ਖਰੜ, 02 ਸਤੰਬਰ :ਰੋਟਰੀ ਕਲੱਬ ਖਰੜ ਵਲੋਂ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਵਾਹਨਾਂ 'ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਕਲੱਬ ਦੇ ਸੈਕਟਰੀ ਅਮਨਦੀਪ ਗਰਗ ਨੇ ਦੱਸਿਆ ਕਿ ਖਰੜ ਦੇ ਦੇ ਐੱਸ. ਡੀ. ਐੱਮ. ਰਵਿੰਦਰ ਸਿੰਘ ਨੇ ਵਾਹਨਾਂ 'ਤੇ ਰਿਫਲੈਕਟਰ ਲਾਉਣ ਦਾ ਉਦਘਾਟਨ ਕਰਦਿਆਂ ਰੋਟਰੀ ਕਲੱਬ ਵਲੋਂ ਦਿੱਤੀਆਂ ਟ੍ਰੈਫਿਕ ਪੁਲਸ ਕਿੱਟਾਂ ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐੱਸ. ਆਈ. ਸੁਖਮੰਦਰ ਸਿੰਘ ਨੂੰ ਦਿੱਤੀਆਂ। ਐੱਸ. ਡੀ. ਐੱਮ. ਨੇ ਕਿਹਾ ਕਿ
ਰੋਟਰੀ ਕਲੱਬ ਦਾ ਇਹ ਸ਼ਲਾਘਾਯੋਗ ਕੰਮ ਹੈ। ਇਸ ਨਾਲ ਟ੍ਰੈਫਿਕ ਪੁਲਸ ਟ੍ਰੈਫਿਕ 'ਤੇ ਵਧੀਆ ਕੰਟਰੋਲ ਕਰੇਗੀ।ਐੱਸ. ਡੀ. ਐੱਮ. ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਵਿਚ ਰਹਿ ਕੇ ਆਪਣੇ ਵਾਹਨ ਚਲਾਉਣ ਅਤੇ ਰਾਤ ਸਮੇਂ ਡਿੱਪਰ ਦੀ ਵਰਤੋਂ ਜ਼ਰੂਰ ਕਰਨ। ਰੋਟਰੀ ਕਲੱਬ ਵਲੋਂ ਟ੍ਰੈਫਿਕ ਪੁਲਸ ਖਰੜ ਨੂੰ 500 ਰਿਫਲੈਕਟਰ, 10 ਚਮਕਦਾਰ ਟੇਪ ਰੋਲ ਅਤੇ 20 ਸੇਫਟੀ ਜੈਕਟਾਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਨਿਤਿਨ ਗਰਗ, ਪ੍ਰਾਜੈਕਟ ਚੇਅਰਮੈਨ ਵਿਕਾਸ ਸ਼ੁਕਲਾ, ਮੈਂਬਰ ਕਮਲਦੀਪ ਸਿੰਘ ਟਿਵਾਣਾ, ਹਰਪ੍ਰੀਤ ਸਿੰਘ ਰਾਜੂ ਥਿੰਦ, ਗੁਰਮੁੱਖ ਸਿੰਘ, ਹਰਪ੍ਰੀਤ ਰੇਖੀ, ਪਰਮਿੰਦਰ ਸਿੰਘ ਸੈਣੀ, ਕਾਲਾ ਸੈਣੀ, ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾਂ ਅਤੇ ਹੋਰ ਟ੍ਰੈਫਿਕ ਪੁਲਸ ਮੁਲਾਜ਼ਮ ਹਾਜ਼ਰ ਸਨ ।
No comments:
Post a Comment