ਐਸ.ਏ.ਐਸ.ਨਗਰ, 05 ਅਗਸਤ : ਮੁੱਖ ਖੇਤੀਬਾੜੀ ਅਫਸਰ ਸ੍ਰੀ ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਮੌਸਮ ਵਿੱਚ ਕਾਫੀ ਤਬਦੀਲੀ ਚੱਲਦੀ ਰਹੀ ਹੈ ਜਿਸ ਨਾਲ ਹਵਾ ਵਿੱਚ ਨਮੀ ਅਤੇ ਸਲਾਬਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਆਮ ਤੌਰ ਤੇ ਖੜ੍ਹਾ ਰਹਿ ਗਿਆ ਹੈ ਜਿਸ ਨਾਲ ਮਾਈਕਰੋ ਕਲਾਈਮਟ ਗੁੰਮਸਮਾ ਹੋਣ ਨਾਲ ਚਿੱਟੀ ਪਿੱਠ ਵਾਲਾ ਟਿੱਡਾ, ਭੂਰੀ ਪਿੱਠ ਵਾਲਾ ਟਿੱਡਾ ਜਾਂ ਲੋਕਲ ਭਾਸ਼ਾ ਵਿੱਚ ਕਾਲਾ/ਚਿੱਟਾ ਤੇਲਾ ਵੀ ਆਖਿਆ ਜਾਂਦਾ ਹੈ, ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਖੇਤ ਵਿੱਚ ਪਾਣੀ ਖੜ੍ਹੇ ਰਹਿ ਜਾਣ ਨਾਲ ਤਣਾ ਕਮਜੋਰ ਹੁੰਦਾ ਹੈ । ਕਮਜੋਰ ਤਣੇ ਵਿੱਚ ਇਹ ਕੀਟ ਅੰਡੇ ਦੇਣ ਵਿੱਚ ਸਮੱਰਥ ਬਣ ਜਾਂਦਾ ਹੈ ਜਿਸ ਨਾਲ ਇਸ ਕੀਟ ਦੀ ਗਿਣਤੀ ਬਹੁਤ ਹੀ ਵੱਧ ਜਾਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਦਾਣੇਦਾਰ ਦਵਾਈਆਂ ਜਾਂ ਸੰਥੈਟਿਕ ਪਾਇਰੀਥਰੋਇਡ ਜ਼ਹਿਰ ਜਿਵੇਂ ਫੈਥਰਿਨ, ਸਾਈਪਰਮੈਥਰਿਨ ਜਾਂ ਕੁਇਨਲਫਾਸ ਆਦਿ ਬੇਲੋੜੀ ਸਪਰੇਅ ਨਾਲ ਵੀ ਤਣਾ ਕਮਜੋਰ ਹੁੰਦਾ ਹੈ ਅਤੇ ਕੀਟ ਦੇ ਆਂਡਿਆ ਤੋਂ ਨਿਫ ਅਤੇ ਫਿਰ ਅਡੱਲਟ ਦੇ ਸਾਈਕਲ ਛੋਟਾ ਹੋ ਜਾਂਦਾ ਹੈ, ਜਿਸ ਨਾਲ ਕੀਟ ਜਲਦੀ ਅਡੱਲਟ ਹੋ ਕਿ ਬਹੁਤ ਸਾਰੇ ਅੰਡੇ ਦਿੰਦੇ ਹਨ। ਇਸ ਤਰ੍ਹਾਂ ਕੀਟਾਂ ਦੀ ਜਨ ਸੰਖਿਆ ਕਾਫੀ ਹੱਦ ਤੱਕ ਵੱਧ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਲਗਾਤਾਰ ਨਾ ਖੜ੍ਹਾ ਰਹਿਣ ਦਿੱਤਾ ਜਾਵੇ। ਖੇਤ ਨੂੰ ਸੁਕਾ ਕਿ ਹਵਾ ਲਗਾ ਕਿ ਫਿਰ ਪਾਣੀ ਲਗਾਇਆ ਜਾਵੇ ਅਤੇ ਦੋ ਤੋਂ ਤਿੰਨ ਇੰਚ ਤੋਂ ਜਿਆਦਾ ਪਾਣੀ ਨਾ ਖੜ੍ਹਾ ਕੀਤਾ ਜਾਵੇ ਇਸ ਸਰਵ ਪੱਖੀ ਕਿਰਿਆ ਨਾਲ ਕੁਦਰਤੀ ਤੌਰ ਤੇ ਕੀਟ ਦਾ ਹਮਲਾ ਖਾਸ ਤੌਰ ਤੇ ਤਣਾ ਛੇਦਕ ਸੁੰਡੀ ਜਾਂ ਤੇਲਾ/ਹਾਪਰ ਦਾ ਹਮਲਾ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਕਿਸਾਨ ਵੀਰ ਹਾਲੇ ਵੀ ਬਾਸਮਤੀ ਲਗਾ ਰਹੇ ਹਨ ਉਹ ਬਾਸਮਤੀ ਦੀ ਪੋਦ ਨੂੰ 600 ਗ੍ਰਾਮ ਟਰਾਈਕੋਗਰਮਾ 40 ਲਿਟਰ ਪਾਣੀ ਵਿੱਚ ਘੋਲ ਕਿ ਪਨੀਰੀ 6 ਤੋਂ 8 ਘੰਟੇ ਡੁਬੋ ਕੇ ਰੱਖਣ ਜਿਸ ਨਾਲ ਬਕਰਾਨੀ/ਝੰਡਾ ਰੋਗ ਬਾਸਮਤੀ ਵਿੱਚ ਨਹੀਂ ਆਵੇਗਾ। ਜੇਕਰ ਕੁਝ ਬੂਟਿਆਂ ਵਿੱਚ ਝੰਡਾ ਰੋਗ ਬਾਸਮਤੀ ਦੇ ਖੇਤਾਂ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਉਨ੍ਹਾਂ ਖੇਤਾਂ ਵਿੱਚ ਪ੍ਰਭਾਵਿਤ ਬੂਟਿਆਂ ਨੂੰ ਗਾਚੀ ਸਮੇਤ ਪੁੱਟ ਕੇ ਬਗੈਰ ਛੰਡੇ ਹੋਏ ਜਾਂ ਬਿਨਾਂ ਪਾਣੀ ਦੇ ਧੋਤੇ ਬੂਟਿਆਂ ਨੂੰ ਵੱਖਰੇ ਦੂਰ ਜ਼ਮੀਨ ਵਿੱਚ ਦਬਾ ਦਿੱਤਾ ਜਾਵੇ। ਝੰਡਾ ਰੋਗ ਕਿਸੇ ਵੀ ਹਾਲਤ ਵਿੱਚ ਬੀਜ ਸੋਧ ਅਤੇ ਪਨੀਰੀ ਸੋਧ ਤੋਂ ਬਾਅਦ ਕਿਸੇ ਦਵਾਈ ਉੱਲੀ ਨਾਸਕ ਨਾਲ ਰੋਕਥਾਮ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਨੇ ਕਿਸਾਨਾਂ ਇਹ ਵੀ ਅਪੀਲ ਕੀਤੀ ਕਿ ਇਸ ਰੋਗ ਵਾਸਤੇ ਕਿਸੇ ਵੀ ਉੱਲੀ ਨਾਸਕ ਦੀ ਸਪਰੇਅ ਕਰਕੇ ਆਪਣੇ ਪੈਸੇ ਦੀ ਬਰਬਾਦੀ ਨਾ ਕਰਨ।
No comments:
Post a Comment