ਐਸ.ਏ.ਐਸ ਨਗਰ 05 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਬਾਸਮਤੀ ਚੌਲਾ ਦੀ ਬਰਾਮਦ ਵਿੱਚ ਰੁਕਾਵਟ ਪਾਉਣ ਵਾਲੇ 10 ਕੀਟਨਾਸ਼ਕ ਦੀ ਵਿਕਰੀ ਉਤੇ ਪਾਬੰਦੀ ਲਗਾਈ ਹੋਈ ਹੈ ਤਾਂ ਜੋ ਬਾਸਮਤੀ ਚੌਲਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਦੂਜੇ ਦੇਸ਼ਾਂ ਨੂੰ ਬਰਾਮਦ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਮਾਜਰੀ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਵੱਲੋ ਪੁੱਛਿਆ ਜਾ ਰਿਹਾ ਸੀ ਕਿ ਇਹ ਪਾਬੰਦੀਸ਼ੁਦਾ ਕੀਟਨਾਸ਼ਕ ਦੇ ਬਦਲਵੇ ਰਸਾਇਣਾਂ ਬਾਰੇ ਦੱਸਿਆ ਜਾਵੇ।
ਮਾਰਕਿਟ ਕਮੇਟੀ ਕੁਰਾਲੀ ਵਿੱਚ ਕੀਟਨਾਸ਼ਕ ਡੀਲਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ 10 ਕੀਟਨਾਸ਼ਕ ਦੀ ਵਿਕਰੀ ਤੇ ਪਾਬੰਦੀ ਹੋਣ ਕਾਰਨ ਡੀਲਰ ਕਿਸਾਨਾਂ ਨੂੰ ਹੋਰ ਕਿਹੜੀਆਂ ਰਸਾਇਣਾਂ ਦੀ ਵਰਤੋਂ ਕਰਵਾ ਸਕਦੇ ਹਨ। ਜਿਵੇਂ ਇਹ 10 ਪਾਬੰਦੀਸ਼ੁਦਾ ਕੀਟਨਾਸ਼ਕ ਦੇ ਬਦਲਵੇ ਰਸਾਇਣਾਂ ਵਿੱਚ ਪੱਤੇ ਲਪੇਟ ਸੁੰਡੀ ਅਤੇ ਤਣੇ ਦੇ ਗੜੂੰਏ ਵਾਸਤੇ ਕਲੋਰਪਾਈਰੀਫਾਸ, ਐਮੀਫੇਟ,ਥਾਇਆਮਿਥੌਕਸਮ, ਮੈਥਾਮਾਈਡੋਫੋਸ,ਪਰੋਫੈਨੋਫੋਸ ਦੀ ਬਜਾਏ ਕੋਰਾਜ਼ਨ, ਫੇਮ,ਟਾਕੂਮੀ,ਫਰਟੇਰਾਂ,ਰੀਜੈਂਟ ਅਤੇ ਏਕਾਲਕਸ ਵਿਚੋਂ ਕਿਸੇ ਇਕ ਰਸਾਇਣ ਦੀ ਵਰਤੋਂ ਕਰਵਾਈ ਜਾਵੇ।
ਇਸ ਤੋ ਇਲਾਵਾ ਬੂਟਿਆ ਦੇ ਟਿੱਡਿਆਂ ਲਈ ਬੁਪਰੋਫੇਜਿਨ ਦੀ ਬਜਾਏ ਉਸ਼ੀਨ/ਟੋਕਨ, ਚੈਂਸ ਅਤੇ ਏਕਾਲਕਸ ਦੀ ਵਰਤੋਂ ਕਰਵਾਈ ਜਾਵੇ। ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਲਈ ਪ੍ਰੋਪੀਕੋਨਾਜ਼ੋਲ ਦੀ ਬਜਾਏ ਪਲਸਰ, ਐਪਿਕ,ਐਮੀਸਟਾਰ ਟੌਪ, ਫੋਲੀਕਰ ਅਤੇ ਨਟੀਵੋ ਵਿੱਚੋ ਕੋਈ ਇਕ ਦੀ ਸਪਰੇਅ ਕਰਵਾਈ ਜਾਵੇ।ਇਸੇ ਤਰਾਂ ਝੋਨੇ ਦੇ ਭੂਰੜ ਰੋਗ ਲਈ ਟਰਾਈਸਾਈਕਲਾਜੋਲ, ਆਈਸੋਪਰੋਥੀੳਲੈਸ ਦੀ ਥਾਂ ਤੇ ਐਮੀਸਟਾਰ ਟੌਪ ਜਾਂ ਇੰਡੋਫਿਲ ਜੈਂਡ 78 ਦੀ ਵਰਤੋਂ ਕੀਤੀ ਜਾਵੇ।ਝੋਨੇ ਦੇ ਬੀਜ ਨੂੰ ਸੋਧਣ ਲਈ ਕਾਰਬੈਂਡਾਜਿਪ ਦੀ ਬਜਾਏ ਟਰਾਈਕੋਡਰਾਮਾ ਹਾਰਜੀਐਨਮ 15 ਗ੍ਰਾਮ/ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧਣ ਸਮੇਂ ਵਰਤੋਂ ਕਰਨ ਲਈ ਕਿਸਾਨਾਂ ਨੂੰ ਦੱਸਿਆ ਜਾਵੇ।
ਇਸ ਮੌਕੇ ਦਲਜੀਤ ਸਿੰਘ, ਸੁਭਾਸ਼ ਚੰਦਰ, ਰੋਹਿਤ ਵਰਮਾ,ਗੋਗਾ,ਗੋਗੀ,ਕੁਲਵਿੰਦਰ, ਸਾਬਰ, ਸਾਕੀਲ,ਵਿਮਲ ਰਾਏ,ਵਿਪਨ ਬਾਂਸਲ, ਵਿਭਾਗ ਦੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ ਅਤੇ ਸਵਿੰਦਰ ਕੁਮਾਰ ਏ.ਟੀ.ਐਮ ਹਾਜ਼ਰ ਸਨ।
No comments:
Post a Comment