ਮੋਹਾਲੀ,05 ਸਤੰਬਰ : ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈ ਕੇ ਬਣੀ ਹੈ, ਵੱਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਤਹਿਤ ਫਾਊਂਡੇਸ਼ਨ ਵੱਲੋਂ 12 ਸਤੰਬਰ 2022 ਨੂੰ ਲੱਖਾਂ ਪੌਦੇ ਲਗਾਏ ਜਾਣਗੇ . ਮੁਹਿੰਮ ਵਿੱਚ ਰਿਕੋਗਨਾਇਜ਼ਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ) ਦੇ ਮੈਂਬਰ ਸਕੂਲ ਵੀ ਹਿੱਸਾ ਲੈਣਗੇ। ਮੁਹਿੰਮ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀ ਇੱਕ—ਇੱਕ ਪੌਦਾ ਲਗਾਉਣਗੇ ਅਤੇ ਉਸ ਦੀ ਸੰਭਾਲ ਕਰਨਗੇ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਭਾਗ ਲੈਣਗੇ। 11 ਸਤੰਬਰ ਦਿਨ ਐਤਵਾਰ ਨੂੰ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨਪਸੰਦ ਜਗ੍ਹਾਂ ਉਪਰ ਇੱਕ ਪੌਦਾ ਲਗਾਉਣਗੇ ਜਿਸ ਦੀ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ।
12 ਸਤੰਬਰ ਨੂੰ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਸਟਾਫ ਨਾਲ ਮਿਲ ਕੇ ਵੱਖ ਵੱਖ ਥਾਵਾਂ ਉੱਪਰ ਪੌਦੇ ਲਗਾਉਣਗੇ। ਇਸ ਵਿਸ਼ਵ ਰਿਕਾਰਡ ਬਣਾਏ ਜਾਣ ਦੀ ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੰਡੇ ਜਾਣਗੇ ਜਿਹਨਾਂ ਦਾ ਜ਼ਿਕਰ ਉਹਨਾਂ ਦੇ ਰਿਪੋਰਟ ਕਾਰਡ ਵਿੱਚ ਹੋਵੇਗਾ। ਇਹ ਪੌਦੇ ਪੰਚਾਇਤੀ ਜਮੀਨਾਂ, ਸੜਕਾਂ ਦੇ ਆਸੇ ਪਾਸੇ, ਪਾਰਕਾਂ ਅਤੇ ਸੰਸਥਾਵਾਂ ਵਿੱਚ ਉਹਨਾਂ ਦੀ ਆਗਿਆ ਲੈ ਕੇ ਲਗਾਏ ਜਾਣਗੇ। ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਵਿੱਚ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਬਣਾਏ ਜਾਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ—ਨਾਲ ਉਹਨਾਂ ਦੇ ਮਾਤਾ—ਪਿਤਾ ਅਤੇ ਸਟਾਫ ਵੀ ਮਿਸ਼ਨ ਹਰਿਆਲੀ—2022 ਵਿੱਚ ਦਿਲਚਸਪੀ ਦਿਖਾ ਰਹੇ ਹਨ, ਗੁਰਮੁੱਖ ਸਿੰਘ, ਜਨਰਲ ਸਕੱਤਰ , ਡੀ.ਐਸ ਪਠਾਨੀਆਂ, ਐਚ.ਐਸ ਕਠਾਨੀਆਂ, ਡਾ ਮੰਗਲ ਸਿੰਘ, ਪਰੇਮ ਸਲਵਾਨ, ਦਿਲਬਾਗ ਸਿੰਘ, ਰਵਿੰਦਰ ਪਠਾਨੀਆਂ
No comments:
Post a Comment