ਐਸ ਏ ਐਸ ਨਗਰ 12 ਅਗਸਤ : ਨਵ ਨਿਯੁਕਤ ਅਧਿਆਪਕਾਂ ਦੇ ਸਿਖਲਾਈ ਕੈਂਪ ਵਿੱਚ ਡਾਇਰੈਕਟਰ ਐੱਸਸੀਈਆਰਟੀ ਡਾ.ਮਨਿੰਦਰ ਸਿੰਘ ਸਰਕਾਰੀਆ ਨੇ ਅਚਨਚੇਤ ਦੌਰਾ ਕੀਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸੁਸ਼ੀਲ ਨਾਥ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਵ ਨਿਯੁਕਤ ਅਧਿਆਪਕਾਂ ਦੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾਂਦੇ ਪ੍ਰੌਜੈਕਟਸ, ਪ੍ਰੋਗਰਾਮ ਅਤੇ ਗਤੀਵਿਧੀਆਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦੇਣਾ ਹੈ।
ਉਨ੍ਹਾਂ ਕਿਹਾ ਕਿ ਇਹ ਕੈਂਪ ਜ਼ਿਲ੍ਹੇ ਦੇ ਤਿੰਨ ਕੇਂਦਰਾਂ ਵਿੱਚ ਚਲਾਏ ਜਾ ਰਹੇ ਹਨ , ਬਲਾਕ ਬਨੂੜ ਦੇ ਅਧਿਆਪਕਾਂ ਲਈ ਡੀਏਵੀ ਸਕੂਲ ਡੇਰਾਬੱਸੀ ਦੇ ਬਹੁਮੰਤਵੀ ਹਾਲ ਵਿੱਚ, ਬਲਾਕ ਡੇਰਾਬੱਸੀ -1 ਦੇ ਬੀਪੀਈਓ ਦਫ਼ਤਰ ਡੇਰਾਬੱਸੀ ਅਤੇ ਡੇਰਾਬੱਸੀ-2 ਦੇ ਸਪਸ ਲਾਲੜੂ ਪਿੰਡ ਦੇ ਬੀਆਰਸੀ ਵਿਖੇ। ਉਹਨਾਂ ਦੱਸਿਆ ਕਿ ਅੱਜ ਪਹਿਲੇ ਬੈਚ ਦਾ ਆਖ਼ਰੀ ਦਿਨ ਸੀ। ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਸਿਖਲਾਈ ਕੈਂਪਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਵਾਲੇ ਰਿਸੋਰਸ ਪਰਸਨਸ ਨੂੰ ਖ਼ਾਸ ਸਿਖਲਾਈ ਦਿੱਤੀ ਗਈ ਹੈ ਤਾਂਕਿ ਸਾਡੇ ਅਧਿਆਪਕ ਨਵੀਂ ਤਕਨੀਕਾਂ ਨਾਲ ਤਿਆਰ ਹੋਕੇ ਬੱਚਿਆਂ ਨੂੰ ਉੱਚ ਗੁਣਵੱਤਾ ਦੀ ਪੜ੍ਹਾਈ ਕਰਵਾਉਣ।
ਇਸ ਮੌਕੇ ਡੇਰਾਬੱਸੀ ਵਿਖੇ ਡਾਇਰੈਕਟਰ ਐੱਸਸੀਈਆਰਟੀ ਪੰਜਾਬ ਜੀ ਨੇ ਨਵ ਨਿਯੁਕਤ ਅਧਿਆਪਕਾਂ ਨੂੰ ਵਿਭਾਗ ਵਿੱਚ ਆਉਣ ਤੇ ਵਧਾਈ ਦਿੱਤੀ ਅਤੇ ਉਹਨਾਂ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਚਲਾਏ ਇਹਨਾਂ ਸਿਖਲਾਈ ਕੈਂਪਾਂ ਦੀ ਮਹੱਤਤਾ ਬਾਰੇ ਦੱਸਿਆ। ਨਵ ਨਿਯੁਕਤ ਅਧਿਆਪਕਾਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ। ਇਸ ਮੌਕੇ ਤਿੰਨਾਂ ਕੈਂਪਾਂ ਵਿੱਚ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਵਰਿੰਦਰ ਪਾਲ ਸਿੰਘ,ਆਈਈਡੀ ਕੰਪੋਨੈਂਟ ਦੇ ਰਿਸੋਰਜ ਪਰਸਨ ਨੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਬੀਪੀਈਓ ਸਤਿੰਦਰ ਸਿੰਘ ਅਤੇ ਬੀਪੀਈਓ ਜਸਵੀਰ ਕੌਰ ਤੋਂ ਇਲਾਵਾ ਪਪਪਪ ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਵੀ ਹਾਜ਼ਰ ਸਨ।
No comments:
Post a Comment