*56 ਵਹੀਕਲਾਂ ਦੇ ਕੀਤੇ ਚਲਾਨ, 12 ਵਹੀਕਲ ਮੋਟਰ ਵਹੀਕਲ ਐਕਟ ਤਹਿਤ ਕੀਤੇ ਬੰਦ*
ਐਸ.ਏ.ਐਸ.ਨਗਰ 06 ਅਗਸਤ :
ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ
ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਸ੍ਰੀ
ਐਸ.ਐਸ.ਸ੍ਰੀਵਾਸਤਵਾ, ਆਈ.ਪੀ.ਐਸ. ਏਡੀਜੀਪੀ ਸਕਿਓਰਟੀ, ਪੰਜਾਬ ਦੀ ਨਿਗਰਾਨੀ ਹੇਠ ਸਮੁੱਚੇ
ਜਿਲਾ ਅੰਦਰ ਵੱਖ-ਵੱਖ ਥਾਵਾਂ ਤੇ ਜਿਗ-ਜੈਗ ਨਾਕਾਬੰਦੀ ਕਰਵਾ ਕੇ ਸ਼ੱਕੀ ਵਹੀਕਲਾਂ ਅਤੇ
ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਵਾਈ ਗਈ। ਇਹ ਨਾਕਾਬੰਦੀ ਸਮੁੱਚੇ ਜਿਲ੍ਹੇ ਦੇ
ਸਿਟੀ-ਸੀਲਿੰਗ ਪੁਆਇੰਟਾਂ ਤੇ ਕਰਵਾਈ ਗਈ। ਵਧੇਰੇ
ਜਾਣਕਾਰੀ ਦਿੰਦਿਆਂ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਟਰੈਫਿਕ
ਨਿਯਮਾਂ ਦੀ ਉਲੰਘਣਾ ਕਰਨ ਵਾਲੇ 56 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 12 ਵਹੀਕਲ ਮੋਟਰ
ਵਹੀਕਲ ਐਕਟ ਤਹਿਤ ਬੰਦ ਕੀਤੇ ਗਏ।
ਇਸ ਚੈਕਿੰਗ ਦੌਰਾਨ ਇੱਕ ਵਰਨਾ ਕਾਰ ਨੰਬਰ
ਸੀ.ਐਚ.-01-ਏ.ਐਚ-8293 ਵਿਚੋਂ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੁਹੱਲਾ ਅਗਵਾੜ
ਖੁਵਾਜਾ ਵਾਯੂ, ਜਿਲਾ ਲੁਧਿਆਣਾ ਅਤੇ ਰਾਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ
ਨੰਬਰ 884 ਲਾਲਾ ਲਾਜਪਤਰਾਏ ਰੋਡ, ਮੁਹੱਲਾ ਧਮਣ, ਜਗਰਾਉਂ ਪਾਸੋਂ ਵੱਖ-ਵੱਖ ਮਾਰਕਾ ਦੀਆਂ
30 ਪੇਟੀਆਂ ਸ਼ਰਾਬ ਜਿਸ ਤੇ ਫਾਰਸੇਲ ਇਨ ਚੰਡੀਗੜ੍ਹ ਓਨਲੀ ਲਿਖਿਆ ਹੈ, ਬ੍ਰਾਮਦ ਹੋਣ ਤੇ
ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 06.08.22 ਅ/ਧ 61,1,14 ਐਕਸਾਈਜ ਐਕਟ
ਥਾਣਾ ਫੇਸ-8 ਮੋਹਾਲੀ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
No comments:
Post a Comment