਣ ਦੇ ਕੰਮ ਨੂੰ ਉਤਸਾਹਿਤ ਕਰਨ ਲਈ ਤਕਨੀਕੀ ਅਤੇ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਮੱਛੀ ਪਾਲਣ ਦਾ ਕੰਮ ਕਰਨ ਵਾਲੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਪਾਲਣ ਸਬੰਧੀ ਮੁੱਢਲਾ ਗਿਆਨ ਦੇਣ ਲਈ ਮੱਛੀ ਪੂੰਗ ਫਾਰਮ ਕਟਲੀ (ਰੂਪਨਗਰ) ਵਿਖੇ ਹਰੇਕ ਮਹੀਨੇ ਪੰਜ ਦਿਨਾਂ ਦੀ ਮੁਫਤ ਸਿਖਲਾਈ ਕੈਂਪ ਲਗਾਇਆ ਜਾਦਾ ਹੈ ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਮੱਛੀ ਪਾਲਣ ਅਫਸਰ ਸ੍ਰੀਮਤੀ
ਹਰਦੀਪ ਕੌਰ ਨੇ ਦੱਸਿਆ ਕਿ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਪਾਲਣ ਵਿਭਾਗ ਵੱਲੋਂ ਤਕਨੀਕੀ ਸਹੂਲਤਾ ਜਿਵੇਂ ਮੱਛੀ ਪਾਲਣ ਲਈ ਜਗ੍ਹਾ, ਛੱਪੜ ਦਾ ਨਿਰੀਖਣ , ਮਿੱਟੀ ਅਤੇ ਪਾਣੀ ਦੇ ਸੈਪਲਾਂ ਦੀ ਜਾਂਚ ਦਾ ਪ੍ਰਬੰਧ, ਮੱਛੀ ਦੀ ਮੰਡੀਕਰਣ ਲਈ ਸਲਾਹ-ਮਸ਼ਵਰਾ,ਮੱਛੀ ਦੀ ਪੈਦਾਵਾਰ ਵਧਾਉਂਣ ਲਈ ਅਤਿ ਅਧੁਨਿਕ ਵਿਗਿਆਨਕ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਦੀ ਹੈ।
ਉਨ੍ਹਾਂ ਦੱਸਿਆ ਕਿ ਮੱਛੀ ਤਲਾਬ ਲਈ ਪਾਣੀ ਦੀ ਸਪਲਾਈ ਵਾਸਤੇ ਪੰਜਾਬ ਰਾਜ ਬਿਜਲੀ ਬੋਰਡ ਪਾਸੋ ਬਿਜਲੀ ਦਾ ਐਸ.ਪੀ.ਕੁਨੈਕਸਨ ਪਹਿਲ ਦੇ ਆਧਾਰ ਤੇ ਦੇਣ ਦੀ ਸਿਫਾਰਸ਼ ਕੀਤੀ ਜਾਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ ਦੇ ਮੋਬਾਇਲ ਨੰ: 9464251800 ਅਤੇ 7888358290 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment