ਐਸ.ਏ.ਐਸ. ਨਗਰ, 12 ਜੂਨ : ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਐਸ.ਏ.ਐਸ. ਨਗਰ ਸ਼੍ਰੀ ਅਮਿਤ ਬੈਂਬੀ - ਪੀ.ਸੀ.ਐਸ ਦੀ ਪ੍ਰਧਾਨਗੀ ਹੇਠ ਅੱਜ ਮਿਤੀ 12 ਜੂਨ 2023 ਨੂੰ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਉੱਪ ਮੁੱਖ ਕਾਰਜਕਾਰੀ ਅਫਸਰ (ਜ਼ਿਲ੍ਹਾਂ ਪ੍ਰੀਸ਼ਦ), ਡੀ.ਡੀ.ਪੀ.ਓ., ਸਮੂਹ ਬੀ.ਡੀ.ਪੀ.ਓ. ਅਤੇ ਸਮੂਹ ਪੰਚਾਇਤ ਸਕੱਤਰਾਂ ਨਾਲ ਜ਼ਿਲੇ ਵਿੱਚ ਨਜਾਇਜ ਕਬਜਿਆਂ ਨੂੰ ਰੋਕਣ ਲਈ ਅਤੇ ਵਿਕਾਸ ਦੇ ਕੰਮਾਂ ਸਬੰਧੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਏ.ਡੀ.ਸੀ. ਦੁਆਰਾ ਪੰਚਾਇਤ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਕੰਪਨੀਆਂ/ਪ੍ਰਾਈਵੇਟ ਬੰਦਿਆਂ ਵੱਲੋਂ ਸ਼ਾਮਲਾਟ ਜਮੀਨ ਦੇ ਉੱਪਰ ਕੀਤੇ ਗਏ ਨਾਜਾਇਜ ਕਬਜਿਆਂ ਨੂੰ ਦੂਰ ਕਰਨ ਸਬੰਧੀ ਕੋਸ਼ਿਸ ਕੀਤੀ ਜਾਵੇ ਅਤੇ ਜੇਕਰ ਕੋਈ ਨਜਾਇਜ ਕਬਜਾ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਸਬੰਧੀ ਕਬਜਾ ਰੋਕਣ ਲਈ ਤਰੁੰਤ ਕਾਰਵਾਈ ਕੀਤੀ ਜਾਵੇ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਜਾਇਜ ਕਬਜਿਆਂ ਉੱਪਰ ਰੋਕ ਲਗਾਈ ਜਾ ਸਕੇ।
ਪੇਡੂ ਵਿਕਾਸ ਦੇ ਫੰਡਾ ਸਬੰਧੀ ਜੋ ਫੰਡ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਖਰਚ ਕੇ ਵਿਕਾਸ ਦੇ ਕੰਮ ਪੂਰੇ ਕਰਵਾਏ ਜਾਣ ਤਾਂ ਜੋ ਜ਼ਿਲ੍ਹਾਂ ਮੋਹਾਲੀ ਦੇ ਪਿੰਡਾ ਦੀ ਨੁਹਾਰ ਬਦਲੀ ਜਾ ਸਕੇ। ਇਸ ਦੇ ਨਾਲ ਹੀ ਸਖਤ ਹਦਾਇਤ ਕੀਤੀ ਕਿ ਪਿੰਡਾ ਦੇ ਆਡਿਟ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।
ਇਸ ਮੀਟਿੰਗ ਦੌਰਾਨ ਉੱਪ ਮੁੱਖ ਕਾਰਜਕਾਰੀ ਅਫਸਰ (ਜ਼ਿਲ੍ਹਾਂ ਪ੍ਰੀਸ਼ਦ) - ਸ਼੍ਰੀ ਰਣਜੀਤ ਸਿੰਘ, ਸੁਪਰਡੰਟ (ਜ਼ਿਲ੍ਹਾਂ ਪ੍ਰੀਸ਼ਦ) ਸ਼੍ਰੀ ਹਰਦੀਪ ਸਿੰਘ, ਡੀ.ਡੀ.ਪੀ.ਓ. ਸ਼੍ਰੀ ਅਮਰਿੰਦਰਪਾਲ ਸਿੰਘ ਚੌਹਾਨ ਅਤੇ ਸਮੂਹ ਬੀ.ਡੀ.ਓ. ਸਾਹਿਬਾਨ ਅਤੇ ਪੰਚਾਇਤ ਸਕੱਤਰਾਂ ਦੇ ਨਾਲ ਵੀ.ਡੀ.ਓ. ਮੀਟਿੰਗ ਵਿੱਚ ਹਾਜਰ ਹੋਏ।


No comments:
Post a Comment