ਐਸ.ਏ.ਐਸ ਨਗਰ 30 ਅਗਸਤ : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ. ਨਗਰ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜਗਾਰ ਮੁਹੱਈਆ ਕਰਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ । ਜਿੱਥੇ ਬੇਰੁਜਗਾਰ ਪ੍ਰਾਰਥੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ. ਨਗਰ ਰਾਹੀਂ ਨੌਕਰੀ,ਸਵੈ—ਰੋਜਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਡੀ.ਬੀ.ਈ.ਈ ਮੋਹਾਲੀ ਵੱਲੋਂ ਰੀਤਿਕਾ ਵਰਮਾ ਦੀ ਸਿਲੈਕਸ਼ਨ ਹਾਈ ਪੁਆਇੰਟ ਆਊਟਸੋਰਸਿੰਗ ਮੇਨਲੀ ਕੰਪਨੀ ਵਿੱਚ ਕਰਵਾਈ ਗਈ ਹੈ ਜਿਸ ਦਾ ਸਲਾਨਾ ਪੈਕੇਜ 1.8 ਲੱਖ ਤੋਂ 2 ਲੱਖ ਪ੍ਰਤੀ ਸਾਲ ਹੈ।
ਉਨ੍ਹਾਂ
ਦੱਸਿਆ ਕਿ ਰੀਤਿਕਾ ਵਰਮਾ ਕੁਰਾਲੀ (ਮੋਹਾਲੀ) ਦੀ ਰਹਿਣ ਵਾਲੀ ਹੈ ਅਤੇ ਉਸਨੇ ਗ੍ਰੈਜੂਏਸਨ
ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ। ਉਸਨੂੰ ਨੌਕਰੀ ਦੀ ਤਲਾਸ਼ ਕਰਨ ਵਿੱਚ
ਬਹੁਤ ਦਿੱਕਤ ਆ ਰਹੀ ਸੀ। ਉਸਦੀ ਰਜਿਸਟ੍ਰੇਸ਼ਨ ਡੀ.ਬੀ.ਈ.ਈ., ਮੋਹਾਲੀ ਵਿਖੇ ਹੋਈ ਸੀ ਅਤੇ
ਉਸ ਨੂੰ 30 ਅਗਸਤ ਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਲਗਾਏ ਪਲੇਸਮੈਂਟ ਕੈਂਪ ਲਈ ਸੁਨੇਹਾ
ਭੇਜਿਆ ਗਿਆ । ਡੀ.ਬੀ.ਈ.ਈ ਮੌਹਾਲੀ ਵਿਖੇ ਆਉਣ ਤੇ ਉਸਦੀ ਮੁਲਾਕਾਤ ਪਲੇਸਮੈਂਟ ਅਫਸਰ ਨਾਲ
ਹੋਈ। ਰੀਤਿਕਾ ਵਰਮਾ ਨੂੰ ਉਸ ਦੀ ਪੜਾਈ ਅਤੇ ਕੋਰਸ ਅਨੁਸਾਰ, ਪਲੇਸਮੈਂਟ ਅਫਸਰ ਵੱਲੋਂ
ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈਕ ਕਰਕੇ ਹਾਈ ਪੁਆਇੰਟ ਆਊਟਸੋਰਸਿੰਗ ਮੇਨਲੀ ਕੰਪਨੀ
ਵਿੱਚ ਇੰਟਰਵਿਊ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਹਾਈ ਪੁਆਇੰਟ ਆਊਟਸੋਰਸਿੰਗ ਮੇਨਲੀ
ਕੰਪਨੀ ਵੱਲੋਂ ਇੰਟਰਵਿਊ ਤੋਂ ਬਾਅਦ ਰੀਤਿਕਾ ਵਰਮਾ ਨੂੰ ਮੌਕੇ ਤੇ ਹੀ ਬਤੌਰ ਮਾਰਕੀਟਿੰਗ
ਐਗਜੈਕਟਿਵ ਦੇ ਪ੍ਰੋਫਾਇਲ ਲਈ ਸਿਲੈਕਟ ਕਰ ਲਿਆ ਗਿਆ। ਸਿਲੈਕਸ਼ਨ ਤੋਂ ਬਾਅਦ ਰੀਤਿਕਾ ਵਰਮਾ
ਨੇ ਡੀ.ਬੀ.ਈ.ਈ ਮੋਹਾਲੀ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਨੌਕਰੀ ਦਿਵਾਉਣ
ਲਈ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਡੀ.ਬੀ.ਈ.ਈ
ਮੌਹਾਲੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ
ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।
No comments:
Post a Comment