ਐਸ.ਏ.ਐਸ.ਨਗਰ, 06 ਸਤੰਬਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 7 ਸਤੰਬਰ, 2022 ਨੂੰ ਐਮਿਟੀ ਯੂਨੀਵਰਸਿਟੀ, ਸੈਕਟਰ-82, ਆਈ.ਟੀ. ਸਿਟੀ, ਮੋਹਾਲੀ ਵਿਖੇ ਨੀਲੇ ਅਸਮਾਨ ਲਈ ਸਾਫ਼ ਹਵਾ ਸਬੰਧੀ ਅੰਤਰਰਾਸ਼ਟਰੀ ਦਿਵਸ ਦੇ ਸਬੰਧ ਵਿੱਚ ਇੱਕ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਪੀ.ਸੀ.ਬੀ ਦੇ ਚੇਅਰਮੈਨ ਡਾ: ਆਦਰਸ਼ ਪਾਲ ਵਿਜ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਰਕਸ਼ਾਪ ਦੇ ਬੁਲਾਰੇ ਸ੍ਰੀ ਹਰਸ਼ਾ ਕੋਟਾ, ਐਸੋਸੀਏਟ ਪ੍ਰੋਫੈਸਰ, ਆਈਆਈਟੀ ਦਿੱਲੀ ਅਤੇ ਡਾ. ਸ਼ਵੇਤਾ ਯਾਦਵ, ਸਹਾਇਕ ਪ੍ਰੋਫੈਸਰ, ਵਾਤਾਵਰਣ ਵਿਗਿਆਨ ਵਿਭਾਗ, ਜੰਮੂ ਦੀ ਕੇਂਦਰੀ ਯੂਨੀਵਰਸਿਟੀ ਵਲੋਂ ਆਪਣੇ ਵਿਚਾਰ ਰੱਖੇ ਜਾਣਗੇ l ਵਰਕਸ਼ਾਪ ਦੌਰਾਨ ਹਵਾ ਪ੍ਰਦੂਸ਼ਣ ਕੰਟਰੋਲ ਸਬੰਧੀ ਸਟਾਲ ਵੀ ਪ੍ਰਦਰਸ਼ਿਤ ਕੀਤੇ ਜਾਣਗੇ ।
ਹਲਕਾ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ,
ਵਿਧਾਇਕ ਡੇਰਾਬੱਸੀ ਸ. ਕੁਲਜੀਤ ਸਿੰਘ ਰੰਧਾਵਾ, ਸਕੱਤਰ, ਵਿਗਿਆਨ ਤਕਨਾਲੋਜੀ ਅਤੇ
ਵਾਤਾਵਰਣ ਸ਼. ਕੁਮਾਰ ਰਾਹੁਲ ਆਈ.ਏ.ਐਸ., ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ,
ਆਈ.ਏ.ਐਸ., ਵਾਈਸ ਚਾਂਸਲਰ, ਐਮਿਟੀ ਯੂਨੀਵਰਸਿਟੀ ਡਾ. ਰਵਿੰਦਰ ਕੇ. ਕੋਹਲੀ, ਪੰਜਾਬ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਜ, ਮੈਂਬਰ ਸਕੱਤਰ,
ਪੀ.ਪੀ.ਸੀ.ਬੀ. ਈ.ਆਰ. ਕ੍ਰੁਨੇਸ਼ ਗਰਗ, ਪੀ.ਪੀ.ਸੀ.ਬੀ. ਦੇ ਹੋਰ ਅਧਿਕਾਰੀ, ਹੋਰਨਾਂ
ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਣ ਦੀ ਉਮੀਦ ਹੈ।
No comments:
Post a Comment