ਐੱਸ ਏ ਐੱਸ ਨਗਰ 05 ਅਗਸਤ : ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਦਿੱਤੇ ਪ੍ਰੋਗਰਾਮ ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ
।
ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ ਕੰਚਨ ਸ਼ਰਮਾਂ ਨੇ ਦੱਸਿਆ ਕਿ ਇਹ ਦਿਵਸ ਇੰਡੀਅਨ ਸਾਇਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14 ਸੀ) ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਾਂਝੇ ਯਤਨਾਂ ਤਹਿਤ ਮਨਾਇਆ ਜਾਂਦਾ ਹੈ, ਉਹਨਾਂ ਦੱਸਿਆ ਕਿ ਇਸਨੂੰ ਮਨਾਉਣ ਦਾ ਮਕਸਦ ਸਮਾਜ ਵਿੱਚ ਵਾਪਰਦੀਆਂ ਸਾਈਬਰ ਘਟਨਾਵਾਂ ਸਬੰਧੀ ਜਾਗਰੂਕ ਕਰਨਾ ਹੁੰਦਾ ਹੈ। ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਂਟਰ ਆਈਸੀਟੀ ਜਸਵੀਰ ਕੌਰ ਨੇ ਦੱਸਿਆ ਕਿ ਇਸ ਮਹੀਨੇ ਦੀ ਗਤੀਵਿਧੀ 'ਸੁਰੱਖਿਅਤ ਆਨਲਾਈਨ ਅਤੇ ਸੁਰੱਖਿਅਤ ਲੈਣ-ਦੇਣ ਵਿੱਚ ਕੀ ਕਰਨਾ, ਕੀ ਨਹੀਂ ਕਰਨਾ' ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਜ਼ਰੀਏ ਆਮ ਜਨਤਾ ਤੱਕ ਇੰਟਰਨੈੱਟ ਦੀਆਂ ਲਾਭਦਾਇਕ ਸੂਚਨਾਵਾਂ ਪ੍ਰਦਾਨ ਕਰਨਾ ਹੈ। ਉਹਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਵਿਦਿਆਰਥੀਆਂ ਦੁਆਰਾ ਭਾਸ਼ਣ, ਵਿਚਾਰ ਚਰਚਾ ਅਤੇ ਪੋਸਟਰ ਬਣਾਉਣ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ। ਇਹਨਾਂ ਗਤੀਵਿਧੀਆਂ ਨੂੰ ਬੀਐੱਮ ਕੰਪਿਊਟਰ ਸਿੱਖਿਆ ਅਤੇ ਕੰਪਿਊਟਰ ਟੀਚਰਜ਼ ਦੇ ਸਹਿਯੋਗ ਨਾਲ਼ ਨੇਪਰੇ ਚਾੜ੍ਹਿਆ ਗਿਆ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਸਕੂਲਾਂ ਵੱਲੋਂ ਇਸ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਪੋਸਟਰ ਵੀਡੀਓਜ਼ ਆਪੋ ਆਪਣੇ ਸਕੂਲਾਂ ਦੇ ਸੋਸ਼ਲ ਮੀਡੀਆ ਨੈੱਟਵਰਕ ਤੇ ਪਾਏ ਜਾਂਦੇ ਰਹੇ।
No comments:
Post a Comment