SBP GROUP

SBP GROUP

Search This Blog

Total Pageviews

ਕਿਸਾਨ ਫਸਲ ਤੇ ਬੇਤਹਾਸ਼ਾ ਕੀਟਨਾਸ਼ਕ ਤੇ ਉਲੀਨਾਸ਼ਕਾਂ ਦੀ ਸਪਰੇਅ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ : ਮੁੱਖ ਖੇਤੀਬਾੜੀ ਅਫਸਰ

ਐਸ.ਏ.ਐਸ ਨਗਰ 11 ਅਗਸਤ : ਇਸ ਸਾਲ ਕਣਕ ਦੀ ਘੱਟ ਪੈਦਾਵਾਰ ਦਾ ਨੁਕਸਾਨ ਕਿਸਾਨ ਪਹਿਲਾਂ ਹੀ ਝੇਲ ਚੁੱਕੇ ਹਨ ਅਤੇ ਇੱਕ ਹੋਰ ਝੋਨੇ ਵਿੱਚ ਨਵੀਂ ਔਂਕੜ ਜਲਵਾਯੂ ਦੇ ਅਚਾਨਕ ਬਦਲਾਅ ਨਾਲ ਪੇਸ਼ ਆ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ  ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਨਾ ਸਿਰਫ ਪੰਜਾਬ ਦੇ ਕੁੱਝ ਜਿਲ੍ਹਿਆਂ ਬਲਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਵਿੱਚ ਵੀ ਝੋਨੇ ਦੀ ਖੜੀ ਫਸਲ ਵਿੱਚ ਕੁੱਝ ਬੂਟੇ ਮੱਧਰੇ ਰਹਿ ਗਏ ਹਨ ਅਤੇ ਉਹਨਾਂ ਵਿੱਚ ਫੋਟ ਵੀ ਘੱਟ ਹੋਈ ਹੈ ਅਤੇ ਮਰ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਬੇਤਹਾਸ਼ਾ ਕੀਟਨਾਸ਼ਕ ਅਤੇ ਉਲੀਨਾਸ਼ਕਾਂ ਦੀ ਸਪਰੇਅ ਕਰਕੇ ਪੈਸੇ ਦੀ ਬਰਬਾਦੀ ਨਾ ਕਰਨ ।




ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਹੇਜਾ ਨੇ ਦੱਸਿਆ ਕਿ ਲਗਾਤਾਰ ਖੇਤਾਂ ਦਾ ਮੁਆਇਨਾ ਕਰਕੇ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ ਨਗਰ ਦੀ ਟੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਹੈ ਅਤੇ ਬੂਟਿਆਂ ਦੀ ਮਾੜੀ ਹਾਲਤ ਸਬੰਧੀ ਸਾਇੰਸਦਾਨਾਂ ਵੱਲੋਂ ਖੋਜ ਕਰਕੇ ਛੇਤੀ ਹੀ ਇਸ ਸਬੰਧੀ ਐਡਵਾਇਜਰੀ ਜਾਰੀ ਕਰ ਦਿੱਤੀ ਜਾਵੇਗੀ।  ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਫੋਟ ਵਿੱਚ ਵਾਧਾ ਕਰਨ ਲਈ ਬਿਨਾਂ ਸਿਫਾਰਸ਼ ਕੀਤੇ ਮਿਕਸਚਰਾਂ ਜਾਂ ਉੱਲੀਨਾਸ਼ਕਾਂ ਦੀ ਸਪਰੇਅ ਕਰਕੇ ਆਰਥਿਕ ਨੁਕਸਾਨ ਨਾ ਕਰਨ, ਇਹਨਾਂ ਪੈਸਟੀਸਾਈਡਜ਼ ਨਾਲ ਕਿਸੇ ਤਰ੍ਰਾਂ ਵੀ ਫੋਟ ਵਿੱਚ ਵਾਧਾ ਨਹੀ ਹੋਵੇਗਾ ਅਤੇ ਵਾਤਾਵਰਨ ਵੀ ਦੂਸ਼ਿਤ ਹੋਵੇਗਾ।

ਉਨ੍ਹਾਂ ਕਿਹਾ ਕਿਸਾਨਾਂ ਵੱਲੋਂ ਆਪਣੀ ਮਰਜੀ ਤੇ ਫਟੇਰਾ, ਫਿਪਰੋਨਿਲ, ਬਵਿਸਟਿਨ ਅਤੇ ਕਲੋਰੋਪਾਈਰੀਫੋਸ ਦੀ ਸਪਰੇਅ ਕੀਤੀ ਜਾ ਰਹੀ ਹੈ ਅਤੇ ਉਸ ਨਾਲ ਕਿਸੇ ਤਰ੍ਰਾਂ ਦਾ ਵੀ ਬਚਾਅ ਨਹੀ ਹੋ ਰਿਹਾ ਹੈ ਇਸ ਲਈ ਇਸ ਸਮੇਂ ਸਿਰਫ ਤੇ ਸਿਰਫ ਬਾਰਿਸ਼ਾਂ ਵੱਧ ਪੈਣ ਨਾਲ ਛੋਟੇ ਤੱਤਾਂ ਦੀ ਘਾਟ ਵੇਖਣ ਵਿੱਚ ਆ ਰਹੀ ਹੈ। ਖਾਸ ਤੌਰ ਤੇ ਪੱਤੇ ਜੰਗਾਲੇ ਹਨ ਜਾਂ ਨਵੇਂ ਪੱਤੇ ਪੀਲੇ ਹੋ ਰਹੇ ਹਨ, ਇਹ ਕ੍ਰਮਵਾਰ ਜਿੰਕ ਅਤੇ ਲੋਹੇ ਦੀ ਘਾਟ ਦੇ ਕਾਰਣ ਹੈ। ਇਸਲਈ ਅੱਧਾ ਕਿਲੋ ਜਿੰਕ ਸਲਫੇਟ, ਮੋਨੋਹਾਈਡ੍ਰੈਟ ਅਤੇ ਢਾਈ ਕਿਲੋ ਯੁਰੀਆ ਡੇਢ ਸੋ ਲਿਟਰ ਪਾਣੀ ਦੇ ਘੋਲ ਵਿੱਚ ਮਿਲਾ ਕੇ ਸਪਰੇ ਕਰਨ ਇਸ ਨਾਲ ਬੁਟਿਆਂ ਵਿੱਚ ਤਨਾਅ ਘਟੇਗਾ ਅਤੇ ਝੋਨੇ ਦੇ ਬੂਟੇ ਮੁੜ ਸੁਰਜੀਤ ਹੋ ਜਾਣਗੇ। ਪੰਜਾਬ ਖੇਤੀਬਾੜੀ ਯੁਨੀਵਰਸਿਟੀ ਨੂੰ ਪ੍ਰਭਾਵਿਤ ਬੂਟਿਆ ਦੇ ਸੈਂਪਲ ਗਾਚੀ ਸਮੇਤ ਭੇਜੇ ਜਾ ਚੁੱਕੇ ਹਨ। ਗਾਚੀ ਵਿੱਚ ਧਾਗੇ ਵਰਗਾ ਲਾਲ ਗੰਡੋਏ ਰੂਪੀ ਕੀਟ ਪਾਇਆ ਗਿਆ ਹੈ। ਜਿਸ ਦਾ ਯੁਨਿਵਰਸਿਟੀ ਦੇ ਸਾਇੰਸਦਾਨਾਂ ਵੱਲੋ ਬਾਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ  ਇਕ ਦੋ ਦਿਨਾਂ ਅੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਉਪਰੰਤ ਐਡਵਾਈਜਰੀ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ। ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਤਨਾਛੇਦਕ ਸੁੰਡੀ ਕਿਤੇ ਨਹੀ ਪਾਈ ਗਈ ਅਤੇ ਇੱਕਾ ਦੁੱਕਾ ਸੁੰਢੀ ਨੂੰ ਵੇਖ ਕੇ ਸਪਰੇਅ ਨਾ ਕੀਤੀ ਜਾਵੇ, ਕਿਉਕਿ ਇਸ ਸਮੇਂ ਹੋਰ ਸ਼ਾਖਾ ਫੁੱਟ ਜਾਵੇਗੀ ਅਤੇ ਕਿਸੇ ਤਰਾਂ ਦਾ ਆਰਥਿਕ ਨੁਕਸਾਨ ਨਹੀ ਹੋਵੇਗਾ। ਇਸ ਤੋਂ ਇਲਾਵਾ ਪੱਤਾ ਲਪੇਟ ਸੁੰਢੀ ਦਾ ਵੀ ਕਿਤੇ ਹਮਲਾ ਵੇਖਣ ਨੂੰ ਨਹੀ ਪਾਇਆ ਗਿਆ ਅਤੇ ਜੇਕਰ ਕਿਤੇ ਇੱਕਾ ਦੁੱਕਾ ਅਜਿਹਾ ਕੀਟ ਵੀ ਵੇਖਣ ਨੂੰ ਆਵੇ ਤਾਂ ਇਹ ਕੀਟ ਦਾ ਹਮਲਾ ਵੀ ਕੁਦਰਤੀ ਤੌਰ ਤੇ ਬਾਰਿਸਾਂ ਪੈਣ ਨਾਲ ਹੱਟ ਜਾਵੇਗਾ। ਉਨ੍ਹਾਂ ਕਿਹਾ ਡੀਲਰਾਂ ਦੇ ਆਖੇ ਜਾ ਦੇਖਾ ਦੇਖੀ ਕੋਈ ਵੀ ਮਹਿੰਗੇ ਜਹਿਰ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਨਾਲ ਜਰੂਰ ਰਾਬਤਾ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਟਨਾਸ਼ਕ ਵਿਕਰੇਤਾਵਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਬਿਨਾਂ ਸਿਫਾਰਸ਼ ਦੇ ਕੋਈ ਵੀ ਦਵਾਈ, ਟਾਨਿਕ, ਸਟਿੱਕਰ ਜਾਂ ਛੋਟੇ ਤੱਤਾਂ ਦੇ ਮਿਕਚਰ ਆਦਿ ਆਪਣੇ ਮੁਨਾਫੇ ਲਈ ਬੇਲੋੜੇ ਕਿਸਾਨਾਂ ਨੂੰ ਨਾ ਦਿੱਤੇ ਜਾਣ। ਇਸ ਤੋਂ ਇਲਾਵਾਂ ਡੀਲਰਾਂ ਨੂੰ ਇਹ ਵੀ ਤਾੜਨਾ ਕੀਤੀ ਗਈ ਕਿ ਕਿਸੇ ਖਾਦ ਨਾਲ ਹੋਰ ਕੋਈ ਸਮਗਰੀ ਅਟੈਚ ਕਰਕੇ ਨਾ ਦਿੱਤੀ ਜਾਵੇ। ਅਜਿਹੀ ਸੂਚਨਾ ਮਿਲਣ ਤੇ ਡੀਲਰ ਵਿਰੁੱਧ ਇੰਨਸੇਕਟਿਸਾਈਡ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:


Wikipedia

Search results

Powered By Blogger