ਤ੍ਰਿਸ਼ਲਾ ਬਿਲਡਰ ਦੇ ਸਹਿਯੋਗ ਨਾਲ ਸਕੂਲ ‘ਚ ਬਣਾਇਆ ਗਿਆ ਵੱਡਾ ਹਾਲ
ਐਸ ਏ ਐਸ ਨਗਰ 30 ਅਗਸਤ : ਜ਼ਿਲ੍ਹਾ
ਮੁਹਾਲੀ ਦੇ ਪਿੰਡ ਨਾਭਾ ਸਾਹਿਬ ਵਿੱਚ ਸਰਕਾਰੀ ਸਕੂਲ ਵਿਚ ਤ੍ਰਿਸ਼ਲਾ ਬਿਲਡਰ ਦੇ ਸਹਿਯੋਗ
ਨਾਲ ਬਣਾਏ ਵੱਡੇ ਹਾਲ ਦਾ ਉਦਘਾਟਨ ਅੱਜ ਪੰਜਾਬ ਦੇ ਮਾਲ, ਜਲ ਸਪਲਾਈ ਤੇ ਸੈਨੀਟੇਸ਼ਨ
ਮੰਤਰੀ ਸ੍ਰੀ ਬ੍ਰਹਮ ਸ਼ੰਕਰ ਨੇ ਕੀਤਾ। ਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਡੇਰਾਬੱਸੀ
ਸ੍ਰੀ ਕੁਲਜੀਤ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਆਯੋਜਿਤ
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਉਹ ਖੁਦ
ਨੂੰ ਬਹੁਤ ਹੀ ਖੁਸ਼ਕਿਸਮਤ ਮੰਨਦੇ ਹਨ ਜੋ ਅੱਜ ਉਨ੍ਹਾਂ ਨੂੰ ਜ਼ਿਲ੍ਹੇ ਦੀ ਇਸ ਇਤਹਾਸਿਕ
ਧਰਤੀ ਪਿੰਡ ਨਾਭਾ ਸਾਹਿਬ ਆਉਣ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਤ੍ਰਿਸ਼ਲਾ ਬਿਲਡਰਜ਼ ਦੇ
ਮੈਨੇਜਿੰਗ ਡਾਇਰੈਕਟਰ ਹਰੀਸ਼ ਗੁਪਤਾ ਨੇ ਨਾਭਾ ਸਾਹਿਬ ਵਿਖੇ ਸਰਕਾਰੀ ਸਕੂਲ ਵਿਚ ਵੱਡਾ ਹਾਲ
ਬਣਾ ਬਹੁਤ ਹੀ ਪੁਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਤ੍ਰਿਸ਼ਲਾ ਬਿਲਡਰ ਵਲੋਂ
ਹਲਕੇ ਦੇ ਸਕੂਲੀ ਬੱਚਿਆ ਲਈ ਫਰੀ ਵਿੱਚ 20 ਹਜ਼ਾਰ ਕਾਪੀਆਂ ਅਤੇ ਸਟੇਸ਼ਨਰੀ ਦੇ ਵੱਖ ਵੱਖ
ਸਮਾਨ ਮੁਹੱਈਆ ਕਰਵਾਉਣ ਦੀ ਵੀ ਸ਼ਲਾਂਘਾ ਕੀਤੀ। ਉਨਾਂ ਇਸ ਮੌਕੇ ਆਪਣੇ ਹਲਕੇ
ਹੁਸ਼ਿਆਰਪੁਰ ਵਿੱਚ ਵੀ ਦਾਨੀ ਸੱਜਣਾਂ ਵੱਲੋਂ ਕੀਤੇ ਜਾਂਦੇ ਉੱਚ ਪੱਧਰ ਦੇ ਸਮਾਜ ਭਲਾਈ ਦੇ
ਕੰਮਾਂ ਦਾ ਜਿਕਰ ਵੀ ਕੀਤਾ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਇਕ
ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਜਿਸ ਨੇ 2014, 2019 ਅਤੇ 2022 ਵਿੱਚ ਵੱਡੇ
ਸੰਘਰਸ਼ ਕੀਤੇ ਹਨ ਅਤੇ ਇਨ੍ਹਾਂ ਸੰਘਰਸ਼ਾ ਸਦਕਾ ਹੀ ਪੰਜਾਬ ਵਿੱਚ ਵੱਡੇ ਬਦਲਾਅ ਦੇ ਰੂਪ
ਵਿੱਚ ਸਰਕਾਰ ਬਣ ਕੇ ਸਾਹਮਣੇ ਆਈ ਹੈ। ਉਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ
ਮਾਨ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਮੁੱਖ ਰੱਖ ਕੇ ਪਹਿਲ ਦੇ ਅਧਾਰ ਤੇ ਸੂਬੇ ਵਿੱਚ ਕੰਮ
ਕੀਤੇ ਜਾ ਰਹੇ ਹਨ। ਉਨਾਂ ਕਿਹਾ 92 ਵਿਧਾਇਕਾਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਕ
ਟੀਮ ਬਣ ਕੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਸਦਕਾ ਹੀ ਆਮ ਆਦਮੀ
ਪਾਰਟੀ ਦੀ ਸਰਕਾਰ ਬਣਨ ਦੇ 6 ਮਹਿਨਿਆਂ ਦੇ ਅੰਦਰ ਅੰਦਰ ਹੀ ਵੱਡੇ ਵੱਡੇ ਲੋਕ ਪੱਖੀ
ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕੰਮ ਅਮਲ ਵਿੱਚ ਲਿਆਂਦੇ ਗਏ ਹਨ ਅਤੇ ਹੋਰ ਵੀ ਵੱਡੇ
ਵਿਕਾਸ ਕਾਰਜ਼ ਅਤੇ ਲੋਕ ਪੱਖੀ ਸਹੂਲਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ
ਦਿੱਤੀਆਂ ਜਾਣਗੀਆਂ।
ਉਨਾਂ ਸਮਾਗਮ ਵਿੱਚ ਸ਼ਾਮਲ ਬਿਲਡਰਾਂ ਅਤੇ ਹਲਕੇ ਦੇ
ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ
ਅੱਗੇ ਆਉਣ। ਉਨਾਂ ਤ੍ਰਿਸ਼ਲਾ ਬਿਲਡਰਜ਼ ਦੇ ਮੈਨੇਜਿੰਗ ਡਾਇਰੈਕਟਰ ਹਰੀਸ਼ ਗੁਪਤਾ ਦੀ ਨਾਭਾ
ਸਾਹਿਬ ਵਿਖੇ ਸਥਿਤ ਸਰਕਾਰੀ ਸਕੂਲ ਗੋਦ ਲੈਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ
ਲੋਕ ਭਲਾਈ ਕੰਮਾਂ ਲਈ ਵਧਾਈ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ
ਸ਼ੰਕਰ ਨੇ ਸਰਕਾਰੀ ਸਕੂਲ ਨਾਭਾ ਸਾਹਿਬ ਦੇ ਪ੍ਰਿੰਸੀਪਲ ਨੂੰ ਬੱਚਿਆ ਲਈ ਚਾਕਲੇਟ ਖਰੀਦ ਕੇ
ਵੰਡਣ ਲਈ 2500 ਰੁਪਏ ਵੀ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ
ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਐਸ ਡੀ ਐਮ ਡੇਰਾਬੱਸੀ ਸ੍ਰੀ ਹਿਮਾਂਸ਼ੂ ਗੁਪਤਾ, ਹਲਕਾ
ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਆਗੂ, ਪਿੰਡ ਵਾਸੀ, ਸਕੂਲੀ ਅਧਿਆਪਕ ਅਤੇ ਬੱਚੇ ਵੱਡੀ
ਗਿਣਤੀ ਵਿਚ ਹਾਜ਼ਰ ਸਨ।
Menu Footer Widget
SBP GROUP
Search This Blog
Total Pageviews
Tuesday, August 30, 2022
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵਲੋਂ ਪਿੰਡ ਨਾਭਾ ਸਾਹਿਬ ਵਿਖੇ ਸਰਕਾਰੀ ਸਕੂਲ ਦੇ ਵੱਡੇ ਹਾਲ ਦਾ ਉਦਘਾਟਨ
Subscribe to:
Post Comments (Atom)
Wikipedia
Search results

No comments:
Post a Comment