ਐਸ.ਏ.ਐਸ ਨਗਰ 20 ਅਗਸਤ : ਜ਼ਿਲ੍ਹੇ
ਵਿੱਚ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਨਿਯੁਕਤ
ਕੀਤੇ ਈਟੀਟੀ ਅਧਿਆਪਕਾਂ ਦਾ ਸਿਖਲਾਈ ਕੈਂਪ ਸਫ਼ਲਤਾ ਪੂਰਵਕ ਸੰਪੰਨ ਹੋਇਆ। ਜਾਣਕਾਰੀ
ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸੁਸ਼ੀਲ ਨਾਥ ਨੇ ਦੱਸਿਆ ਸਕੂਲ ਸਿੱਖਿਆ ਵਿਭਾਗ
ਪੰਜਾਬ ਦੀਆਂ ਹਦਾਇਤਾਂ ਅਨੁਸਾਰ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਨਵ-ਨਿਯੁਕਤ ਈਟੀਟੀ ਅਧਿਆਪਕਾਂ ਨੂੰ ਤਿੰਨ ਦਿਨਾਂ ਦੀ ਸਿਖਲਾਈ ਲਈ ਜ਼ਿਲ੍ਹਾ ਪੱਧਰੀ
ਸਿਖਲਾਈ ਕੈਂਪ ਲਾਲੜੂ ਪਿੰਡ, ਡੇਰਾਬੱਸੀ ਅਤੇ ਬਨੂੰੜ ਵਿਖੇ ਤਿੰਨ ਥਾਵਾਂ ਤੇ ਚਲਾਏ ਜਾ
ਰਹੇ ਹਨ। ਅੱਜ ਦੂਜੇ ਬੈਚ ਦੇ ਆਖ਼ਰੀ ਦਿਨ ਅਧਿਆਪਕਾਂ ਨੇ ਸਫ਼ਲਤਾ ਪੂਰਵਕ ਆਪਣੀ ਸਿਖਲਾਈ
ਪ੍ਰਾਪਤ ਕੀਤੀ।
ਜਾਣਕਾਰੀ
ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸੁਰਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ
ਕੈਂਪਾਂ ਦੌਰਾਨ ਅਧਿਆਪਕਾਂ ਨੂੰ ਵਿਭਾਗ ਦੁਆਰਾ ਚਲਾਏ ਜਾਂਦੇ ਪ੍ਰੌਜੈਕਟਸ ਅਤੇ
ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ
ਜ਼ਿਲ੍ਹੇ ਦੇ ਵੱਖ ਵੱਖ ਕੈਂਪਾਂ ਤੇ ਦੌਰਾ ਕਰਨ ਦੌਰਾਨ ਦੇਖਿਆ ਕਿ ਅਧਿਆਪਕਾਂ ਵਿੱਚ ਬਹੁਤ
ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ।
ਜ਼ਿਲ੍ਹਾ
ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵਰਿੰਦਰ ਪਾਲ ਸਿੰਘ
ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਨੇ ਸਕੂਲਾਂ ਵਿੱਚ ਬਿਲਡਿੰਗ ਦੀ ਉਸਾਰੀ,ਮੁਰੰਮਤ ਅਤੇ
ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ । ਆਈ ਈ ਆਰ ਟੀ ਅਮਨਦੀਪ ਕੌਰ ਨੇ ਖ਼ਾਸ ਜ਼ਰੂਰਤਾਂ
ਵਾਲੇ ਬੱਚਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜ਼ਿਲ੍ਹਾ ਕੋਆਰਡੀਨੇਟਰ ਪਪਪਪ
ਖੁਸ਼ਪ੍ਰੀਤ ਸਿੰਘ ਨੇ ਵਿਭਾਗ ਵਿੱਚ ਚਲਾਏ ਜਾ ਰਹੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'
ਮੁਹਿੰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਨ੍ਹਾਂ
ਕੈਂਪਾਂ ਵਿੱਚ ਰਿਸੋਰਸ ਪਰਸਨਸ ਗੁਰਪ੍ਰੀਤ ਸਿੰਘ, ਗਗਨ ਮੌਂਗਾ, ਅਰਵਿੰਦਰ ਕੌਰ, ਪੂਜਾ,
ਸੁਖਵੰਤ ਕੌਰ ਅਤੇ ਗੁਰੇਕ ਸਿੰਘ (ਸਾਰੇ ਬੀਐਮਟੀ) ਨੇ ਅਧਿਆਪਕਾਂ ਨੂੰ ਬਹੁਤ ਹੀ ਵਧੀਆ ਢੰਗ
ਨਾਲ ਸਿਖਲਾਈ ਦਿੱਤੀ ।
No comments:
Post a Comment