ਐਸ.ਏ.ਐਸ ਨਗਰ 19 ਸਤੰਬਰ : ਸਾਉਣੀ 2022 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੀ ਸੰਚਾਰੂ ਪ੍ਰਬੰਧਨ ਲਈ ਪਿੰਡ ਪਿੰਡ ਜਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ । ਇਸ ਜਾਗਰੂਕਤਾ ਵੈਨ ਨੂੰ ਹਲਕਾ ਐਸ.ਏ.ਐਸ ਨਗਰ ਦੇ ਐਮ.ਐਲ.ਏ. ਸ੍ਰੀ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ ।
ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਹਿੱਤ ਪਿੰਡ ਪੱਧਰੀ ਕੈਂਪ,ਲਿਟਰੇਚਰ,ਵਾਲਪੇਟਿੰਗ,ਪ੍ਰਦਰਸ਼ਨੀ ਪਲਾਟ, ਸਕੂਲੀ ਵਿਦਿਆਰਥੀਆਂ ਦੀਆਂ ਰੈਲੀਆਂ, ਲੇਖ,ਪੇਟਿੰਗ ਮੁਕਾਬਲੇ ਆਦਿ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਵੈਨ 40 ਦਿਨ ਲਗਾਤਾਰ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਲਈ ਪ੍ਰਚਾਰ ਕਰੇਗੀ । ਇਸ ਵੈਨ ਦੀ ਜੀ.ਪੀ.ਐਸ. ਲੁਕੇਸ਼ਨ ਰਾਹੀਂ ਨਿਗਰਾਨੀ ਕਰਨ ਹਿੱਤ ਸਰਕਾਰ ਵੱਲੋਂ ਵਿਸੇਸ ਤੌਰ ਤੇ ਆਨਲਾਇਨ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਰ ਪਿੰਡ ਵਿੱਚ ਇਸ ਵੈਨ ਨੂੰ ਪਹੁੰਚਾਉਣ ਲਈ ਸਹਾਈ ਹੋਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ.ਨਗਰ ਦੁਆਰਾ ਸਬੰਧਤ ਕਰਮਚਾਰੀਆਂ ਦੀਆਂ ਡਿਊਟੀਆਂ ਇਸ ਵੈਨ ਨਾਲ ਲਗਾਈਆਂ ਗਈਆਂ ਹਨ ਤਾਂ ਜੋ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਲਿਟਰੇਚਰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਕਿਸਾਨਾਂ ਪਾਸੋਂ ਪ੍ਰਾਪਤ ਹੋਈਆਂ ਆਨਲਾਇਨ ਅਰਜੀਆਂ ਦੇ ਆਧਾਰ ਤੇ 206 ਖੇਤੀ ਮਸੀਨਾਂ ਸਹਿਕਾਰੀ ਸਭਾਵਾਂ, ਐਫ.ਪੀ.ਓਜ ਅਤੇ ਵਿਅਕਤੀਗਤ ਕਿਸਾਨਾਂ ਨੂੰ ਕ੍ਰਮਵਾਰ 80 ਪ੍ਰਤੀਸਤ ਅਤੇ 50 ਪ੍ਰਤੀਸਤ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਸਕੀਮ ਅਧੀਨ ਆਈ.ਈ.ਸੀ. ਕੰਪੋਨੈਂਟ ਗਤੀਵਿਧੀਆਂ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸਾਸਨ ਵੱਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ ਦਿੱਤੇ ਗਏ ਹਨ।
ਮੁੱਖ ਖੇਤੀਬਾੜੀ ਅਫਸਰ ਸ੍ਰੀ ਗੁਰਬਚਨ ਸਿੰਘ ਨੇ ਝੋਨੇ ਦੀ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਣ ਪ੍ਰਦੂਸਿਤ ਹੁੰਦਾ ਹੈ ਉਥੇ ਜਮੀਨ ਵਿਚਲੇ ਪੌਸਟਿਕ ਤੱਤ ਅਤੇ ਲਾਹੇਵੰਦ ਜੀਵਜੰਤੂ ਨਸਟ ਹੁੰਦੇ ਹਨ, ਖੇਤਾਂ ਦੇ ਆਲੇ ਦੁਆਲੇ ਖੜੀ ਬਨਸਪਤੀ ਦਾ ਨੁਕਸਾਨ ਹੁੰਦਾ ਹੈ ਅਤੇ ਜਹਿਰਲੀਆਂ ਗੈਸਾਂ ਨਾਲ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਉਹਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਪਰਾਲੀ ਦੇ ਪਰਾਲ ਨੂੰ ਜਮੀਨ ਵਿੱਚ ਹੀ ਵਹਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ।
ਇਸ ਮੌਕੇ ਮੋਹਾਲੀ ਦੇ ਵੱਖ ਵੱਖ ਹਲਕਿਆਂ ਤੋਂ ਚੋਣੇ ਹੋਏ ਐਮ.ਸੀ. ਸਹਿਬਾਨ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਐਸ.ਏ.ਐਸ.ਨਗਰ ਸ੍ਰੀ ਅਭਿਤੇਸ਼ ਸਿੰਘ ਸੰਧੂ, ਸ੍ਰੀ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਅਗਾਂਹਵਧੂ ਕਿਸਾਨ ਅਤੇ ਵਿਭਾਗ ਦੇ ਵੱਖ ਵੱਖ ਅਧਿਕਾਰੀ,ਕਰਮਚਾਰੀ ਇਸ ਮੌਕੇ ਹਾਜ਼ਰ ਸਨ।
No comments:
Post a Comment