SBP GROUP

SBP GROUP

Search This Blog

Total Pageviews

ਨਾਮੀ ਵਪਾਰੀਆਂ ਨੂੰ ਧਮਕੀ ਅਤੇ ਫਿਰੌਤੀ ਮੰਗਣ ਵਾਲਾ ਕੀਤਾ ਗ੍ਰਿਫਤਾਰ

6 ਪਿਸਟਲ 1 ਰਿਵਾਲਵਰ, 25 ਜਿੰਦਾ ਕਾਰਤੂਸ , 1 ਐਕਟਿਵਾ ਕੀਤੀ ਬਰਾਮਦ
 
ਐਸ.ਏ.ਐਸ ਨਗਰ 11 ਅਗਸਤ :  
ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੈਂਗਸਟਰ ਅਸ਼ਵਨੀ ਕੁਮਾਰ ਉੱਰਫ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਖਿਦਰਾਬਾਦ ਥਾਣਾ ਭਿਓਵਾ ਜ਼ਿਲ੍ਹਾ ਕੁਰੂਕਸ਼ੇਤਰਾ ਹਰਿਆਣਾ ਨੂੰ ਮੁੱਕਦਮਾ ਨੰਬਰ 278 ਮਿਤੀ 11-06-2022 ਅ/ਧ 379 IPC & 25 Arms Act ਥਾਣਾ ਸੋਹਾਣਾ ਵਿੱਚ ਗ੍ਰਿਫਤਾਰ ਕੀਤਾ ਸੀ। ਜੋ ਅਸ਼ਵਨੀ ਕੁਮਾਰ ਆਪਣੇ ਸਾਥੀ ਪ੍ਰਸ਼ਾਤ ਹਿੰਦਰਵ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਹਾਸ਼ੂਪੁਰ ਜ਼ਿਲ੍ਹਾ ਹਾਪੁਰ ਯੂ.ਪੀ. ਨਾਲ ਮਿਲ ਕੇ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਨਾਮੀ ਵਪਾਰੀਆ ਨੂੰ ਧਮਕੀਆ ਦੇ ਕੇ ਉਹਨਾ ਪਾਸੋ ਫਿਰੋਤੀ ਦੀ ਮੰਗ ਕਰਦੇ ਸਨ। ਦੋਸ਼ੀ ਅਸ਼ਵਨੀ ਕੁਮਾਰ ਉੱਰਫ ਸਰਪੰਚ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਮਾਹ ਮਾਰਚ 2022 ਵਿੱਚ ਹੋਟਲ G Regency ਜੀਰਕਪੁਰ ਅਤੇ ਹੋਟਲ Brew Bros ਮੋਹਾਲੀ ਵਿਖੇ ਆਪਣੇ ਸਾਥੀ ਪ੍ਰਸ਼ਾਤ ਹਿੰਦਰਵ ਨਾਲ ਮਿਲ ਕੇ ਦੋਨੋ ਹੋਟਲਾ ਤੇ ਫਾਇਰਿੰਗ ਕਰਕੇ ਫਿਰੋਤੀ ਦੀ ਮੰਗ ਕੀਤੀ ਸੀ। ਦੋਸ਼ੀ ਅਸ਼ਵਨੀ ਕੁਮਾਰ ਉੱਰਫ ਸਰਪੰਚ ਪੰਜਾਬ ਵਿੱਚ ਵੱਖ ਵੱਖ ਗੈਂਗਸਟਰਾਂ ਨੂੰ ਅਸਲਾ ਐਮੂਨੀਸ਼ਨ ਸਪਲਾਈ ਕਰਦਾ ਸੀ। ਜਿਸ ਪਾਸੋ ਪਿਛਲੇ ਇੱਕ ਸਾਲ ਤੋ ਹੁਣ ਤੱਕ ਕੁੱਲ 21 ਗੈਰਕਾਨੂੰਨੀ ਹਥਿਆਰ ਰਿਕਵਰ ਕੀਤੇ ਜਾ ਚੁੱਕੇ ਹਨ।


ਮੁੱਕਦਮਾ ਨੰਬਰ 118 ਮਿਤੀ 12-03-2022 ਅ/ਧ 386,427,506,34,120-B IPC & 25 Arms Act ਅਤੇ 61  I.T. Act ਥਾਣਾ ਸੋਹਾਣਾ, ਮੋਹਾਲੀ
ਗ੍ਰਿਫਤਾਰ ਦੋਸ਼ੀ :- ਅਸ਼ਵਨੀ ਕੁਮਾਰ ਉੱਰਫ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਖਿਦਰਾਬਾਦ ਥਾਣਾ ਭਿਓਵਾ ਜ਼ਿਲ੍ਹਾ ਕੁਰੂਕਸ਼ੇਤਰਾ ਹਰਿਆਣਾ
ਬ੍ਰਾਮਦਗੀ:- 1) 1 ਪਿਸਟਲ 30 ਬੋਰ ਸਮੇਤ 5 ਜਿੰਦਾ ਕਾਰਤੂਸ
    2) 4 ਪਿਸਟਲ 32 ਬੋਰ ਸਮੇਤ 7 ਜਿੰਦਾ ਕਾਰਤੂਸ
    3) 1 ਰਿਵਾਲਵਰ .22 ਬੋਰ ਸਮੇਤ 10 ਜਿੰਦਾ ਕਾਰਤੂਸ
    4) 1 ਪਿਸਟਲ 315 ਬੋਰ ਦੇਸੀ ਸਮੇਤ 3 ਜਿੰਦਾ ਕਾਰਤੂਸ
            5) ਇੱਕ ਐਕਟੀਵਾ ਨੰਬਰੀ PB65-X-9189 (ਜੋ ਕਿ ਦੁਰਗਾ ਪ੍ਰਸ਼ਾਦ ਪੁੱਤਰ ਸ਼ਿਵ ਕੁਮਾਰ ਪ੍ਰਜਾਪਤੀ ਵਾਸੀ # 44, ਕੁਸ਼ਾਲ ਇੰਨਕਲੇਵ, ਜੀਰਕਪੁਰ, ਮੋਹਾਲੀ ਦੇ ਨਾਮ ਤੇ ਰਜਿ: ਹੈ)
(ਹੋਟਲ G Regency ਜੀਰਕਪੁਰ ਦੀ ਵਾਰਦਾਤ ਵਿੱਚ ਵਰਤੀ ਗਈ)
            6) ਇੱਕ ਹੁੱਡੀ ਰੰਗ ਪੀਲਾ ਅਤੇ ਪੈਂਟ ਜੀਨ (ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ)
ਕ੍ਰਿਮੀਨਲ ਹਿਸਟਰੀ :
 
1) ਅਸ਼ਵਨੀ ਕੁਮਾਰ ਉੱਰਫ ਸਰਪੰਚ
o ਮੁ:ਨੰ. 115 ਮਿਤੀ 26-07-2021 ਅ/ਧ 25 ਅਸਲਾ ਐਕਟ, ਥਾਣਾ ਗੜਸ਼ੰਕਰ, ਹੁਸ਼ਿਆਰਪੁਰ
o ਮੁ:ਨੰ 66/22 ਅ/ਧ 386,353,34 ਭ:ਦ:, 25 ਅਸਲਾ ਐਕਟ, ਥਾਣਾ ਸ਼ਪੈਸ਼ਲ ਸੈੱਲ ਦਿੱਲੀ

2) ਪ੍ਰਸ਼ਾਤ ਹਿੰਦਰਵ
o ਮੁ:ਨੰ. 423 ਮਿਤੀ 24-11-2018 ਅ/ਧ 302,307.120ਬੀ ਭ:ਦ: ਥਾਣਾ ਅੰਬਾਲਾ ਸਿਟੀ, ਹਰਿਆਣਾ
o ਮੁ:ਨੰ 019 ਮਿਤੀ 03-02-2019 ਅ/ਧ 392,307,148,149 IPC , 25 Arms Act ਥਾਣਾ ਤ੍ਰਿਪੜੀ, ਪਟਿਆਲਾ

ਪੁੱਛਗਿੱਛ ਦੋਰਾਨ ਦੋਸ਼ੀਆ ਪਾਸੋ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ੀ ਪ੍ਰਸ਼ਾਤ ਹਿੰਦਰਵ ਮੋਜੂਦਾ ਸਮੇਂ ਮੰਡੋਲੀ ਜੇਲ, ਦਿੱਲੀ ਵਿਖੇ ਬੰਦ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

No comments:


Wikipedia

Search results

Powered By Blogger